ਪਟਿਆਲਾ, :ਜ਼ਿਲਾ ਪ੍ਬੰਧਕੀ ਕੰਪਲੈਕਸ ਵਿਖੇ ਲੋਕ ਸਭਾ ਹਲਕਾ ਪਟਿਆਲਾ ‘ਚ ਐਮ.ਪੀ ਲੈਡ ਸਕੀਮ ਤਹਿਤ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਦਿਆਂ ਮੈਂਬਰ ਲੋਕ ਸਭਾ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਐਮ.ਪੀ ਲੈਡ ਫੰਡ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਬੈਠਣ ਲਈ ਮੇਜ਼ ਕੁਰਸੀਆਂ ਮੁਹੱਈਆ ਕਰਵਾਉਣਾ ਯਕੀਨੀ ਬਣਾਉਣ ਦੇ ਨਾਲ-ਨਾਲ ਅਤੇ ਹਰੇਕ ਸਕੂਲ ‘ਚ ਪਖਾਨੇ ਬਣਵਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਡਾ. ਗਾਂਧੀ, ਜ਼ਿਲਾ ਵਿਜੀਲੈਂਸ ਤੇ ਮੋਨੀਟਰਿੰਗ ਕਮੇਟੀ ਦੀ ਪ੍ਧਾਨਗੀ ਕਰ ਰਹੇ ਸਨ।
ਡਾ. ਗਾਂਧੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਮੂਹ ਹਲਕੇ ਵਿੱਚ ਕਾਰਜਾਂ ਨੂੰ ਨਿਰਧਾਰਤ ਸਮੇਂ ਅੰਦਰ ਮੁਕੰਮਲ ਕੀਤਾ ਜਾਵੇ ਅਤੇ ਚੱਲ ਰਹੇ ਕਾਰਜਾਂ ਦੀ ਪ੍ਗਤੀ ਸਬੰਧੀ ਰਿਪੋਰਟ ਹਰੇਕ 15 ਦਿਨਾਂ ਅੰਦਰ ਸੌਂਪੀ ਜਾਵੇ। ਮੀਟਿੰਗ ਦੌਰਾਨ ਡਾ. ਗਾਂਧੀ ਨੇ ਪ੍ਧਾਨ ਮੰਤਰੀ ਸੜਕ ਗਰਾਮ ਯੋਜਨਾ, ਮਨਰੇਗਾ, ਆਜੀਵਿਕਾ, ਰਾਸ਼ਟਰੀ ਪੈਨਸ਼ਨ ਸਕੀਮ ਸਮੇਤ ਹੋਰ ਵਿਭਾਗਾਂ ਦੀਆਂ ਰਾਸ਼ਟਰੀ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਵੀ ਲਿਆ ਅਤੇ ਲੋੜਵੰਦ ਲੋਕਾਂ ਨੂੰ ਕਰਜ਼ੇ ਆਦਿ ਮੁਹੱਈਆ ਕਰਵਾਉਣ ਲਈ ਵਿਭਾਗੀ ਪੱਧਰ ‘ਤੇ ਕੀਤੀਆਂ ਜਾ ਰਹੀਆਂ ਗਤੀਵਿਧੀਆਂ ‘ਚ ਹੋਰ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ਼੍ ਵਰੁਣ ਰੂਜਮ ਨੇ ਦੱਸਿਆ ਕਿ ਸ਼ਹਿਰ ਵਾਸੀਆ ਨੂੰ ਸੁਰੱਖਿਅਤ ਮਾਹੌਲ ਪ੍ਦਾਨ ਕਰਨ ਅਤੇ ਮਾੜੀਆਂ ਘਟਨਾਵਾਂ ਨੂੰ ਰੋਕਣ ਲਈ 10 ਲੱਖ ਰੁਪਏ ਦੀ ਲਾਗਤ ਨਾਲ ਮਿਆਰੀ ਕਿਸਮ ਦੇ ਸੀ.ਸੀ.ਟੀ.ਵੀ ਕੈਮਰੇ ਲਗਾਏ ਗਏ ਹਨ ਜਿਨ੍ਹਾਂ ਦਾ ਰਸਮੀ ਉਦਘਾਟਨ ਜਨਵਰੀ ਦੇ ਪਹਿਲੇ ਹਫ਼ਤੇ ਵਿੱਚ ਕਰ ਦਿੱਤਾ ਜਾਵੇਗਾ। ਮੀਟਿੰਗ ਦੌਰਾਨ ਦੱਸਿਆ ਗਿਆ ਕਿ ਐਮ.ਪੀ. ਲੈਡ ਫੰਡ ਦੇ ਤਹਿਤ ਸਕੂਲਾਂ ਤੇ ਕਲੱਬਾਂ ‘ਚ ਜਿਮਨੇਜ਼ੀਅਮ ਸਥਾਪਤ ਕਰਨ, ਲਾਇਬਰੇਰੀਆਂ ਬਣਾਉਣ, ਲੋੜ ਮੁਤਾਬਕ ਆਰ.ਓ ਲਗਵਾਉਣ ਦੀ ਪ੍ਕਿਰਿਆ ਵੀ ਜਾਰੀ ਹੈ। ਇਸ ਦੌਰਾਨ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਾਰੀ ਫੰਡ ਵਿੱਚੋਂ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 36 ਅਤੇ ਪਰਾਇਮਰੀ ਸਕੂਲਾਂ ‘ਚ 61 ਪਖ਼ਾਨੇ ਬਣਾਏ ਗਏ ਹਨ।