ਪਟਿਆਲਾ,; ਪੰਜਾਬ ਸਰਕਾਰ ਵੱਲੋਂ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੀ 125ਵੀਂ ਜਨਮ ਸ਼ਤਾਬਦੀ ਮਨਾਉਣ ਲਈ ਰਾਜ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿੱਚ ਵੱਖ-ਵੱਖ ਸੈਮੀਨਾਰ ਆਯੋਜਿਤ ਕੀਤੇ ਜਾਣ ਦਾ ਫ਼ੈਸਲਾ ਕੀਤਾ ਗਿਆ ਹੈ। ਜਿਸ ਦੇ ਤਹਿਤ ਪਹਿਲਾ ਰਾਸ਼ਟਰੀ ਸੈਮੀਨਾਰ ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਅਤੇ ਵਿਮੈਨ ਸਟੱਡੀਜ਼ ਸੈਂਟਰ ਵੱਲੋਂ ਕਰਵਾਇਆ ਜਾ ਰਿਹਾ ਹੈ।
ਚੇਅਰਮੈਨ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਸ਼੍ਰੀ ਰਾਜੇਸ਼ ਬਾਘਾ ਅਤੇ ਸਮਾਰੋਹ ਦੇ ਕੋਆਰਡੀਨੇਟਰ ਸ. ਇੰਦਰ ਇਕਬਾਲ ਸਿੰਘ ਅਟਵਾਲ ਨੇ ਡਾ. ਬੀ.ਆਰ. ਅੰਬੇਦਕਰ ਜੀ ਦੀ 125ਵੀਂ ਜਨਮ ਸ਼ਤਾਬਦੀ ਦੇ ਸਬੰਧ ਵਿੱਚ ਕੀਤੀ ਗਈਆਂ ਤਿਆਰੀਆਂ ਦੀ ਸਮੀਖਿਆ ਕਰਨ ਤੋਂ ਬਾਦ ਆਯੋਜਿਤ ਕੀਤੀ ਗਈ ਸਾਂਝੀ ਪੱਤਰਕਾਰ ਮਿਲਣੀ ਵਿਚ ਦੱਸਿਆ ਕਿ ”ਡਾ. ਭੀਮ ਰਾਓ ਅੰਬੇਦਕਰ ਮਹਿਲਾ ਸ਼ਕਤੀਕਰਨ ਯੋਧਾ ਵਜੋਂ” ਵਿਸ਼ੇ ਤੇ ਸੈਮੀਨਾਰ ਦਾ ਉਦਘਾਟਨੀ ਸਮਾਰੋਹ 5 ਅਗਸਤ ਨੂੰ ਯੂਨੀਵਰਸਿਟੀ ਦੇ ਸ੍ਰੀ ਗੁਰੂ ਤੇਗ਼ ਬਹਾਦਰ ਹਾਲ ਵਿਖੇ ਸਵੇਰੇ 10.30 ਵਜੇ ਤੋਂ ਸ਼ੁਰੂ ਹੋਵੇਗਾ।
ਸ਼੍ਰੀ ਰਾਜੇਸ਼ ਬਾਘਾ ਅਤੇ ਸਮਾਰੋਹ ਦੇ ਕੋਰਡੀਨੇਟਰ ਸ. ਇੰਦਰ ਇਕਬਾਲ ਸਿੰਘ ਅਟਵਾਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਆਯੋਜਿਤ ਕੀਤੇ ਜਾ ਰਹੇ 6 ਸਮਾਰੋਹ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿਚ ਕੀਤੇ ਜਾਣੇ ਹਨ ਅਤੇ ਇੰਨਾ ਦੀ ਸ਼ੁਰੂਆਤ ਪੰਜਾਬੀ ਯੂਨੀਵਰਸਿਟੀ ਤੋਂ ਕੀਤੀ ਜਾ ਰਹੀ ਹੈ ।
ਉਨਾਂ ਦੱਸਿਆ ਕਿ ਇਸ ਉਦਘਾਟਨੀ ਸਮਾਰੋਹ ਵਿਚ ਸ਼੍ਰੀਮਤੀ ਦਰੋਪਦੀ ਮੁਰਮੂ, ਰਾਜਪਾਲ, ਝਾਰਖੰਡ ਸਮਾਰੋਹ ਦੇ ਮੁੱਖ ਮਹਿਮਾਨ ਹੋਣਗੇ ਜਦ ਕਿ ਰਾਜਮਾਤਾ ਸੁਭਾਂਗਨੀ ਰਾਜੇ ਗਾਇਕਵਾੜ, ਚਾਂਸਲਰ, ਐਮ.ਐਸ. ਯੂਨੀਵਰਸਿਟੀ, ਵਡੋਦਰਾ(ਬੜੋਦਾ) ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਸਮਾਰੋਹ ਦੀ ਪ੍ਰਧਾਨਗੀ ਕਰਨਗੇ। ਇਸ ਮੌਕੇ ਤੇ ਭਾਰਤ ਸਰਕਾਰ ਦੇ ਕੇਂਦਰੀ ਮੰਤਰੀ ਸ਼੍ਰੀ ਵਿਜੇ ਸਾਂਪਲਾ ਅਤੇ ਸ਼੍ਰੀਮਤੀ ਕ੍ਰਿਸ਼ਨਾ ਰਾਜ, ਪੰਜਾਬ ਸਰਕਾਰ ਦੇ ਮੰਤਰੀ ਮੰਡਲ ਤੋਂ ਸ. ਗੁਲਜ਼ਾਰ ਸਿੰਘ ਰਣੀਕੇ, ਸ. ਸੋਹਣ ਸਿੰਘ ਠੰਡਲ, ਸ੍ਰੀ ਸੋਮ ਪ੍ਰਕਾਸ਼, ਮੁੱਖ ਸੰਸਦੀ ਸਕੱਤਰ, ਪੰਜਾਬ ਸਰਕਾਰ; ਬੀਬੀ ਜਗੀਰ ਕੌਰ, ਐਮ.ਐਲ.ਏ.; ਸ਼੍ਰੀ ਰਾਜੇਸ਼ ਬਾਘਾ, ਚੇਅਰਮੈਨ, ਐਸ.ਸੀ. ਕਮਿਸ਼ਨ, ਪੰਜਾਬ ਸਰਕਾਰ ਸਤਿਕਾਰਤ ਮਹਿਮਾਨਾਂ ਵਜੋਂ ਸਮਾਰੋਹ ਵਿੱਚ ਸ਼ਾਮਲ ਹੋਣਗੇ। ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਆਏ ਮਹਿਮਾਨਾਂ ਲਈ ਸੁਆਗਤੀ ਸ਼ਬਦ ਸਾਂਝੇ ਕਰਨਗੇ ਅਤੇ ਪੰਜਾਬ ਦੇ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਧੰਨਵਾਦੀ ਸ਼ਬਦ ਸਾਂਝੇ ਕਰਨਗੇ।
ਸ਼੍ਰੀ ਰਾਜੇਸ਼ ਬਾਘਾ ਅਤੇ ਸਮਾਰੋਹ ਦੇ ਕੋਆਰਡੀਨੇਟਰ ਸ. ਇੰਦਰ ਇਕਬਾਲ ਸਿੰਘ ਅਟਵਾਲ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਕੇਵਲ ਦਲਿਤ ਸਮਾਜ ਦੇ ਹੀ ਮਸੀਹਾ ਨਹੀਂ ਸਨ ਜਾਂ ਉਨਾਂ ਕੇਵਲ ਭਾਰਤ ਦੇ ਸੰਵਿਧਾਨ ਦਾ ਹੀ ਨਿਰਮਾਣ ਨਹੀਂ ਕੀਤਾ ਸਗੋਂ ਭਾਰਤ ਦੀ ਇੱਕੋ ਨਾਮੀ, ਰਿਜ਼ਰਵ ਬੈਂਕ ਆਫ਼ ਇੰਡੀਆ ਅਤੇ ਭਾਰਤ ਦੀ ਕਰੰਸੀ ਰੁਪਿਆ ਦੀ ਧਾਰਨਾ ਵੀ ਡਾ. ਭੀਮ ਰਾਓ ਅੰਬੇਡਕਰ ਦੀ ਹੀ ਦੇਣ ਹੈ, ਇਸ ਤੋਂ ਇਲਾਵਾ ਉਨਾਂ ਔਰਤਾਂ ਦੀ ਭਲਾਈ ਲਈ ਵੀ ਬਥੇਰੇ ਕੰਮ ਕੀਤੇ ਹਨ ।
ਇਸ ਮੌਕੇ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੇ ਚੇਅਰਮੈਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਸ. ਲਾਭ ਸਿੰਘ ਦੇਵੀਨਗਰ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸ: ਜਸਪਾਲ ਸਿੰਘ ਕਲਿਆਣ, ਸ਼੍ਰੋਮਣੀ ਅਕਾਲੀ ਦਲ ਪਟਿਆਲਾ ਦਿਹਾਤੀ ਦੇ ਪ੍ਰਧਾਨ ਸ: ਰਣਧੀਰ ਸਿੰਘ ਰੱਖੜਾ, ਜਰਨਲ ਸਕੱਤਰ ਨਰਦੇਵ ਸਿੰਘ ਆਕੜੀ, ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਸ: ਇੰਦਰ ਮੋਹਨ ਸਿੰਘ ਬਜਾਜ, ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਐਸ. ਕੇ. ਦੇਵ, ਜਰਨਲ ਸਕੱਤਰ ਰਮੇਸ਼ ਵਰਮਾ ਐਸ ਸੀ ਬੀ ਸੀ ਇਮਝਪਝਲਾਈਜ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਅਮਰੀਕ ਸਿੰਘ ਬਾਂਗੜ, ਜਰਨਲ ਸਕੱਤਰ ਜਤਿੰਦਰ ਸਿੰਘ ਤਰੇਂ ਅਤੇ ਵੱਖ ਵੱਖ ਰਾਜਨੀਤਿਕ, ਸਮਾਜਿਕ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਕੁਮਾਰ ਸੌਰਭ ਰਾਜ, ਵਧੀਕ ਡਿਪਟੀ ਕਮਿਸ਼ਨਰ ਜਰਨਲ ਮੋਹਿੰਦਰ ਪਾਲ ਅਤੇ ਹੋਰ ਵਿਭਾਗਾਂ ਦੇ ਮੁਖੀ ਹਾਜ਼ਰ ਸਨ ।