ਪਟਿਆਲਾ, :ਪੰਜਾਬ ਦੇ ਕੈਬਨਿਟ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਪਟਿਆਲਾ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਵੀਰ ਹਕੀਕਤ ਰਾਏ ਮੈਦਾਨ ਨੂੰ ਜਿਉਂ ਦਾ ਤਿਉਂ ਰੱਖਣ ਦੀ ਮੰਗ ਨੂੰ ਸਵੀਕਾਰ ਕਰ ਲਿਆ ਹੈ। ਅੱਜ ਇਥੇ ਗੱਲਬਾਤ ਕਰਦਿਆਂ ਸ. ਰੱਖੜਾ ਨੇ ਸਪੱਸ਼ਟ ਕੀਤਾ ਕਿ ਪਟਿਆਲਾ ਵਾਸੀਆਂ ਦੀ ਇਸ ਮੰਗ ਨੂੰ ਗੰਭੀਰ ਢੰਗ ਨਾਲ ਸੁਣਦਿਆਂ ਸ. ਬਾਦਲ ਨੇ ਭਰੋਸਾ ਦਿਵਾਇਆ ਹੈ ਕਿ ਵੀਰ ਹਕੀਕਤ ਰਾਏ ਮੈਦਾਨ ਨੂੰ ਵੇਚਿਆ ਨਹੀਂ ਜਾਵੇਗਾ। ਸ. ਰੱਖੜਾ ਨੇ ਦੱਸਿਆ ਕਿ ਉਹ ਇਸ ਮਾਮਲੇ ਸਬੰਧੀ ਹਾਲ ਹੀ ਵਿੱਚ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਆਏ ਹਨ ਜਿਸ ਦੇ ਤਹਿਤ ਸ. ਬਾਦਲ ਨੇ ਸਮਾਜ ਸੇਵੀ ਸੰਗਠਨਾਂ ਦੀ ਮੰਗ ਨੂੰ ਖਿੜੇ ਮੱਥੇ ਪ੍ਵਾਨ ਕਰਦਿਆਂ ਵੀਰ ਹਕੀਕਤ ਰਾਏ ਮੈਦਾਨ ਨੂੰ ਪਹਿਲਾਂ ਵਾਂਗ ਹੀ ਸਮਾਜਕ, ਧਾਰਮਿਕ ਤੇ ਖੇਡ ਕਾਰਜਾਂ ਹਿੱਤ ਵਰਤੇ ਜਾਣ ਦੀ ਪ੍ਵਾਨਗੀ ਦੇ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪਟਿਆਲਾ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਸ. ਰੱਖੜਾ ਨਾਲ ਮੁਲਾਕਾਤ ਕਰਕੇ ਵੀਰ ਹਕੀਕਤ ਰਾਏ ਮੈਦਾਨ ਨੂੰ ਕਿਸੇ ਹੋਰ ਕਾਰਜ ਹਿੱਤ ਵਰਤਣ ਤੋਂ ਰੋਕਣ ਦੀ ਮੰਗ ਕੀਤੀ ਸੀ। ਸ. ਰੱਖੜਾ ਵੱਲੋਂ ਇਸ ਮਾਮਲੇ ਬਾਰੇ ਤੁਰੰਤ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੂੰ ਜਾਣੂ ਕਰਵਾ ਕੇ ਮਾਮਲੇ ਨੂੰ ਫੌਰੀ ਹੱਲ ਕਰਵਾਏ ਜਾਣ ‘ਤੇ ਵਿਸ਼ਵ ਜਾਗ੍ਤੀ ਮਿਸ਼ਨ ਪਟਿਆਲਾ ਮੰਡਲ, ਰਾਧਾ ਕ੍ਰਿਸ਼ਨ ਸੇਵਾ ਦਲ, ਅਖੰਡ ਧਰਮ ਧਾਮ, ਯੰਗ ਸਟਾਰ ਯੂਥ ਕਲੱਬ, ਵਪਾਰ ਬਚਾਓ ਸੰਘਰਸ਼ ਕਮੇਟੀ, ਕਮਾਯੂ ਸੇਵਾ ਦਲ, ਸ਼੍ ਬ੍ਰਹਮਣ ਸਭਾ, ਦੁਸ਼ਹਿਰਾ ਕਮੇਟੀ ਅਤੇ ਸ਼੍ ਕਾਲੀ ਦੇਵੀ ਮੰਦਰ ਕਮੇਟੀ ਸਮੇਤ ਹੋਰ ਸੰਗਠਨਾਂ ਨੇ ਸ. ਰੱਖੜਾ ਦਾ ਧੰਨਵਾਦ ਕੀਤਾ ਹੈ।