ਡਕਾਲਾ, :-ਅਜੀਤ ਸਮੂਹ ਦੇ ਪਟਿਆਲਾ ਤੋਂ ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਚੱਠਾ ਦੇ ਦਾਦੀ ਸਰਵਗਵਾਸੀ ਦਲੀਪ ਕੌਰ ਨੂੰ ਨਮਿਤ ਪਾਠ ਦਾ ਭੋਗ ਅੱਜ ਗੁਰਦੁਆਰਾ ਕਰਹਾਲੀ ਸਾਹਿਬ ਵਿਖੇ ਪਾਇਆ ਗਿਆ। ਇਸ ਮੌਕੇ ਮਾਤਾ ਦਲੀਪ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਵੱਖ-ਵੱਖ ਪਾਰਟੀਆਂ ਦੇ ਧਾਰਮਿਕ, ਸਿਆਸੀ ਆਗੂ ਪੱਤਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ। ਕੈਬਨਿਟ ਮੰਤਰੀ ਪੰਜਾਬ ਸ: ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਮਾਤਾ ਜੀ ਨੇ ਗੁਰਸਿੱਖੀ ਸਿਧਾਂਤਾਂ ਤੇ ਚੱਲਦਿਆਂ ਜੀਵਨ ਬਤੀਤ ਕੀਤਾ। ਉਨ•ਾਂ ਆਖਿਆ ਕਿ ਦੇਸ਼ ਦੀ ਵੰਡ ਉਪਰੰਤ ਜਦੋਂ ਚੱਠਾ ਪਰਿਵਾਰ ਪਾਕਿਸਤਾਨ ਤੋਂ ਹਿਜਰਤ ਕਰਕੇ ਭਾਰਤ ਆਉਣ ਲਈ ਮਜਬੂਰ ਹੋ ਗਿਆ ਤਾਂ ਉਨ•ਾਂ ਨੇ ਆਪਣੇ ਪਤੀ ਸ: ਸੀਸਾ ਸਿੰਘ ਦੇ ਮੋਢੇ ਨਾਲ ਮੋਢਾ ਲਾ ਕੇ ਬੜੇ ਹੀ ਸੁਚੱਜੇ ਢੰਗ ਆਪਣੇ ਪਰਿਵਾਰ ਨੂੰ ਸੰਭਾਲਿਆ। ਇਸ ਮੌਕੇ ਜਥੇ: ਜਰਨੈਲ ਸਿੰਘ ਕਰਤਾਰਪੁਰ ਮੈਂਬਰ ਗੁਰਦੁਆਰਾ ਪ੍ਰਬੰਧਕੀ ਕਮੇਟੀ ਨੇ ਆਖਿਆ ਕਿ ਅਜਿਹੇ ਨੇਕ ਸੁਭਾਅ ਬਜ਼ੁਰਗਾਂ ਵੱਲੋਂ ਵਰਸੋਏ ਪਰਿਵਾਰ ਹਮੇਸ਼ਾ ਸਮਾਜ ‘ਚ ਅਹਿਮ ਰੋਲ ਨਿਭਾਉਂਦੇ ਹਨ ਅਤੇ ਮਾਣ-ਸਨਮਾਨ ਦੇ ਭਾਗੀ ਬਣਦੇ ਹਨ। ਇਸ ਮੌਕੇ ਜਸਪਾਲ ਸਿੰਘ ਕਲਿਆਣ ਚੇਅਰਮੈਨ ਜ਼ਿਲ•ਾ ਪ੍ਰੀਸ਼ਦ, ਸੁਖਦੇਵ ਸਿੰਘ ਵਿਰਕ ਡੀ.ਐਸ.ਪੀ. ਸਮਾਣਾ, ਜਸਵੰਤ ਸਿੰਘ ਟਿਵਾਣਾ ਜ਼ਿਲ•ਾ ਪ੍ਰਧਾਨ ਪੀ.ਪੀ.ਪੀ., ਜਥੇ: ਮੋਹਣ ਸਿੰਘ ਕਰਤਾਰਪੁਰ, ਨਰਦੇਵ ਸਿੰਘ ਆਕੜੀ ਉਪ ਚੇਅਰਮੈਨ ਮਾਰਕੀਟ ਕਮੇਟੀ ਪਟਿਆਲਾ, ਇੰਸ: ਹਰਦੀਪ ਸਿੰਘ ਬਡੂੰਗਰ ਟ੍ਰੈਫ਼ਿਕ ਇੰਚਾਰਜ, ਹਰਜਿੰਦਰ ਸਿੰਘ ਬੱਲ ਸਾਬਕਾ ਚੇਅਰਮੈਨ, ਜਸਵਿੰਦਰ ਸਿੰਘ ਚੀਮਾਂ, ਜਸਪਾਲ ਸਿੰਘ ਚੱਠਾ, ਹਰਜਿੰਦਰ ਸਿੰਘ ਵਿਰਕ, ਹਰਵਿੰਦਰ ਸਿੰਘ ਬੱਬੂ ਤਿੰਨੋਂ ਕੌਂਸਲਰ, ਬੂਟਾ ਸਿੰਘ ਸ਼ਾਦੀਪੁਰ, ਕਿਸਾਨ ਆਗੂ ਸੁਖਵਿੰਦਰ ਸਿੰਘ ਤੁਲੇਵਾਲ, ਗੁਰਬੰਸ ਸਿੰਘ ਪੂਨੀਆ, ਜੋਗਾ ਸਿੰਘ ਚੱਠਾ ਮੈਂਬਰ ਬਲਾਕ ਸੰਮਤੀ, ਸਾਬਕਾ ਸਰਪੰਚ ਮਹਿਲ ਸਿੰਘ ਧਰਮਹੇੜੀ, ਕਿਸਾਨ ਆਗੂ ਹਰਭਜਨ ਸਿੰਘ ਚੱਠਾ, ਸਾਬਕਾ ਸਰਪੰਚ ਕਸ਼ਮੀਰ ਸਿੰਘ, ਅਕਾਲੀ ਆਗੂ ਅਮੀਰ ਸਿੰਘ ਢੀਂਡਸਾ, ਯੂਥ ਅਕਾਲੀ ਆਗੂ ਗੁਰਬਖਸ਼ ਸਿੰਘ ਚੱਠਾ, ਨਿਸ਼ਾਨ ਸਿੰਘ ਚੀਮਾ, ਮਲਕੀਤ ਸਿੰਘ ਚੀਮਾ, ਸੁਖਦੇਵ ਸਿੰਘ ਨਿਜਾਮਨੀਵਾਲਾ, ਜਸਵਿੰਦਰ ਸਿੰਘ ਮੈਨੇਜਰ ਗੁਰਦੁਆਰਾ ਕਰਹਾਲੀ ਸਾਹਿਬ, ਭਗਵੰਤ ਸਿੰਘ ਮੈਨੇਜਰ ਗੁਰਦੁਆਰਾ ਦੂਖ-ਨਿਵਾਰਨ ਸਾਹਿਬ, ਕਥਾਵਾਚਕ ਭਾਈ ਸਤਪਾਲ ਸਿੰਘ, ਭਰਪੂਰ ਸਿੰਘ ਲੌਟ, ਅਧਿਆਪਕ ਜਥੇਬੰਦੀਆਂ ਵੱਲੋਂ ਨਵਨੀਤ ਅਨਾਇਤਪੁਰੀ, ਰਮਨ, ਮਨੋਜ ਘਈ, ਗਿਆਨੀ ਬਲਜੀਤ ਸਿੰਘ ਹੈਡ ਗ੍ਰੰਥੀ, ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ, ਪੱਤਰਕਾਰ ਭਾਈਚਾਰੇ ਆਦਿ ਨੇ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ।