ਪਟਿਆਲਾ, : ਪੰਜਾਬ ਵਿਚ ਯੂਥ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਗਈ ਭਰਤੀ ਮੁਹਿੰਮ ਨੂੰ ਮਿਲੇ ਹੁੰਗਾਰੇ ਤੋਂ ਕਾਂਗਰਸੀ ਕੈਂਪ ਵਿਚ ਖਲਬਲੀ ਮਚ ਗਈ ਹੈ ਕਿਉਂਕਿ ਸੂਬੇ ਦਾ ਬਹੁ ਗਿਣਤੀ ਨੌਜਵਾਨ ਵਰਗ ਅਕਾਲੀ ਦਲ ਨਾਲ ਸਿੱਧੇ ਤੌਰ ‘ਤੇ ਜੁੜ ਗਿਆ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਮਾਲਵਾ ਜ਼ੋਨ 2 ਦੇ ਪ੍ਰਧਾਨ ਸ੍ਰੀ ਹਰਪਾਲ ਜੁਨੇਜਾ ਨੇ ਕੀਤਾ ਹੈ। ਇਥੇ ਯੂਥ ਅਕਾਲੀ ਦਲ ਦੇ ਵਰਕਰਾਂ ਦੀ ਭਰਵੀਂ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਜੁਨੇਜਾ ਨੇ ਕਿਹਾ ਕਿ ਨੌਜਵਾਨ ਵਰਗ ਇਸ ਵੇਲੇ ਸਮਾਜ ਵਿਚ ਵੱਡੀ ਸ਼ਕਤੀ ਹੈ। ਕਿਸੇ ਵੀ ਰਾਜਸੀ, ਸਮਾਜਿਕ ਜਾਂ ਵਿਦਿਅਕ ਲਹਿਰ ਦੀ ਸਫਲਤਾ ਇਸ ਵਰਗ ‘ਤੇ ਨਿਰਭਰ ਹੈ ਤੇ ਰਾਜ ਦੇ ਨੌਜਵਾਨ ਵਰਗ ਨੇ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦਾ ਲੜ ਫੜ ਕੇ ਸੂਬੇ ਦੀ ਤਰੱਕੀ ਲਈ ਕੰਮ ਕਰਨ ਦਾ ਫੈਸਲਾ ਕੀਤਾ ਹੈ। ਉਹਨਾਂ ਕਿਹਾ ਕਿ ਵਿਦਿਅਕ ਅਦਾਰਿਆਂ ਵਿਚ ਜਿਥੇ ਇਸ ਵਰਗ ਦੇ ਵਿਦਿਆਰਥੀ ਸ਼੍ਰੋਮਣੀ ਅਕਾਲੀ ਦਲ ਦੇ ਦਸਤੇ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ (ਸੋਈ) ਨਾਲ ਜੁੜੇ ਹਨ, ਉਥੇ ਹੀ ਵਿਦਿਆਰਥੀ ਵਰਗ ਤੋਂ ਪ੍ਰੋਫੈਸ਼ਲ ਲਾਈਫ ਵਿਚ ਆ ਰਹੇ ਵਿਦਿਆਰਥੀ ਪ੍ਰੋਮੋਟ ਹੋ ਕੇ ਹੁਣ ਯੂਥ ਅਕਾਲੀ ਦਲ ਵਿਚ ਸ਼ਾਮਲ ਹੋ ਰਹੇ ਹਨ। ਇਹ ਨੌਜਵਾਨ ਵੱਖ ਵੱਖ ਪੱਧਰ ‘ਤੇ ਅਕਾਲੀ ਦਲ ਰਾਹੀਂ ਸੂਬੇ ਦੇ ਲੋਕਾਂ ਦੀ ਸੇਵਾ ਵਿਚ ਜੁਟੇ ਹਨ।
ਹਰਪਾਲ ਜੁਨੇਜਾ ਨੇ ਕਿਹਾ ਕਿ ਪਹਿਲਾਂ ਸੋਈ ਨੂੰ ਆਪਣੀਆਂ ਬਿਹਤਰੀਨ ਸੇਵਾਵਾਂ ਦੇਣ ਵਾਲੇ ਜਿਹੜੇ ਆਗੂਆਂ ਨੇ ਹੁਣ ਯੂਥ ਅਕਾਲੀ ਦਲ ਨੂੰ ਹੋਰ ਮਜਬੂਤ ਕਰਨ ਦੀ ਜਿੰਮੇਵਾਰੀ ਸੰਭਾਲੀ ਹੈ, ਯੂਥ ਅਕਾਲੀ ਦਲ ਵਿਚ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। ਭਾਵੇਂ ਗੱਲ ਆਹੁਦੇਦਾਰੀਆਂ ਦੀ ਹੋਵੇ ਜਾਂ ਫੇਰ ਸਰਕਾਰ ਵਿਚ ਭਾਗੀਦਾਰੀ ਦੀ। ਸ੍ਰੀ ਜੁਨੇਜਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸੂਬੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਹਮੇਸ਼ਾਂ ਹੀ ਨੌਜਵਾਨ ਵਰਗ ਨੂੰ ਪਹਿਲ ਦਿੱਤੀ ਹੈ। ਉਹਨ•ਾਂ ਦੱਸਿਆ ਕਿ ਸ੍ਰ. ਬਾਦਲ ਨੇ ਸੋਈ ਨੂੰ ਅਕਾਲੀ ਦਲ ਦੀ ਨਰਸਰੀ ਬਣਾਇਆ, ਜਿਥੇ ਮੁਢਲੀ ਸਿਖਲਾਈ ਹਾਸਲ ਕਰਨ ਤੋਂ ਬਾਅਦ ਅਕਾਲੀ ਦਲ ਦੇ ਹਰਿਆਵਲ ਦਸਤੇ ਯੂਥ ਅਕਾਲੀ ਦਲ ਵਿਚ ਪ੍ਰਮੋਟ ਹੁੰਦੇ ਅਤੇ ਇਸ ਤੋਂ ਬਾਅਦ ਅਕਾਲੀ ਦਲ ਦੀ ਸੇਵਾ ਵਿਚ ਜਾਂਦੇ ਹਨ। ਉਹਨ•ਾਂ ਕਿਹਾ ਕਿ ਸ੍ਰ. ਬਾਦਲ ਨੇ ਹਮੇਸ਼ਾਂ ਨੌਜਵਾਨਾ ਦੀਆਂ ਭਾਵਨਾਵਾਂ ਨੂੰ ਸਮਝਿਆ ਅਤੇ ਯੂਥ ਨੂੰ ਬਣਦੀ ਤਾਕਤ ਵੀ ਦਿੱਤੀ।