ਇੱਕ ਮੈਗਾ ਖੂਨਦਾਨ ਕੈਂਪ ਪਟਿਆਲਾ ਪੁਲਿਸ ਅਤੇ ਪਬਲਿਕ ਦੇ ਸਹਿਯੋਗ ਨਾਲ ਪੁਲਿਸ ਲਾਈਨ, ਪਟਿਆਲਾ ਵਿਖੇ ਆਯੋਜਿਤ ਕੀਤਾ ਗਿਆ। ਮਾਣਯੋਗ ਸ਼੍ਮਤੀ ਇੰਦੂ ਮਲਹੋਤਰਾ ਆਈ.ਏ.ਐਸ, ਡਿਪਟੀ ਕਮਿਸ਼ਨਰ ਪਟਿਆਲਾ, ਮਾਣਯੋਗ ਸ਼੍ ਗੁਰਮੀਤ ਸਿੰਘ ਚੋਹਾਨ ਆਈ.ਪੀ.ਐਸ, ਐਸ.ਐਸ.ਪੀ ਪਟਿਆਲਾ, ਸ਼੍ ਸ਼ਰਨਜੀਤ ਸਿੰਘ ਐਸ.ਪੀ, ਸਥਾਨਕ, ਸ਼੍ ਹਰਪਾਲ ਸਿੰਘ ਡੀ.ਐਸ.ਪੀ ਸਿਟੀ, ਸ਼੍ਰੀ ਗੁਰਦੇਵ ਸਿੰਘ ਧਾਲੀਵਾਲ ਡੀ.ਐਸ.ਪੀ ਸਿਟੀ, ਸ਼੍ਰੀ ਚੰਦ ਸਿੰਘ ਡੀ.ਐਸ.ਪੀ ਸਥਾਨਕ, ਸ਼੍ਰੀ ਸੇਵਾ ਸਿੰਘ ਡੀ.ਐਸ.ਪੀ ਨਾਭਾ, ਸ਼੍ ਹਰਵਿੰਦਰ ਸਿੰਘ ਵਿਰਕ ਡੀ.ਐਸ.ਪੀ ਰੂਲਰ, ਸ਼੍ ਪ੍ਰਿਤਪਾਲ ਸਿੰਘ ਡੀ.ਐਸ.ਪੀ ਘਨੋਰ, ਸ਼੍ ਹਰਵੰਤ ਕੋਰ ਡੀ.ਐਸ.ਪੀ ਜੀ.ਓਜ਼ ਸਹਿਬਾਨ ਸਮੇਤ ਸਮੂਹ ਐਸ.ਐਚ.ਓਜ਼ ਸਹਿਬਾਨ ਅਤੇ ਸਮੂਹ ਰੈਂਕਾ ਦੇ ਕਰਮਚਾਰੀਆਂ ਨੇ ਖੂਨਦਾਨ ਕੀਤਾ
ਇਸ ਮੈਗਾ ਖੂਨਦਾਨ ਕੈਂਪ ਵਿਚ 502 ਯੂਨਿਟ ਖੂਨ ਇਕੱਤਰ ਕੀਤਾ ਗਿਆ ਜਿਸ ਵਿਚੋ 195 ਯੂਨਿਟ ਲਾਈਫ ਲਾਈਨ ਬਲੱਡ ਸੈਟਰ ਅਤੇ 307ਯੂਨਿਟ ਖੂਨ ਰਜਿੰਦਰਾਂ ਹਸਪਤਾਲ ਵੱਲੋ ਇਕੱਤਰ ਕੀਤੇ ਗਏ।ਇਸ ਮੋਕੇ ਦੋਰਾਨ ਪੁਲਿਸ ਅਤੇ ਪਬਲਿਕ ਦੇ ਲਈ ਰਿਫਰੈਸ਼ਮੈਂਟ ਦਾ ਸੁਚੱਜਾ ਇੰਤਜਾਮ ਵੀ ਕੀਤਾ ਗਿਆ ਸੀ। ਅਜਿਹੇ ਮੋਕੇ ਪੁਲਿਸ ਅਤੇ ਪਬਲਿਕ ਦੀ ਨੇੜਤਾ ਨੂੰ ਵਧਾਉਣ ਵਿਚ ਵੀ ਸਹਾਈ ਹੁੰਦੇ ਹਨ।