ਪਟਿਆਲਾ : ਪਿੰਡ ਹਰਿਆਉ ਖੁਰਦ ਦਾ ਮਸਲਾ ਜਿਉਂ ਦਾ ਤਿਉਂ ਚੱਲ ਰਿਹਾ ਹੈ ਇੱਕ ਪਾਸੇ ਪ੍ਸ਼ਾਸ਼ਨ ਆਪਣੀ ਜਿੱਦ ਤੇ ਕਾਇਮ ਹੈ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਦੂਜੀਆਂ ਜੱਥੇਬੰਦੀਆਂ, ਪਾਰਟੀਆਂ ਦੇ ਕਿਸਾਨ ਵਿੰਗਾਂ ਤੇ ਵਿਦਿਆਰਥੀਆਂ ਦੀਆਂ ਕਾਲਜ, ਯੂਨੀਵਰਸਿਟੀ ਦੀਆਂ ਜੱਥੇਬੰਦੀਆਂ ਵੱਲੋਂ ਅੱਜ ਡੀ.ਸੀ. ਦਫਤਰ ਦੇ ਸਾਹਮਣੇ ਚੱਲ ਰਹੀ ਭੁੱਖ ਹੜਤਾਲ ਵਿੱਚ ਪਹੁੰਚ ਕੇ ਹਰਿਆਊ ਖੁਰਦ ਦੇ ਕਿਸਾਨਾਂ ਤੇ ਹੋਏ ਅੱਤਿਆਚਾਰ ਉਨਾਂ ਦੇ ਘਰਾਂ ਨੂੰ ਸੀਲ ਕਰਨ ਮੋਟਰਾਂ ਤੋ ਟਰਾਂਸਫ਼ਾਰਮ ਉਤਾਰ ਕੇ ਉਨਾਂ ਦੀ ਫ਼ਸਲ ਨੂੰ ਸਾੜਨ ਦੀ ਪੁਰਜੋਰ ਨਿਖੇਦੀ ਕੀਤੀ ਅਤੇ ਵਿਸ਼ਵਾਸ਼ ਦਿਵਾਇਆ ਕਿ ਹਰਿਆਉ ਦੇ ਕਿਸਾਨਾਂ ਦਾ ਮਸਲਾ ਇਕੱਠੇ ਹੋ ਕੇ ਲੜਾਂਗੇ ਅੱਜ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਅੱਜ ਪ੍ਸ਼ਾਸ਼ਨ ਦਾ ਝੂਠ ਅੱਜ ਸੁਪਰੀਮ ਕੋਰਟ ਵਿੱਚ ਜਾ ਕੇ ਫੇਲ ਹੋ ਗਿਆ ਜਦੋਂ ਹਰਿਆਉ ਦੇ ਕਿਸਾਨਾਂ ਨੂੰ ਅੱਜ ਸਟੇਅ ਮਿਲ ਗਿਆ ਇੱਥੇ ਧੱਕਾ ਕਰਨ ਵਾਲੇ ਅਧਿਕਾਰੀਆਂ ਨੂੰ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ, ਡਾ. ਦਰਸ਼ਨ ਪਾਲ ਨੇ ਕਿਹਾ ਕਿ ਭਾਵੇਂ ਪਹਿਲਾਂ ਵੀ ਹਾਈਕੋਰਟ ਦਾ ਫੈਸਲਾ ਸਾਡੇ ਕਿਸਾਨਾਂ ਦੇ ਹੱਕ ਵਿੱਚ ਸੀ ਪਰੰਤੂ ਪ੍ਸ਼ਾਸ਼ਨਕ ਅਧਿਕਾਰੀਆਂ ਵੱਲੋਂ ਸਿਆਸੀ ਆਗੂਆਂ ਦੀ ਸਹਿ ਤੇ ਇਸ ਮਸਲੇ ਨੂੰ ਪਿੰਡ ਦੀ ਧੜੇਬੰਦੀ ਵਿੱਚ ਬਦਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਅੱਜ ਦੇ ਫੈਸਲੇ ਤੋਂ ਬਾਅਦ ਜੱਥੇਬੰਦੀਆਂ ਨੇ ਤਹਿ ਕੀਤਾ ਕਿ 4 ਤਰੀਕ ਨੂੰ ਕਿਸਾਨਾਂ ਦੇ ਹੱਕ ਵਿੱਚ ਲੜ ਰਹੀਆਂ ਸਾਰੀਆਂ ਧਿਰਾਂ ਦੀ ਸਾਂਝੀ ਮਹਾ ਪੰਚਾਇਤ ਪਟਿਆਲੇ ਵਿਖੇ ਸੱਦੀ ਗਈ ਹੈ ਜਿਸ ਵਿੱਚ ਹਰਿਆਉ ਖੁਰਦ ਅਤੇ ਹੋਰਨਾਂ ਆਬਾਦਕਾਰਾਂ ਦੇ ਹੱਕ ਵਿੱਚ ਆਰ-ਪਾਰ ਦੀ ਲੜਾਈ ਦਾ ਫੈਸਲਾ ਕੀਤਾ ਜਾਵੇਗਾ।
ਅੱਜ ਡੀ.ਸੀ. ਦਫਤਰ ਦੇ ਸਾਹਮਣੇ ਪੰਜਾਬ ਸਰਕਰ ਦਾ ਪੁੱਤਲਾ ਸਾੜਨ ਤੋਂ ਬਾਅਦ ਅਗਲੇ 24 ਘੰਟੇ ਲਈ ਕਰਮਵਾਰ ਜਸਵੀਰ ਕੌਰ, ਸਵਰਨ ਕੌਰ, ਸਤਵਿੰਦਰ ਕੌਰ, ਸਵਰਨ ਕੌਰ, ਰਾਜਵਿੰਦਰ ਕੌਰ ਹਰਿਆਉ ਮਰਦਾ ਵਿੱਚ ਗੁਰਦਰਸ਼ਨ ਸਿੰਘ ਦਿੱਤੁਪੁਰ, ਗੁਰਚਰਨ ਸਿੰਘ ਚਾਸਵਾਲ, ਮੇਜਰ ਸਿੰਘ ਰਾਇਵਲ ਮਾਜਰੀ, ਸੁਬੇਗ ਸਿੰਘ ਡਡੋਆ ਅਤੇ ਸੁਰਜੀਤ ਸਿੰਘ ਬਲਬੇੜਾ ਬੈਠੇ ਜਿਨਾਂ ਨੂੰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸਿੰਦਰ ਸਿੰਘ ਨੰਥੂਵਾਲ, ਸੁਬਾ ਖਜਾਨਚੀ ਰਾਮ ਸਿੰਘ ਮਟੋਰੜਾ, ਕੁਲ ਹਿੰਦ ਕਿਸਾਨ ਸਭਾ ਦੇ ਮੀਤ ਪ੍ਧਾਨ ਕਲਵੰਤ ਸਿੰਘ ਮੋਲਵੀਵਾਲਾ ਨੇ ਬਿਠਾਇਆ, ਹੋਰਨਾਂ ਤੋਂ ਇਲਾਵਾ ਗੁਰਮੇਲ ਸਿੰਘ ਢੱਕੜੱਬਾ, ਪ੍ਰ: ਬਾਵਾ ਸਿੰਘ ਜਮਹੂਰੀ ਅਧਿਕਾਰ ਸਭਾ, ਪੀਪਲਜ਼ ਆਰਟਸ ਗਰੁੱਪ ਦੇ ਸੱਤਪਾਲ ਦਿਹਾਤੀ ਮਜਦੂਰ ਸਭਾ ਦੇ ਪੂਰਨ ਚੰਦ ਨਨਹੇੜਾ, ਜਿਲਾ ਸੰਗਰੂਰ ਤੋਂ ਬੀ.ਕੇ.ਯੂ. ਏਕਤਾ ਡਕੌਂਦਾ ਦੇ ਗੁਰਮੀਤ ਸਿੰਘ ਭੱਟੀਵਾਲ ਅੰਮ੍ਰਿਤਸਰ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਰਾਜਿੰਦਰ ਸਿੰਘ ਛੰਨਾ, ਦੋਧੀ ਯੂਨੀਅਨ ਦੇ ਜਨਕ ਸਿੰਘ ਮਾਜਰੀ ਅਕਾਲੀਆਂ, ਬਹਾਦਰ ਸਿੰਘ ਚੋਂਠ, ਵਿਦਿਆਰਥੀ ਆਗੂ ਮਨਪ੍ਰੀਤ ਕੌਰ (ਡੀ.ਐਸ.ਓ.) ਵੂਮੈਨ ਕਾਲਜ ਤੋਂ ਨਿਗਤਾ ਇਸਤਰੀ ਜਾਗ੍ਰਿਤੀ ਮੰਚ ਪੰਜਾਬ ਦੀ ਪ੍ਧਾਨ ਅਮਨ ਦਿਓਲ, ਹਰਦੀਪ ਸਿੰਘ ਭੋਲੂ ਮਾਜਰਾ, ਰਣਜੀਤ ਸਿੰਘ ਸਵਾਜਪੁਰ (ਲੋਕ ਸੰਗਰਾਮ ਮੰਚ) ਆਦਿ ਸ਼ਾਮਲ ਸਨ।
ਅੱਜ ਧਰਨੇ ਤੋਂ ਬਾਅਦ ਹੋਈ ਮੀਟਿੰਗ ਬਾਰੇ ਜਾਣਕਾਰੀ ਦਿੰਦਿਆ ਅਵਤਾਰ ਸਿੰਘ ਕੌਰਜੀਵਾਲਾ ਨੇ ਦੱਸਿਆ ਕਿ ਪ੍ਰਸ਼ਾਸ਼ਨ ਵੱਲੋਂ 31 ਅਗਸਤ ਨੂੰ ਖੁੱਲੀ ਬੋਲੀ ਨੂੰ ਨਹੀਂ ਹੋਣ ਦਿੱਤਾ ਜਾਵੇਗਾ ਅਤੇ 1 ਤਾਰੀਖ ਨੂੰ ਪਾਵਰਕਾਮ ਦੇ ਅਧਿਕਾਰੀਆਂ ਨੂੰ ਮਿਲਿਆ ਜਾਵੇਗਾ। ਕਿਉਂਕਿ ਪਾਵਰਕਾਮ ਨੇ ਬਿਨਾਂ ਕਿਸੇ ਹੁਕਮਾਂ ਤੋਂ ਕੁਨੈਕਸ਼ਨ ਕੱਟੇ, ਟਰਾਂਸਫਾਰਮਰ ਉਤਾਰਦੇ ਸਮੇਂ ਬਿਜਲੀ ਦੇ ਖੰਭਿਆਂ ਨੂੰ ਤੋੜ ਦਿੱਤਾ ਸੀ।