ਫਤਿਹਗੜ੍ਹ ਸਾਹਿਬ,: ਕਰਤਾਰ ਕੰਪਲੈਕਸ ਫਤਿਹਗੜ੍ਹ ਸਾਹਿਬ ਵਿਖੇ ਯੂਥ ਕਾਂਗਰਸ ਦੀ ਮੀਟਿੰਗ ਹੋਈ। ਇਸ ਦੌਰਾਨ ਪਰਮਿੰਦਰ ਸਿੰਘ ਨੋਨੀ ਪ੍ਰਧਾਨ ਯੂਥ ਕਾਂਗਰਸ ਵਿਧਾਨ ਸਭਾ ਹਲਕਾ ਫਤਿਹਗੜ੍ਹ ਸਾਹਿਬ ਵੱਲੋ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਹੇਠ ਯੂਥ ਕਾਂਗਰਸ
ਹਲਕਾ ਫਤਿਹਗੜ੍ਹ ਸਾਹਿਬ ਦੇ ਨਵੇ ਅਹੁਦੇਦਾਰਾ ਦੀ ਨਿਯੁਕਤੀ ਕੀਤੀ ਗਈ। ਇਸ ਮੌਕੇ ਸੁਖਦੀਪ ਸਿੰਘ ਦੀਪਾ ਨੂੰ ਪ੍ਰਧਾਨ ਯੂਥ ਕਾਂਗਰਸ ਬਲਾਕ ਸਰਹਿੰਦ, ਬਰਿੰਦਰ ਸਿੰਘ ਭੰਗੂ, ਗੁਰਪਿਆਰ ਸਿੰਘ ਭੱਲਮਾਜਰਾ ਦੋਵਾ ਨੂੰ ਜਨਰਲ ਸਕੱਤਰ ਯੂਥ ਕਾਂਗਰਸ ਵਿਧਾਨ ਸਭਾ ਹਲਕਾ ਫਤਿਹਗੜ੍ਹ ਸਾਹਿਬ ਨਿਯੁਕਤ ਕੀਤਾ ਗਿਆ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸਰਬਜੀਤ ਸਿੰਘ ਮੱਖਣ,
ਭੁਪਿੰਦਰ ਸਿੰਘ ਬਧੌਛੀ, ਗੁਰਮੁੱਖ ਸਿੰਘ ਪੰਡਰਾਲੀ,ਤੀਰਥ ਸਿੰਘ ਸੌਢਾ,ਅਮਨਦੀਪ ਸਿੰਘ ਬਿੱਟਾ, ਦੀਪ ਧਤੌਦਾ, ਰਛਪਾਲ ਸਿੰਘ ਸਰਾਣਾ, ਅਮਰ ਸਿੰਘ, ਗੁਰਪ੍ਰੀਤ ਸਿੰਘ,ਮਨਜੀਤ ਸਿੰਘ,ਸਤਵੰਤ ਸਿੰਘ,ਗੁਰਮੀਤ ਸਿੰਘ ਬੱਬੂ,ਗੁਰਜੀਤ ਸਿੰਘ,ਰਣਜੀਤ ਸਿੰਘ,ਸਰਬਜੀਤ ਸਿੰਘ,ਇੰਦਰਜੀਤ ਸਿੰਘ,ਨਿਸ਼ਾਨ ਸਿੰਘ, ਲਖਵਿੰਦਰ ਸਿੰਘ, ਗੁਰਜੀਤ ਸਿੰਘ, ਸਤਵਿੰਦਰ ਸਿੰਘ, ਸੁਖਦੀਪ ਸਿੰਘ,ਮਨਜੀਤ ਸਿੰਘ, ਮੱਲਾ ਜਾਲਖੇੜੀ, ਮਨਦੀਪ ਸਿੰਘ, ਜੱਗੀ ਬਾਗੜੀਆ, ਬਿੰਨੀ ਧਤੌਦਾ, ਐਮ ਪੀ
ਧਤੌਦਾ, ਸੱਤਾ ਆਦਿ ਨੌਜਵਾਨ ਹਾਜ਼ਰ ਸਨ। ਇਸ ਮੌਕੇ ਵਿਧਾਇਕ ਨਾਗਰਾ ਨੇ ਨਵੇ ਨਿਯੁਕਤ ਯੂਥ ਕਾਂਗਰਸ ਅਹੁਦੇਦਾਰਾ ਨੂੰ ਵਧਾਈ ਦਿੱਤੀ ਅਤੇ 10 ਤਰੀਕ ਨੂੰ ਸੋਹਣ ਫਾਰਮ ਸਰਹਿੰਦ ਵਿਖੇ ਕਾਂਗਰਸ ਵਰਕਰ ਦੀ ਹੋਣ ਵਾਲੀ ਮੀਟਿੰਗ ਵਿੱਚ ਵੱਧ ਤੋ ਵੱਧ ਨੌਜਵਾਨਾ ਨੂੰ ਨਾਲ ਲੈ ਕੇ ਹਿੱਸਾ ਲੈਣ ਲਈ ਅਪੀਲ ਕੀਤੀ ।ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਬਿਨਾਂ ਪੱਖਪਾਤ ਤੋ ਕੰਮ ਕਰਨ ਵਾਲੇ ਵਰਕਰਾਂ ਨੂੰ ਅਹੁੱਦੇਦਾਰੀਆਂ ਨਾਲ ਨਿਵਾਜਿਆ ਜਾਦਾ ਹੈ, ਤਾਂ ਜੋ ਨੌਜਵਾਨ ਮਿਹਨਤੀ ਨੌਜਵਾਨ ਅੱਗੇ ਆ ਕੇ ਸਮਾਜ ਦੀ ਸੇਵਾ ਕਰ ਸਕਣ।