ਸ੍ ਮੁਕਤਸਰ ਸਾਹਿਬ : ਭਾਰਤ ਸਰਕਾਰ ਦੇ ਕੇਂਦਰੀ ਏਕੀਕ੍ਰਿਤ ਕੀਟ ਪ੍ਬੰਧਨ ਕੇਂਦਰ, ਜਲੰਧਰ ਦੀ ਇੱਕ ਤਿੰਨ ਮੈਬਰੀ ਟੀਮ ਨੇ ਅੱਜ ਜ਼ਿਲਾ ਸ਼੍ ਮੁਕਤਸਰ ਸਾਹਿਬ ਦੇ ਚਿੱਟੀ ਮੱਖੀ ਤੋੋ ਪ੍ਭਾਵਿਤ ਨਰਮੇ ਦੇ ਖੇਤਾਂ ਦਾ ਸਰਵੇ ਕੀਤਾ ਅਤੇ ਇਸ ਦੇ ਹਮਲੇ ਦਾ ਕਾਰਨ ਜਾਨਣ ਲਈ ਪਿੰਡ ਬੱਲਮਗੜ ਵਿਖੇ ਕਿਸਾਨਾਂ ਨਾਲ ਗੱਲਬਾਤ ਕੀਤੀ। ਇਸ ਟੀਮ ਵਿੱਚ ਡਾ: ਕੇ.ਐਸ. ਕਪੂਰ ਡਿਪਟੀ ਡਾਇਰੈਕਟਰ ਫਰੀਦਾਬਾਦ, ਡਾ: ਦਵਿੰਦਰ ਕੁਮਾਰ ਸਹਾਇਕ ਡਾਇਰੈਕਟਰ ਆਈਪੀਐਮ ਕੇਂਦਰ, ਜਲੰਧਰ ਅਤੇ ਡਾ: ਬੀ.ਡੀ. ਸ਼ਰਮਾ ਸ਼ਾਮਿਲ ਸਨ। ਫਰੀਦਾਬਾਦ ਤੋੋ ਵਿਸੇਸ਼ ਤੌੌਰ ਤੇ ਪਹੁੰਚੇ ਡਾ: ਕੇ. ਐਸ. ਕਪੂਰ ਨੇ ਕਿਸਾਨਾਂ ਨਾਲ ਗੱਲਬਾਤ ਕਰਦੇ ਹੋੋਏ ਕਿਹਾ ਕਿ ਕਿਸਾਨਾਂ ਵਲੋੋ ਆਪਣੇ ਪੱਧਰ ਤੇ ਲੋੜ ਤੋੋਂ ਜ਼ਿਆਦਾ ਬੀਜ਼ੀਆਂ ਗਈਆਂ ਕਿਸਮਾਂ, ਲਗਾਤਾਰ ਹੋੋ ਰਹੀ ਈਥਿਆਨ ਅਤੇ ਹੋੋਸਟਾਥਿਆਨ ਦਵਾਈਆਂ ਵਲੋੋਂ ਸਫੈਦ ਮੱਖੀ ਵਿਚ ਪੈਦਾ ਕੀਤੀ ਗਈ ਪ੍ਰਤਿਰੋਧਕ ਸਮੱਰਥਾ ਚਿੱਟੀ ਮੱਖੀ ਦੇ ਹਮਲੇ ਦਾ ਕਾਰਨ ਹੋ ਸਕਦੀਆਂ ਹਨ। ਉਨਾਂ ਵਲੋੋਂ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਕਿ ਉਹ ਖੇਤੀ ਮਾਹਿਰਾਂ ਦੀ ਸਿਫਾਰਿਸ਼ ਮੁਤਾਬਿਕ ਹੀ ਸਪਰੇਆਂ ਕਰਨ ਅਤੇ ਆਪਣੇ ਪੱਧਰ ਤੇ ਬਜ਼ਾਰ ਵਿਚੋੋਂ ਦਵਾਈਆਂ ਲੈ ਕੇ ਸਪਰੇਅ ਕਰਨ ਤੋੋ ਗੁਰੇਜ਼ ਕਰਨ। ਪਹਿਲੀ ਸਪਰੇਅ ਦਾ ਸਮਾਂ ਵੱਧ ਤੋੋਂ ਵੱਧ ਲੇਟ ਕੀਤਾ ਜਾਵੇ। ਉਨਾਂ ਵਲੋੋਂ ਇਹ ਵੀ ਦੱਸਿਆ ਗਿਆ ਕਿ ਫ਼ਸਲ ਦੀ ਪਹਿਲੀ ਸਟੇਜ ਤੇ ਲੋੋੜ ਤੋੋਂ ਵੱਧ ਦਵਾਈਆਂ ਦੀ ਸਪਰੇਅ ਕਰਨਾ ਵੀ ਕੀੜੇ ਮਕੌੌੜਿਆਂ ਅਤੇ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ। ਉਨਾਂ ਵਲੋੋ ਦੱਸਿਆ ਗਿਆ ਕਿ ਨਰਮੇ ਦੇ ਹੋੋਏ ਨੁਕਸਾਨ ਦੀ ਰਿਪੋੋਰਟ ਸਰਕਾਰ ਨੂੰ ਭੇਜੀ ਜਾ ਰਹੀ ਹੈ। ਇਸ ਮੌੌਕੇ ਟੀਮ ਨਾਲ ਡਾ: ਕੁਲਦੀਪ ਸਿੰਘ ਜੌੌੜਾ, ਖੇਤੀਬਾੜੀ ਵਿਕਾਸ ਅਫ਼ਸਰ, ਡਾ: ਸੰਦੀਪ ਬਹਿਲ, ਖੇਤੀਬਾੜੀ ਵਿਕਾਸ ਅਫ਼ਸਰ, ਡਾ: ਪਰਮਵੀਰ ਸਿੰਘ ਬੀ.ਟੀ.ਐਮ ਅਤੇ ਸ਼੍ਰੀ ਸਵਰਨਜੀਤ ਸਿੰਘ ਖੇਤੀਬਾੜੀ ਸਹਾਇਕ ਵੀ ਹਾਜ਼ਰ ਸਨ।
ਇਸ ਮੌਕੇ ਉਨਾਂ ਨੇ ਦੱਸਿਆ ਕਿ ਅਗਲੇ ਸਾਲ ਦੌਰਾਨ ਪਿੰਡ ਬਲੱਮਗੜ ਵਿਚ ਨਰਮੇ ਦੀ ਫਸਲ ਸਬੰਧੀ ਕਿਸਾਨਾਂ ਨੂੰ ਬਿਜਾਈ ਤੋਂ ਚੁਗਾਈ ਤੱਕ ਮੁਕੰਮਲ ਸਿਖਲਾਈ ਦੇਣ ਲਈ ਫਾਰਮਰ ਫੀਲਡ ਸਕੂਲ ਵੀ ਆਈ.ਪੀ.ਐਮ. ਕੇਂਦਰ ਵੱਲੋਂ ਖੋਲਿਆ ਜਾਵੇਗਾ।