ਕਿਸਾਨਾਂ ਨੂੰ ਹੁਣ ਘਰ ਬੈਠੇ ਮਿਲਣਗੇ ਖੇਤੀ ਸੰਦ ਅਤੇ ਖੇਤੀ ਸਬੰਧੀ ਹੋਰ ਭਰਪੂਰ ਜਾਣਕਾਰੀਆ
ਪਟਿਆਲਾ 2 ਜੁਲਾਈ (ਪਰਮਿੰਦਰ ਸਿੰਘ) ਜੀ. ਐਸ .ਏ ਇੰਡਸਟਰੀ ਵੱਲੋਂ ‘ਐਗ੍ਰੀਜੋ਼ਨ’ ਦੇ ਨਾਮ ਤੇ ਖੇਤੀ ਸੰਦ ਬਣਾਉਣ ਲਈ ਫੋਕਲ ਪੁਆਇੰਟ ਨੇੜੇ ਦੌਲਤਪੁਰ (ਪਟਿਆਲਾ) ਵਿਖੇ ਲਗਾਏ ਨਵੇਂ ਪਲਾਂਟ ਨੇ ਪਹਿਲੇ ਹੀ ਸਾਲ ਸੁਪਰ ਸੀਡਰ ,ਰੋਟਾਵੇਟਰ,ਸਟਰਾ ਰੀਪਰ ਅਤੇ ਹੋਰ ਖੇਤੀ ਸੰਦਾਂ ਦੀ ਬੇਮਿਸਾਲ ਵਿਕਰੀ ਕਰਕੇ ਖੇਤੀ ਸੰਦ ਬਣਾਉਣ ਵਾਲੀਆਂ ਦੇਸ਼ ਦੀਆਂ ਨਾਮੀ ਕੰਪਨੀਆਂ ਚ, ਹਲਚਲ ਪੈਦਾ ਕਰ ਦਿੱਤੀ ਹੈ ਤੇ ਕਿਸਾਨਾਂ ਦੀਆਂ ਉਮੀਦਾਂ ਤੇ ਖਰਾ ਉਤਰ ਕੇ ਦਿਖਾਇਆ ਹੈ ਪੰਜਾਬ ਤੋਂ ਬਾਅਦ ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ,ਗੁਜਰਾਤ, ਮੱਧ ਪ੍ਰਦੇਸ਼, ਮਹਾਂਰਾਸ਼ਟਰ, ਆਦਿ ਸੂਬਿਆਂ ਚ ਐਂਗ੍ਰੀਜੋ਼ਨ ਦੇ ਰੋਟਾਵੇਟਰ ਨੇ ਧੂਮ ਮਚਾ ਕੇ ਰੱਖ ਦਿੱਤੀ ਹੈ। ਕਿਸਾਨਾਂ ਦੀ ਸਹੂਲਤ ਨੂੰ ਦੇਖਦੇ ਹੋਏ ਐਗ੍ਰੀਜੋ਼ਨ ਵੱਲੋਂ ਆਪਣੀ ਵੈਬਸਾਈਟ ਲਾਂਚ ਕੀਤੀ ਗਈ ਤਾਂ ਜੋ ਕਿਸਾਨ ਘਰ ਬੈਠੇ ਹੀ ਖੇਤੀ ਸੰਦਾਂ ਨੂੰ ਖਰੀਦ ਸਕਣ ! ਖੇਤੀ ਨੂੰ ਹੋਰ ਲਾਹੇਵੰਦ ਧੰਦਾ ਬਣਾਉਣ ਲਈ ਨਵੀਆਂ ਬੀਜ ਕਿਸਮਾਂ ਅਤੇ ਕੀਟਨਾਸ਼ਕ ਦਵਾਈਆਂ ਸਬੰਧੀ ਘਰ ਬੈਠੇ ਹੀ ਭਰਪੂਰ ਜਾਣਕਾਰੀ ਪ੍ਰਾਪਤ ਕਰ ਸਕਣ ਇਸ ਤੋਂ ਇਲਾਵਾ ਕਿਸਾਨ ਖੇਤੀ ਸੰਦਾਂ ਸਬੰਧੀ ਆਪਣੀ ਸ਼ਿਕਾਇਤ ਵੀ ਆਨਲਾਈਨ ਰਜਿਸਟਰ ਕਰਵਾ ਸਕਣਗੇ !
ਜੀ. ਐਸ .ਏ ਇੰਡਸਟਰੀ ਦੇ ਐਮ.ਡੀ ਜਤਿੰਦਰਪਾਲ ਸਿੰਘ ਕਿਸਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਬੜੀ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਕੀ ਸਾਡੀ ਕੰਪਨੀ ਵੱਲੋਂ ਬਣਾਏ ਖੇਤੀ ਸੰਦ ਕਿਸਾਨਾਂ ਦੀਆਂ ਉਮੀਦਾਂ ਤੇ ਖਰਾ ਉਤਰ ਰਹੇ ਹਨ ਸਾਡਾ ਕੰਮ ਦੂਜੀਆਂ ਕੰਪਨੀਆਂ ਦੀ ਤਰ੍ਹਾਂ ਮੁਨਾਫ਼ਾ ਕਮਾਉਣਾ ਨਹੀਂ ਦੇਸ਼ ਦੇ ਕਿਸਾਨਾਂ ਨੂੰ ਖੁਸ਼ਹਾਲ ਬਣਾਉਣਾ ਹੈ ਤਾਂ ਜੋ ਦੇਸ਼ ਤਰੱਕੀ ਦੀਆਂ ਨਵੀਆਂ ਪੁਲਾਂਘਾ ਵੱਲ ਵਧੇ। ਦੇਸ਼ ਦਾ ਕਿਸਾਨ ਪ੍ਰਦੂਸ਼ਣ ਰਹਿਤ ਖੇਤੀ ਕਰੇ ਘੱਟ ਲਾਗਤ ਅਤੇ ਵੱਧ ਮੁਨਾਫਾ ਕਮਾਵੇ। ਉਨ੍ਹਾਂ ਕਿਹਾ ਕਿ ਦੇਸ਼ ਤਰੱਕੀ ਵੱਲ ਵਧਦਾ ਜਾ ਰਿਹਾ ਹੈ ਫਿਰ ਦੇਸ਼ ਦਾ ਕਿਸਾਨ ਪਿੱਛੇ ਕਿਉਂ ? ਕਿਸਾਨਾਂ ਦੀਆਂ ਸਹੂਲਤਾਂ ਨੂੰ ਦੇਖਦੇ ਹੋਏ ਕੰਪਨੀ ਵੱਲੋਂ ਵੈਬਸਾਈਟ ਲਾਂਚ ਕੀਤੀ ਗਈ ਹੈ ਜਿਸ ਨਾਲ ਕਿਸਾਨਾਂ ਨੂੰ ਵੱਡੇ ਪੱਧਰ ਤੇ ਫਾਇਦਾ ਹੋਵੇਗਾ ਤੇ ਉਹ ਖੱਜਲ ਖੁਆਰੀ ਤੋਂ ਬਚਣਗੇ ਜਿੱਥੇ ਘਰ ਬੈਠੇ ਕਿਸਾਨ ਆਨਲਾਈਨ ਖੇਤੀਸੰਦ ਖਰੀਦ ਸਕਣਗੇ ਇਸ ਤੋਂ ਇਲਾਵਾ ਉਹ ਖੇਤੀ ਸਬੰਧੀ ਭਰਪੂਰ ਜਾਣਕਾਰੀ ਪ੍ਰਾਪਤ ਕਰ ਸਕਣਗੇ ਜੇਕਰ ਕਿਸੇ ਕਿਸਾਨ ਦੇ ਖੇਤੀ ਸੰਦ ਵਿਚ ਕੋਈ ਤਕਨੀਕੀ ਖ਼ਰਾਬੀ ਆਉਂਦੀ ਹੈ ਤਾਂ ਵੈਬਸਾਈਟ ਜ਼ਰੀਏ ਆਨਲਾਇਨ ਅਪਣੀ ਸਕਾਇਤ ਦਰਜ ਕਰਵਾ ਸਕਣਗੇ ਕੰਪਨੀ ਏਰੀਆਂ ਅਧਿਕਾਰੀ ਕਿਸਾਨਾਂ ਨਾਲ ਸੰਪਰਕ ਕਰਕੇ ਉਨ੍ਹਾਂ ਦੀ ਸਮੱਸਿਆ ਨੂੰ ਹੱਲ ਕਰਾਉਣਗੇ!