ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਸ਼ੁਰੂ ਕੀਤੀ ਭੁੱਖ ਹੜਤਾਲ ਜੋ ਕਿ ਪਿੰਡ ਹਰਿਆਉ ਵਿਖੇ ਪਾਵਰਕਾਮ ਪੁਲਿਸ ਅਤੇ ਪ੍ਰਸ਼ਾਸ਼ਨ ਵਲੋਂ ਕਿਸਾਨਾਂ ਉਪਰ ਕੀਤੇ ਅੰਨੇ ਤਸ਼ੱਦਦ ਵਿਰੁੱਧ ਅੱਜ ਪਟਿਆਲਾ ਬਠਿੰਡਾ ਰੋਡ ਤੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਇਸ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਦੱਸਿਆ ਕਿ ਇਸ ਤਸੱਦਦ ਵਿਰੁੱਧ ਯੂ.ਪੀ. ਵਿਖੇ ਭਰਤੀ ਕਿਸਾਨ ਯੂਨੀਅਨ ਦੇ ਪ੍ਧਾਨ ਚੋਧਰੀ ਹਰਪਾਲ ਸਿੰਘ ਦੀ ਅਗਵਾਈ ਵਿੱਚ ਮੁਰਾਦਾਬਾਦ ਨੇੜੇ ਬੁਲਾਰੀ ਵਿਖੇ ਰੋਸ ਪ੍ਦਰਸ਼ਨ ਕੀਤਾ ਗਿਆ।
ਅੱਜ ਕਿਸਾਨ ਜੱਥੇਬੰਦੀਆਂ ਦੇ ਸੂਬਾਈ ਆਗੂ ਸਰਵ ਸ੍ ਡਾ. ਸਤਨਾਮ ਸਿੰਘ ਅਜਨਾਲਾ ਪ੍ਧਾਨ ਜਮਹੂਰੀ ਕਿਸਾਨ ਸਭਾ, ਨਿਰਭੈ ਸਿੰਘ ਢੁਡੀਕੇ ਪ੍ਧਾਨ ਕਿਰਤੀ ਕਿਸਾਨ ਯੂਨੀਅਨ ਪੰਜਾਬ ਅਤੇ ਰਮਿੰਦਰ ਸਿੰਘ ਪਟਿਆਲਾ ਸੂਬਾ ਪ੍ਧਾਨ ਨੌਜਵਾਨ ਭਾਰਤ ਸਭਾ, ਜਿਹੜੇ ਰਾਤੀ ਦੇਰ ਰਾਤ ਤੱਕ ਘਟਨਾ ਸਥਾਨ ਪਿੰਡ ਹਰਿਆਓ ਖੁਰਦ ਵਿਖੇ ਅਬਾਦਕਾਰਾਂ ਤੇ ਪੁਲਿਸ ਨੇ ਅੱਤ ਦਾ ਜਬਰ ਕੀਤਾ ਉੱਥੇ ਜਾ ਕੇ ਅੱਖੀ ਦੇਖ ਕੇ ਉਸ ਜਬਰ ਦੀ ਕਹਾਣੀ ਬਿਆਨੀ ਨਾਲ ਹੀ ਦ੍ਰਿੜ ਵਿਸ਼ਵਾਸ਼ ਨਾਲ ਕਿਹਾ ਕਿ ਲੁਧਿਆਣਾ ਵਿਖੇ ਬੁਲਾਈ ਗਈ ਐਮਰਜੰਸੀ ਮੀਟਿੰਗ ਜੋ 13 ਤਾਰੀਖ ਨੂੰ ਹੋਣ ਵਾਲੀ ਸਾਂਝੀਆਂ ਜੱਥੇਬੰਦੀਆਂ ਵਿੱਚ ਸੂਬਾਈ ਪੱਧਰ ਦਾ ਸੰਘਰਸ਼ ਉਲੀਕਣ ਦਾ ਫੈਸਲਾ ਕੀਤਾ ਜਾਵੇਗਾ। ਡਾ. ਦਰਸ਼ਨ ਪਾਲ, ਦਾਰਾ ਸਿੰਘ ਪਹਾੜਪੁਰ, ਨਿਰਮਲ ਸਿੰਘ ਲਚਕਾਣੀ, ਜੰਗ ਸਿੰਘ ਭਟੇੜੀ, ਸੁਖਵਿੰਦਰ ਸਿੰਘ ਤੁਲੇਵਾਲ, ਕਰਨੈਲ ਸਿੰਘ ਲੰਗ ਅਤੇ ਉਪਰੋਕਤ ਸੂਬਾਈ ਆਗੂਆਂ ਵੱਲੋਂ ਅੱਜ ਭੁੱਖ ਹੜਤਾਲ ਵਿੱਚ ਬੈਠਣ ਵਾਲਿਆ ਨੂੰ ਅਸ਼ੀਰਵਾਦ ਦੇ ਕੇ ਬਿਠਾਇਆ ਗਿਆ। ਬੀਬੀਆਂ ਵੱਲੋਂ ਗੁਰਦੇਵ ਕੌਰ, ਗੁਰਮੇਲ ਕੌਰ, ਜਸਬੀਰ ਕੌਰ, ਮਨਜੀਤ ਕੌਰ, ਸਤਵਿੰਦਰ ਕੌਰ ਵਾਸੀ ਪਿੰਡ ਹਰਿਆਓ ਅਤੇ ਮਰਦਾ ਵਿੱਚ ਜੰਗ ਸਿੰਘ ਕਾਠਮੱਠੀ, ਲੱਖਾ ਸਿੰਘ ਕਰਮਗੜ•, ਹਰਬੰਸ ਸਿੰਘ ਕਸਿਆਣਾ, ਗੁਰਦੇਵ ਸਿੰਘ ਚਲੈਲਾ, ਹਜਾਰਾ ਸਿੰਘ ਰੋਡੇਵਾਲ, 24 ਘੰਟੇ ਲਈ ਭੁੱਖ ਹੜਤਾਲ ਤੇ ਬੈਠੇ।