ਸ੍ ਮੁਕਤਸਰ ਸਾਹਿਬ,:ਭਾਈ ਜੈਤਾ ਜੀ ਫਾਊਂਡੇਸ਼ਨ ਇੰਡੀਆ ਵੱਲੋ ਪਿੱਛਲੇ ਸ਼ੈਸ਼ਨ ਦੌਰਾਨ ਨਵੋਦਿਆ ਪ੍ਵੇਸ਼ ਪਰੀਖਿਆ ਵਿੱਚ ਸਫਲ ਹੋਏ ਅਤੇ ਜਵਾਹਰ ਨਵੋਦਿਆ ਵਿਦਿਆਲਾ ਵੜਿੰਗ ਖੇੜਾ ਵਿਖੇ ਪੜ ਰਹੇ 33 ਵਿਦਿਆਰਥੀਆਂ ਦੀ ਹੋਸਲਾ ਅਫਜਾਈ ਲਈ ਸਥਾਨਕ ਦਫਤਰ ਜਿਲਾ ਸਿੱਖਿਆ ਅਫਸਰ ਸ਼੍ ਮੁਕਤਸਰ ਸਾਹਿਬ ਵਿਖੇ ਪ੍ਭਾਵਸ਼ਾਲੀ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਨਾ ਬੱਚਿਆ ਨੂੰ ਪਿੱਛਲੇ ਵਿੱਦਿਅਕ ਵਰੇ ਦੌਰਾਨ ਸਮੂਹ ਜਿਲੇ ਦੇ ਵੱਖ-2 ਬਲਾਕਾਂ ਦੇ 15 ਵਿਸ਼ੇਸ਼ ਕੋਚਿੰਗ ਸੈਟਰਾਂ ਵਿੱਚ ਸਿਖਲਾਈ ਪ੍ਦਾਨ ਕੀਤੀ ਗਈ ਸੀ। ਇਨਾ ਕਮਜੋਰ ਵਰਗ ਦੇ ਬੱਚਿਆਂ ਨੂੰ ਵਿਸ਼ੇਸ ਕੋਚਿੰਗ ਸੈਟਰਾਂ ਵਿੱਚ ਮੁਫਤ ਕਿਤਾਬਾ ਅਤੇ ਸਟੇਸ਼ਨਰੀ ਵੀ ਦਿੱਤੀ ਗਈ ਸੀ। ਇਸ ਸਮਾਰੋਹ ਵਿੱਚ ਕੋਚਿੰਗ ਸੈਟਰਾਂ ਵਿੱਚ ਪੜਾਉਣ ਵਾਲੇ ਵਲੰਟੀਅਰ ਅਧਿਆਪਕਾਂ ਨੂੰ ਵੀ ਪ੍ਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਸਮਾਰੋਹ ਵਿੱਚ ਭਾਈ ਜੈਤਾ ਜੀ ਫਾਊਂਡੇਸ਼ਨ ਇੰਡੀਆ ਵੱਲੋ ਸ.ਹਰਪਾਲ ਸਿੰਘ ਮੈਨੇਜਿੰਗ ਟਰਸਟੀ,ਸ.ਕੁਲਮੀਤ ਸਿੰਘ ਭੰਡਾਰੀ ਮੈਨੇਜਿੰਗ ਟਰਸਟੀ,ਸ.ਕੁਲਦੀਪ ਸਿੰਘ ਭੰਡਾਰੀ ਸਾਬਕਾ ਡਾਇਰੈਕਟਰ ਸਿੱਖਿਆ ਵਿਭਾਗ ਦਿੱਲੀ ਵੱਲੋ ਵਿਸ਼ੇਸ਼ ਸ਼ਿਰਕਤ ਕੀਤੀ ਗਈ। ਸ.ਅਮਰਿੰਦਰ ਸਿੰਘ ਭੰਡਾਰੀ ਚੇਅਰਮੇਨ ਅਤੇ ਸੀ ਈ ਓ ਬੀ ਜੇ ਐਫ ਇੰਡੀਆ ਨੇ ਬਤੌਰ ਮੁੱਖ ਮਹਿਮਾਨ ਭੂਮਿਕਾ ਨਿਭਾਈ। ਸਿੱਖਿਆ ਵਿਭਾਗ ਵੱਲੋ ਸ਼੍ਰੀਮਤੀ ਬਲਜੀਤ ਕੋਰ ਮੰਡਲ ਸਿੱਖਿਆ ਅਫਸਰ ਫਰੀਦਕੋਟ ਨੇ ਬਤੌਰ ਵਿਸ਼ੇਸ਼ ਮਹਿਮਾਨ ਸਮਾਗਮ ਵਿੱਚ ਸ਼ਮੂਲੀਅਤ ਕੀਤੀ।
ਸ਼੍ ਬਲਦੇਵ ਰਾਜ ਢੰਡ ਕਾਰਜਕਾਰੀ ਡਾਇਰੈਕਟਰ ਭਾਈ ਜੈਤਾ ਜੀ ਫਾਊਂਡੇਸ਼ਨ ਨੇ ਇਸ ਸੰਸਥਾ ਵੱਲੋ ਸਿੱਖਿਆ ਦੇ ਖੇਤਰ ਵਿੱਚ ਆਰਥਿਕ ਤੌਰ ਤੇ ਕਮਜੌਰ ਵਰਗ ਦੇ ਹੁਸ਼ਿਆਰ ਬੱਚਿਆ ਦੀ ਸਹਾਇਤਾ ਲਈ ਚਲਾਈਆਂ ਜਾ ਰਹੀਆਂ ਵੱਖ-2 ਯੋਜਨਾਵਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ । ਇਸ ਸਮਾਰੋਹ ਵਿੱਚ ਜਿਲਾ ਸਿੱਖਿਆ ਅਫਸਰ ਸੀ੍ ਦਵਿੰਦਰ ਕੁਮਾਰ ਰਜ਼ੌਰੀਆ ਅਤੇ ਸ਼੍ ਜਸਪਾਲ ਮੌਗਾ ਉਪ-ਜਿਲਾ ਸਿੱਖਿਆ ਅਫਸਰ ਨੇ ਉਕਤ ਸੰਸਥਾ ਵੱਲੋ ਕੀਤੇ ਜਾ ਰਹੇ ਇਨਾ ਯਤਨਾਂ ਦੀ ਸ਼ਲਾਘਾ ਕੀਤੀ। ਸ.ਹਰਿੰਦਰ ਸਿੰਘ ਪ੍ਵੇਸ਼ ਜਿਲਾ ਕੋਆਰਡੀਨੇਟਰ ਸ਼੍ ਮੁਕਤਸਰ ਸਾਹਿਬ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ। ਇਸ ਮੋਕੇ ਤੇ ਸ਼ਹਿਰ ਦੇ ਹੋਰ ਪਤਵੰਤੇ ਸੱਜਣ ਅਤੇ ਬੱਚਿਆਂ ਦੇ ਮਾਤਾ-ਪਿਤਾ ਵੀ ਹਾਜਰ ਸਨ।