ਸ੍ ਮੁਕਤਸਰ ਸਾਹਿਬ, : ਭਾਰਤ ਦੇ ਹਰ ਇੱਕ ਨਾਗਰਿਕ ਨੂੰ ਫੌਜ ਵਿੱਚ ਭਰਤੀ ਹੋ ਕੇ ਸੇਵਾ ਕਰਨ ਤੋਂ ਇਲਾਵਾ ਦੇਸ਼ ਦੇ ਵੱਖ ਵੱਖ ਵਿਕਾਸ ਕੰਮਾਂ ਵਿੱਚ ਵੱਧ ਚੜ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਸਾਡੇ ਦੇਸ਼ ਹੋਰ ਤਰੱਕੀ ਕਰ ਸਕੇ। ਇਹਨਾਂ ਵਿਚਾਰਾਂ ਦਾ ਪ੍ਗਟਾਵਾ ਸ੍ ਜਸਕਿਰਨ ਸਿੰਘ ਡਿਪਟੀ ਕਮਿਸ਼ਨਰ ਸ੍ ਮੁਕਤਸਰ ਸਾਹਿਬ ਨੇ ਅੱਜ ਸ੍ਰੀ ਮੁਕਤਸਰ ਸਾਹਿਬ ਜਿਲੇ ਦੇ ਪਿੰਡ ਮਾਂਗਟ ਕੇਰ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਸ੍ ਮੁਕਤਸਰ ਸਾਹਿਬ ਵਲੋਂ ਵੀਰ ਚੱਕਰ ਵਿਜੇਤਾ ਸ. ਹਮੀਰ ਸਿੰਘ ਸੁਕਾਅਰਡਨ ਲੀਡਰ (ਰਿਟਾ) ਦੇ ਸਨਮਾਨ ਸਮਾਰੋਹ ਦੀ ਗੋਲਡਨ ਜੁਬਲੀ ਮੌਕੇ ਕਰਵਾਏ ਗਏ ਸਮਾਗਮ ਦੀ ਪ੍ਧਾਨਗੀ ਕਰਦਿਆਂ ਕੀਤਾ।
ਉਹਨਾਂ ਕਿਹਾ ਕਿ ਸ.ਹਮੀਰ ਸਿੰਘ ਨੇ ਭਾਰਤ ਪਾਕਿਸਤਾਨ ਦੀ 1965 ਜੰਗ ਦੌਰਾਨ ਭਾਰਤ ਨੂੰ ਜਿੱਤ ਦਿਵਾਉਣ ਵਿੱਚ ਜਿੱਥੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ, ਉਥੇ ਇਸ ਜਿਲੇ ਦਾ ਵੀ ਨਾਮ ਰੋਸ਼ਨ ਹੋਇਆ ਹੈ । ਉਹਨਾਂ ਕਿਹਾ ਕਿ ਸ. ਹਮੀਰ ਸਿੰਘ ਨੇ ਦੇਸ਼ ਨੂੰ 1965 ਦੀ ਜੰਗ ਦੌਰਾਨ ਜਿੱਤ ਦਿਵਾਉਣ ਵਿੱਚ ਜੋ ਯੋਗਦਾਨ ਪਾਇਆ ਹੈ, ਇਸ ਨੂੰ ਕਿਸੇ ਵੀ ਕੀਮਤ ਤੇ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਅੱਗੇ ਕਿਹਾ ਕਿ 1965 ਅਤੇ 1971 ਦੀ ਜੰਗ ਦੌਰਾਨ ਸਹੀਦ ਹੋਏ ਫੌਜੀਆਂ ਅਤੇ ਰਿਟਾਇਰਡ ਫੌਜੀਆਂ ਦਾ ਡਾਟਾ ਇਕੱਠਾ ਜਿਲਾ ਪ੍ਸ਼ਾਸਨ ਵਲੋਂ ਇਕੱਠਾ ਕੀਤਾ ਜਾ ਰਿਹਾ ਹੈ ਤਾਂ ਜੋ ਜਿਲਾ ਪ੍ਸ਼ਾਸਨ ਵਲੋਂ ਉਹਨਾਂ ਦੀ ਸਮੇਂ ਸਮੇਂ ਤੇ ਹਰ ਸੰਭਵ ਸਹਾਇਤਾ ਕੀਤੀ ਜਾ ਸਕੇ।
ਉਹਨਾਂ ਕਿਹਾ ਕਿ ਸ. ਹਮੀਰ ਸਿੰਘ ਸੁਕਾਅਰਡਰ ਲੀਡਰ ਨੂੰ ਭਾਰਤ ਤੇ ਰਾਸ਼ਟਰਪਤੀ ਵਲੋਂ ਜੋ ਵੀਰ ਚੱਕਰ ਪ੍ਰਾਪਤ ਹੋਇਆ ਹੈ, ਦੇ ਸਨਮਾਨ ਪ੍ਰਾਪਤ ਕਰਦੇ ਦੀ ਇੱਕ ਵੱਡੀ ਤਸਵੀਰ ਜਿਲਾ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਸਥਾਪਿਤ ਕੀਤੀ ਜਾਵੇਗੀ ਤਾਂ ਜੋ ਮੀਟਿੰਗ ਦੌਰਾਨ ਆਉਣ ਵਾਲੇ ਅਫਸਰਾਂ ਨੂੰ ਵੀ ਸ. ਹਮੀਰ ਸਿੰਘ ਦੀ ਬਹਾਦਰੀ ਬਾਰੇ ਪਤਾ ਚੱਲ ਸਕੇ ਕਿ ਇਸ ਨੇ ਕਿਸ ਤਰਾਂ ਦੁਸ਼ਮਣ ਦੇਸ ਦਾ ਡੱਟ ਕੇ ਮੁਕਾਬਲੇ ਕਰਦੇ ਹੋਏ ਦੇਸ਼ ਨੂੰ ਪਾਕਿਸਤਾਨ ਪਾਸੋ ਜਿੱਤ ਦਿਵਾਈ। ਫੌਜ ਵਿੱਚ ਘੱਟ ਰਹੀ ਪੰਜਾਬੀ ਨੌਜਵਾਨਾਂ ਦੀ ਗਿਣਤੀ ਤੇ ਅਫਸੋਸ਼ ਪ੍ਰਗਟ ਕਰਦਿਆਂ ਉਹਨਾਂ ਕਿਹਾ ਕਿ ਬੱਚਿਆਂ ਵਿੱਚ ਦੇਸ਼ ਕੌਮ ਦਾ ਜਜਬਾ ਪੈਦਾ ਕਰਨ ਲਈ ਮਾਪਿਆਂ ਨੂੰ ਬੱਚਿਆਂ ਦੀ ਪੜਾਈ, ਖਾਣ ਪੀਣ, ਖੇਡਾਂ ਅਤੇ ਨਸ਼ਿਆਂ ਵਰਗੀਆਂ ਆਦਤਾਂ ਤੋਂ ਦੂਰ ਰੱਖਣ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਇਹ ਬੱਚੇ ਵੱਡੇ ਹੋ ਕੇ ਫੌਜ ਵਿੱਚ ਭਰਤੀ ਹੋ ਕੇ ਦੇਸ਼ ਅਤੇ ਕੌਮ ਦੀ ਵੱਧ ਤੋਂ ਵੱਧ ਸੇਵਾ ਕਰ ਸਕਣ।
ਇਸ ਮੌਕੇ ਤੇ ਵੀਰ ਚੱਕ ਵਿਜੇਤਾ ਸ.ਹਮੀਰ ਸਿੰਘ ਸੁਕਾਅਡਰਨ ਲੀਡਰ (ਰਿਟਾ) ਨੇ ਕਿਹਾ ਕਿ ਦੇਸ਼ ਹਮੇਸ਼ਾ ਚੜਦੀ ਕਲਾਂ ਵਿੱਚ ਰਹਿਣ ਤੇ ਹੀ ਦੇਸ਼ ਤਰੱਕੀ ਕਰਦਾ ਹੈ ਅਤੇ ਦੇਸ਼ ਦੀ ਤਰੱਕੀ ਨਾਲ ਹੀ ਹਰ ਇੱਕ ਨਾਗਰਿਕ ਦੀ ਤਰੱਕੀ ਜੁੜੀ ਹੋਈ ਹੈ। ਦੇਸ਼ ਦੇ ਹਰ ਇੱਕ ਨਾਗਰਿਕ ਵਿੱਚ ਕੌਮੀ ਜਜਬੇ ਦੀ ਭਾਵਨਾ ਜਰੂਰ ਹੋਣੀ ਚਾਹੀਦੀ। ਇਸ ਮੌਕੇ ਤੇ ਸ. ਹਮੀਰ ਸਿੰਘ ਸੁਕਾਅਰਡਨ ਲੀਡਰ (ਰਿਟਾ) ਨੂੰ ਵੀਰ ਚੱਕਰ ਦੀ ਗੋਲਡਨ ਜੁਬਲੀ ਮੌਕੇ ਤੇ ਉਹਨਾਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਿਲਾ ਪ੍ਸ਼ਾਸਨ, ਸਮਾਜ ਸੇਵੀ ਸੰਸਥਾਵਾਂ, ਸਕੂਲ ਪ੍ਸ਼ਾਸਨ, ਸਮੁੱਚੇ ਪਿੰਡ ਨਿਵਾਸੀਆਂ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਪ੍ਕਾਸ਼ ਟੂ ਉਜਾਲਾ ਬਲਾਈਡ ਸਕੂਲ ਦੇ ਨੇਤਰਹੀਨ ਬੱਚਿਆਂ ਨੇ ਸਵਾਗਤੀ ਗੀਤ ਵੀ ਪੇਸ਼ ਕੀਤਾ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ. ਸੁਖਦਰਸ਼ਨ ਸਿੰਘ ਮਰਾੜ ਚੇਅਰਮੈਨ, ਸ੍ਮਤੀ ਬਲਵਿੰਦਰ ਕੌਰ ਚੇਅਰਪਰਸ਼ਨ ਬਲਾਕ ਸੰਮਤੀ, ਸ.ਮਨਜੀਤ ਸਿੰਘ ਫੱਤਣਵਾਲਾ, ਸ. ਦਿਆਲ ਸਿੰਘ ਸੰਧੂ, ਪ੍ਰੋਫੈਸਰ ਗੋਪਾਲ ਸਿੰਘ ਸਕੱਤਰ ਜਿਲਾ ਰੈਡ ਕਰਾਸ ਸੰਸਥਾ, ਸ੍ ਵਰਿੰਦਰ ਕਟਾਰੀਆ ਮੰਡਲ ਪ੍ਧਾਨ ਭਾਜਪਾ,ਸ੍ ਦਲੀਪ ਸਿੰਘ,ਸ.ਮੋਹਨ ਸਿੰਘ ਪ੍ਧਾਨ ਅਤੇ ਸਮੁੱਚੀ ਟੀਮ ਭਾਰਤ ਵਿਕਾਸ ਪ੍ਰੀਸ਼ਦ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ।