ਭਾਰਤੀ ਵਾਲਮੀਕਿ ਸਮਾਜ ਰਜਿ: ਪਟਿਆਲਾ ਪੰਜਾਬ ਵਲੋਂ ਰਤਨ ਨਗਰ ਐਫ ਵਿੱਚ ਅੱਖਾਂ ਦਾ ਫਰੀ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਜਿਲਾ ਪਧਾਨ ਮੁਕੇਸ਼ ਰਾਹੀਂ ਭਾਵਸ ਜਿਲਾ ਮੀਤ ਪ੍ਧਾਨ ਮੋਨੂੰ ਰੱਖੜਾ ਜਿਲਾ ਯੂਥ ਪ੍ਧਾਨ ਪੰਕਜ ਜਿਲਾ ਕੈਸ਼ੀਅਰ ਰਵੀ ਕੁਮਾਰ ਮੁਹੱਲਾ ਇਕਾਈ ਪ੍ਰਧਾਨ ਪ੍ਰੇਮ ਲਤਾ ਅਤੇ ਮਹਿਲਾ ਪ੍ਰਧਾਨ ਕਾਮਨੀ ਸ਼ਾਮਲ ਸਨ। ਡਾ. ਬਲਬੀਰ ਨੇ ਮਰੀਜਾਂ ਦੀਆਂ ਅੱਖਾਂ ਦਾ ਚੈਕਅੱਪ ਕੀਤਾ। ਇਸ ਮੌਕੇ 150 ਤੋਂ ਵੱਧ ਮਰੀਜਾਂ ਨੇ ਆਪਣੀਆਂ ਅੱਖਾਂ ਦਾ ਚੈਕਅੱਪ ਕਰਵਾਇਆ ਅਤੇ ਦਵਾਈਆਂ ਮੁਫਤ ਦਿੱਤੀਆਂ ਗਈਆਂ। ਇਸ ਮੌਕੇ ਡਾਕਟਰਾਂ ਦੀ ਟੀਮ ਨੂੰ ਭਾਰਤੀ ਵਾਲਮੀਕਿ ਸਭਾ ਵਲੋਂ ਭਾਵਸ ਵਲੋਂ ਭਗਵਾਨ ਵਾਲਮੀਕਿ ਜੀ ਦੀ ਫੋਟੋ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁਕੇਸ਼ ਰਾਹੀ ਨੇ ਦੱਸਿਆ ਕਿ ਸਮਾਜ ਵਿੱਚ ਵੱਧ ਰਹੀ ਅਨਪੜਤਾ ਨੂੰ ਦੂਰ ਕੀਤਾ ਜਾਵੇ ਅਤੇ ਸਮਾਜ ਵਿੱਚ ਨਸ਼ਾਖੋਰੀ ਨੂੰ ਰੋਕਿਆ ਜਾਵੇ। ਇਸ ਮੌਕੇ ਹੋਰਨਾ ਤੋਂ ਇਲਾਵਾ ਰਮਾ ਦੇਵੀ, ਕਮਲਾ ਦੇਵੀ, ਸਾਧਾ ਦੇਵੀ, ਗੀਤਾ ਰਾਣੀ, ਸੰਗੀਤਾ, ਨੇਹਾ, ਪ੍ਦੀਪ ਕੁਮਾਰ, ਜੈ ਸ੍ਰੀ ਦੇਵੀ, ਮੁਕੇਸ਼ ਵੈਦ, ਅਕਸ਼ਨਾ ਆਦਿ ਸ਼ਾਮਲ ਸਨ।