ਪਟਿਆਲਾ, : ( acmnews ) ਸਿਵਲ ਸਰਜਨ ਪਟਿਆਲਾ ਡਾ਼ ਰਾਜੀਵ ਭੱਲਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਡਿਪਟੀ ਮੈਡੀਕਲ ਕਮਿਸ਼ਨਰ ਕਮ ਨੋਡਲ ਅਫਸਰ ਅਰਬਨ ਸਿਹਤ ਮਿਸ਼ਨ ਡਾ਼ ਐਮ਼ਐਸ ਧਾਲੀਵਾਲ ਤੇ ਸੀਨੀਅਰ ਮੈਡੀਕਲ ਅਫਸਰ ਡਾ਼ ਸੱਜਣ ਸਿੰਘ ਦੀ ਦੇਖ ਰੇਖ ਅਧੀਨ ਅਰਬਨ ਸਲਮ ਬਸਤੀ ਦੇ ਲੋਕਾਂ ਨੂੰ ਉਹਨਾਂ ਦੇ ਘਰਾਂ ਤੱਕ ਸਿਹਤ ਸਹੁਲਤਾਂ ਦੇਣ ਦੇ ਮਕਸਦ ਨਾਲ ਅਰਬਨ ਪੀ਼ਐਚ਼ਸੀ ਸਿਟੀ ਬਰਾਂਚ ਦੇ ਅਧੀਨ ਆਉਂਦੇ ਏਰੀਏ ਲੱਕੜ ਮੰਡੀ ਰਾਜਪੁਰਾ ਚੁੰਗੀ ਦੇ ਰਾਧਾ ਸੁਆਮੀ ਡੇਰੇ ਵਿੱਚ ਇਕ ਆਊਟ ਰੀਚ ਮੁਫਤ ਮੈਡੀਕਲ ਸਿਹਤ ਚੈ~ਕਅੱਪ ਕੈਂਪ ਲਗਾਇਆ ਗਿਆ।ਇਸ ਕੈਂਪ ਵਿਚ ਮਾਹਰ ਡਾਕਟਰ ਨਿਧੀ ਸ਼ਰਮਾ, ਡਾ਼ ਨੰਦਨੀ ਸ਼ਰਮਾ ਅਤੇ ਡਾ਼ ਇਰਵਨਪ੍ਰੀਤ ਅਤੇ ਅੱਖਾਂ ਦੇ ਮਾਹਰ ਭੀਮ ਸੈਨ ਅਪਥਾਲਮਿਕ ਅਫਸਰ ਵੱਲੋ ਮਰੀਜਾਂ ਦਾ ਚੈਕਅੱਪ ਕੀਤਾ ਗਿਆ। ਅੱਜ ਦੇ ਇਸ ਸਿਹਤ ਕੈਂਪ ਵਿਚ ਕੁੱਲ 190 ਦੇ ਮਰੀਜਾਂ ਦਾ ਚੈਕਅਪ ਕੀਤਾ ਗਿਆ। ਇਸ ਕਂੈਪ ਦੋਰਾਨ 54 ਦੇ ਕਰੀਬ ਮਰੀਜਾਂ ਦੀ ਹੋਮਿੳਗਲੋਬਿਨ ਟੈਸਟ ,ਪਿਸ਼ਾਬ ਦੇ ਟੈਸਟ ਕੀਤੇ ਗਏ ਅਤੇ 30 ਦੇ ਕਰੀਬ ਮਰੀਜਾਂ ਦੀਆਂ ਅੱਖਾਂ ਦਾ ਮੁਆਇਨਾ ਕੀਤਾ ਗਿਆ, ਜੋਕਿ ਬਿੱਲਕੁਲ ਮੂਫਤ ਕੀਤੇ ਗਏ। ਇਸ ਮੋਕੇ ਲੋੜਵੰਦ ਮਰੀਜਾ ਨੂੰ ਮੁਫਤ ਦਵਾਈਆਂ ਵੀ ਦਿੱਤੀਆ ਗਈਆਂ ਅਤੇ ਲੋਕਾ ਨੂੰ ਵੱਖ^ਵੱਖ ਸਿਹਤ ਸੰਸਥਾਵਾ ਵਿਚ ਦਿੱਤੀਆ ਜਾ ਰਹੀਆ ਸਿਹਤ ਸੇਵਾਂਵਾ ਅਤੇ ਸਿਹਤ ਸਕੀਮਾ ਬਾਰੇ ਵੀ ਜਾਣਕਾਰੀ ਦਿੱਤੀ ਗਈ ।ਇਸ ਮੌਕੇ 17 ਬੱਚਿਆਂ ਨੂੰ ਟੀਕਾਕਰਣ ਸੂਚੀ ਅਨੁਸਾਰ ਮਾਰੂ ਬਿਮਾਰੀਆਂ ਦੇ ਟੀਕੇ ਲਗਾਏ ਗਏ ਅਤੇ 3 ਗਰਭਵਤੀ ਅੌਰਤਾਂ ਦੀ ਰਜਿਸਟਰੇਸ਼ਨ ਕਰਕੇ ਉਨ੍ਰਾਂ ਦਾ ਵੀ ਟੀਕਾਕਰਣ ਕੀਤਾ ਗਿਆ। ਇਸ ਮੌਕੇ ਡਾ਼ ਗੁਰਪ੍ਰੀਤ ਸਿੰਘ ਨਾਗਰਾ ਜਿਲ੍ਹਾ ਤਪਦਿਕ ਅਫਸਰ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਟੀ਼ਬੀ ਦੀ ਬਿਮਾਰੀ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਡਾਕਟਰ ਦੇ ਦੱਸਣ ਅਨੁਸਾਰ ਟੀ਼ਬੀ ਦੀ ਪੂਰੀ ਦਵਾਈ ਖਾਣ ਨਾਲ ਮਰੀਜ਼ ਪੂਰਨ ਤੌਰ ਤੇ ਠੀਕ ਹੋ ਜਾਂਦਾ ਹੈ।
ਇਸ ਕੈਂਪ ਵਿਚ ਫਰਮਾਸਿਸਟ ਰਾਜਦੀਪ ਕੋਰ,ਏੇ਼ਐਨ਼ਐਮ਼ ਪਰਮਜੀਤ ਕੋਰ, ਸੁਰਿੰਦਰ ਕੌਰ, , ਲੈਬ ਟੈਕਨੀਸ਼ੀਅਨ ਰੂਬੀ, ਆਸ਼ਾ ਅਤੇ ਆਂਗਣਵਾੜੀ ਵਰਕਰਾਂ ਵੱਲੋ ਵੀ ਆਪਣੀਆ ਸੇਵਾਵਾਂ ਦਿੱਤੀਆ ਗਈਆ। ਇਸ ਮੋਕੇ ਕਿ੍ਰਸਨ ਕੁਮਾਰ ਜਿਲਾ ਮਾਸ ਮੀਡੀਆ ਅਫਸਰ, ਅਮਰਜੀਤ ਸਿੰਘ ਜਿਲ੍ਹਾ ਬੀ਼ਸੀ਼ਸੀ ਫੈਸੀਲੀਟੇਟਰ ਅਤੇ ਰਾਜ ਕੁਮਾਰ ਵੀ ਹਾਜਰ ਸਨ।