ਪਟਿਆਲਾ,: ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਅੱਜ ਮੇਅਰ
ਸੰਜੀਵ ਬਿੱਟੂ ਦੇ ਵਾਰਡ ਵਿਚ ਅਕਾਲੀ ਦਲ ਦੇ ਵਾਰਡ ਇੰਚਾਰਜ਼ ਨਵਨੀਤ ਵਾਲੀਆ ਦੇ ਗ੍ਰਹਿ ਵਿਖੇ ਮੀਟਿੰਗ ਕੀਤੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਪ੍ਰਧਾਨ ਹਰਪਾਲ ਜੁਨੇਜਾ ਨੇ ਦੱਸਿਆ ਕਿ ਲੋਕਾਂ ਨੇ ਦੱਸਿਆ ਕਿ ਸੀਵਰੇਜ਼ ਓਵਰ ਫਲੋ ਹੋ ਰਿਹਾ ਹੈ। ਹੈਰੀਟੇਜ਼ ਸਟਰੀਟ ਪੁੱਟੇ ਜਾਣ ਦੇ ਪੰਜ ਮਹੀਨੇ ਬਾਅਦ ਸੜ੍ਹਕ ਨਹੀਂ ਬਣਾਈ ਗਈ। ਜਿਸ ਦੇ ਕਾਰਨ ਲੋਕਾਂ ਦਾ ਉਥੇ ਰਹਿਣਾ ਮੁਸ਼ਕਲ ਹੋ ਗਿਆ ਹੈ। ਗਲੀਆਂ ਅਤੇ ਸੜ੍ਹਕਾਂ ਚੋੜੀਆਂ ਕਰਨ ਦੇ ਨਾਮ ’ਤੇ ਜਿਹੜੇ ਚੌਂਤਰੇ ਤੋੜ ਸਨ, ਉਹ ਵੀ ਛੱਡ ਦਿੱਤੇ ਗਏ ਹਨ। ਇਲਾਕੇ ਵਿਚ ਸਟਰੀਟ ਲਾਈਟ ਦਾ ਬੁਰਾ ਹਾਲ ਹੈ। ਹੈਰੀਟੈਜ਼ ਸਟਰੀਟ ਦੇ ਕਾਰਨ ਇਲਾਕੇ ਦੇ ਲੋਕ ਇੰਨੇ ਜਿਆਦਾ
ਪਰੇਸਾਨ ਹਨ ਕਿ ਲੋਕਾਂ ਪਾਣੀ ਅਤੇ ਸਵੀਰੇਜ਼ ਦੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ
ਹੈ ਪਰ ਨਗਰ ਨਿਗਮ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਸ਼ਹਿਰ ਹੋਣ ਦੇ ਬਾਵਜੂਦ ਵੀ ਲੋਕ ਮੁਢਲੀਆਂ ਸਹੂਲਤਾਂ ਨੂੰ ਤਰਸ਼ਣ ਲਈ ਮਜਬੂਰ ਹੋਏ ਪਏ ਹਨ। ਇਸ ਮੌਕੇ ਰਾਘੋਮਾਜਰਾ ਸਰਕਲ ਦੇ ਪ੍ਰਧਾਨ ਆਕਾਸ਼ ਸ਼ਰਮਾ, ਚਰਨਜੀਤ
ਵਾਲੀਆ, ਮੋਂਟੀ ਗਰੋਵਰ, ਵਿਨੋਦ ਸਿੰਗਲਾ, ਦਿਨੇਸ਼ ਤਲਵਾਰ, ਵਿੱਕੀ ਗੋਇਲ, ਸ਼ਿੰਦਾ ਅਰੋੜਾ, ਸੁਰਿੰਦਰ ਸ਼ਰਮਾ, ਹੈਪੀ ਗਰਗ, ਸੁੱਖੀ ਸਨੌਰ, ਸਾਗਰ ਸ਼ਰਮਾ, ਸਤੀਸ਼ ਕੁਮਾਰ, ਸੰਜੇ ਕੁਮਾਰ, ਅਨੂਪ ਸਿੰਘ, ਰਾਜੂ ਜੀ, ਸ਼ੁਭਮ ਕੁਮਾਰ, ਰਾਜੇਸ਼ ਬਾਂਸਲ, ਮਹੇਸ਼ ਕੁਮਾਰ, ਬਿੱਲਾ
ਜੀ, ਰਾਜੂ ਸੋਢੀ, ਟੀਟੂ ਮਾਵਰ, ਕਰਨ ਪ੍ਰਤਾਪ, ਆਰ. ਕੇ. ਬੋਬੀ, ਸੁੰਦਰ ਕੁਮਾਰ, ਸੰਜੇ ਗੋਇਲ ਅਤੇ ਮੋਹਿਤ ਗੁਪਤਾ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।