ਨਵੀਂ ਦਿੱਲੀ : 51 ਸਾਲ ਦੀ ਉਮਰ ਵਿੱਚ ਛੇਵੇਂ ਪੈਨਾਸੋਨਿਕ ਓਪਨ ਟੂਰਨਾਮੈਂਟ ਦੇ ਰੂਪ ਵਿੱਚ ਆਪਣਾ ਪਹਿਲਾ ਕੌਮਾਂਤਰੀ ਖ਼ਿਤਾਬ ਜਿੱਤਣ ਵਾਲੇ ਮਹੂ ਦੇ ਮੁਕੇਸ਼ ਕੁਮਾਰ ਨੂੰ ਅਗਲੇ ਦੋ ਸਾਲਾਂ ਲਈ ਏਸ਼ਿਆਈ ਟੂਰ ਕਾਰਡ ਮਿਲ ਗਿਆ ਹੈ।
ਦਿੱਲੀ ਗੌਲਫ ਕਲੱਬ ਵਿੱਚ ਮਿਲੀ ਏਸ਼ਿਆਈ ਟੂਰ ਦੀ ਆਪਣੀ ਪਹਿਲੀ ਖ਼ਿਤਾਬੀ ਜਿੱਤ ਤੋਂ ਮੁਕੇਸ਼ ਨੂੰ ਅਗਲੇ ਦੋ ਸਾਲਾਂ ਲਈ ਏਸ਼ਿਆਈ ਟੂਰ ਕਾਰਡ ਮਿਲ ਗਿਆ ਹੈ ਅਤੇ ਉਹ ਨਾਲ ਹੀ 2017 ਵਿੱਚ ਜਾਪਾਨ ਵਿੱਚ ਪੈਨਾਸੋਨਿਕ ਓਪਨ ਵਿੱਚ ਸੱਦੇ ’ਤੇ ਗਏ ਖਿਡਾਰੀ ਵਜੋਂ ਉਤਰੇਗਾ। 51 ਸਾਲ ਦੀ ਉਮਰ ਵਿੱਚ ਇਹ ਖ਼ਿਤਾਬ ਜਿੱਤ ਕੇ ਮੁਕੇਸ਼ ਏਸ਼ਿਆਈ ਟੂਰ ਵਿੱਚ ਕੋਈ ਖ਼ਿਤਾਬ ਜਿੱਤਣ ਵਾਲਾ ਸਭ ਤੋਂ ਵੱਧ ਉਮਰ ਦਾ ਖਿਡਾਰੀ ਬਣ ਗਿਆ ਹੈ। ਇਸ ਦੇ ਨਾਲ ਹੀ ਮੁਕੇਸ਼ ਕੋਈ ਕੌਮਾਂਤਰੀ ਖ਼ਿਤਾਬ ਜਿੱਤਣ ਵਾਲਾ 22ਵਾਂ ਭਾਰਤੀ ਬਣ ਗਿਆ ਹੈ। ਇਸ ਤੋਂ ਇਲਾਵਾ ਮੌਜੂਦਾ ਏਸ਼ਿਆਈ ਟੂਰ ਸੈਸ਼ਨ ਵਿੱਚ ਭਾਰਤ ਲਈ ਉਸ ਨੇ ਪੰਜਵਾਂ ਖ਼ਿਤਾਬ ਜਿੱਤਿਆ। ਇਸ ਸੈਸ਼ਨ ਵਿੱਚ ਗਗਨਜੀਤ ਭੁੱਲਰ ਅਤੇ ਐਸਐਸਪੀ ਚੌਰਸੀਆ ਦੋ ਦੋ ਖ਼ਿਤਾਬ ਜਿੱਤ ਚੁੱਕੇ ਹਨ। ਮੁਕੇਸ਼ ਦੀ ਇਸ ਖ਼ਿਤਾਬੀ ਜਿੱਤ ਨੂੰ ਜੀਵ ਮਿਲਖਾ ਸਿੰਘ, ਜਯੋਤੀ ਰੰਧਾਵਾ ਤੇ ਐਸਐਸਪੀ ਚੌਰਸੀਆ ਵਰਗੇ ਦਿੱਗਜ ਭਾਰਤੀ ਖਿਡਾਰੀਆਂ ਨੇ ਸਲਾਹਿਆ ਹੈ। ਜੀਵ ਨੇ ਟਵੀਟ ਕਰਕੇ ਕਿਹਾ ਕਿ ਮੁਕੇਸ਼ ਦੀ ਇਹ ਸਫਲਤਾ ਉਸ ਦੇ ਖੇਡ ਪ੍ਤੀ ਸਮਰਪਣ ਦੀ ਕਹਾਣੀ ਹੈ। ਮੁਕੇਸ਼ ਇਕ ਅਜਿਹਾ ਉਦਾਹਰਣ ਹੈ ਜਿਸ ਨੂੰ ਅਸੀਂ ਯਾਦ ਕਰ ਸਕਦੇ ਹਨ ਅਤੇ ਇਸ ਦਾ ਉਦਾਹਰਨ ਹੈ ਕਿ ਉਸ ਨੇ 51 ਸਾਲ ਦੀ ਉਮਰ ਵਿੱਚ ਖ਼ਿਤਾਬ ਜਿੱਤਿਆ।
ਏਸ਼ਿਆਈ ਟੂਰ ਵਿੱਚ ਪੰਜ ਵਾਰ ਖ਼ਿਤਾਬ ਜਿੱਤ ਚੁੱਕੇ ਐਸਐਸਪੀ ਚੌਰਸੀਆ ਨੇ ਕਿਹਾ ਕਿ ਮੁਕੇਸ਼ ਨੌਜਵਾਨ ਖਿਡਾਰੀਆਂ ਨਹੀ ਪ੍ਰੇਨਾ ਸੋਰਤ ਹੈ। ਇਕ ਸ਼ਾਨਦਾਰ ਜੇਤੂ ਜਿਸ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। ਉਹ ਸਹੀ ਮਾਇਨਾਂ ਵਿੱਚ ਸਾਡੇ ਸਾਰਿਆਂ ਲਈ ਪ੍ਰੇਨਾ ਸਰੋਤ ਹੈ। ਮੁਕੇਸ਼ ਨੇ ਕਿਹਾ ਕਿ ਉਹ ਅਗਲੇ ਸਾਲ ਏਸ਼ਿਆਈ ਟੂਰ ਵਿੱਚ ਖੇਡੇਗਾ ਕਿਉਂਕਿ ਉਸ ਨੇ ਏਸ਼ਿਆਈ ਟੂਰ ਦਾ ਕਾਰਡ ਹਾਸਲ ਕਰ ਲਿਆ ਹੈ ਪਰ ਉਹ ਹਾਂਗਕਾਂਗ ਓਪਨ ਵਿੱਚ ਨਹੀਂ ਖੇਡ ਸਕੇਗਾ। ਆਪਣੀ ਖ਼ਿਤਾਬੀ ਜਿੱਤ ਲਈ ਮੁਕੇਸ਼ ਨੇ ਕਿਹਾ ਕਿ ਉਸ ਨੂੰ ਖ਼ੁਦ ’ਤੇ ਮਾਣ ਹੈ। ਉਸ ਨੇ ਪ੍ਰੋਫੈਸ਼ਨਲ ਬਣਨ ਦੇ ਬਾਅਦ ਤੋਂ ਆਪਣੇ ਪਹਿਲੇ ਕੌਮਾਂਤਰੀ ਖ਼ਿਤਾਬ ਲਈ 32 ਸਾਲਾਂ ਦਾ ਲੰਬਾ ਇੰਤਜ਼ਾਰ ਕੀਤਾ ਹੈ। ਇਹ ਉਸ ਦੀ ਪਹਿਲੀ ਕੌਮਾਂਤਰੀ ਜਿੱਤ ਹੈ ਅਤੇ ਘਰੇਲੂ ਸਰਕਟ ਵਿੱਚ 123 ਖ਼ਿਤਾਬਾਂ ਤੋਂ ਵੱਖ ਹੈ। ਉਸ ਨੇ ਕਿਹਾ ਕਿ ਉਹ ਇਸ ਨੂੰ ਆਪਣੇ ਲਈ ਸ਼ਾਨਦਾਰ ਉਪਲਬਧੀ ਮੰਨਦਾ ਹੈ।