ਸ੍ ਮੁਕਤਸਰ ਸਾਹਿਬ, :ਪਿੰਡ ਮਾਂਗਟਕੇਰ ਵਿਖੇ ‘ਬੇਟੀ ਬਚਾਓ, ਬੇਟੀ ਪੜਾਓ’ ਮੁਹਿੰਮ ਤਹਿਤ ‘ਨਾਰੀ ਕੀ ਚੌਪਾਲ’ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਉੱਪ-ਮੰਡਲ ਮੈਜਿਸਟਰੇਟ ਸ੍ ਰਾਮ ਸਿੰਘ ਨੇ ਆਪਣੇ ਸੰਬੋਧਨ ਵਿਚ ਧੀਆਂ ਨੂੰ ਸਮਾਜ ਵਿਚ ਮਾਣ ਸਤਿਕਾਰ ਦੇਣ ਲਈ ਸਮਾਜਿਕ ਸੋਚ ਵਿਚ ਬਦਲਾਅ ਦਾ ਸੱਦਾ ਦਿੰਦਾ ਕਿਹਾ ਕਿ ਧੀਆਂ ਨੂੰ ਹਰ ਪੱਖੋਂ ਪੁੱਤਰਾਂ ਦੇ ਬਰਾਬਰ ਦਾ ਰੁਤਬਾ ਦੇਣਾ ਚਾਹੀਦਾ ਹੈ। ਉਨਾਂ ਨੇ ਕਿਹਾ ਕਿ ਮਨੁੱਖ ਲਈ ਆਪਣੇ ਹੀ ਬੱਚਿਆਂ ਵਿਚ ਭੇਦਭਾਵ ਸੋਭਦਾ ਨਹੀਂ ਹੈ।
ਇਸ ਮੌਕੇ ਸਿਹਤ ਵਿਭਾਗ ਵੱਲੋਂ ਜਿੱਥੇ ਔਰਤਾਂ ਲਈ ਸਿਹਤ ਜਾਂਚ ਕੈਂਪ ਲਗਾਇਆ ਗਿਆ ਉਥੇ ਹੀ ‘ਬੇਟੀ ਬਚਾਓ, ਬੇਟੀ ਪੜਾਓ’ ਮੁਹਿੰਮ ਨਾਲ ਜੁੜੇ ਵਿਭਾਗਾਂ ਦੇ ਸਹਿਯੋਗ ਨਾਲ ਜੁੜੀ ਨਾਰੀ ਕੀ ਚੌਪਾਲ ਦੌਰਾਨ ਔਰਤਾਂ ਵੱਲੋਂ ਰੱਖੇ ਗਏ ਮਸਲਿਆਂ ਤੇ ਵਿਚਾਰ ਕਰਦਿਆਂ ਉਨਾਂ ਨੂੰ ਯੋਗ ਅਗਵਾਈ ਦਿੱਤੀ ਗਈ। ਇਸ ਮੌਕੇ ਔਰਤਾਂ ਨੂੰ ਉਨਾਂ ਦੇ ਕਾਨੂੰਨੀ ਹੱਕਾਂ ਬਾਰੇ ਵੀ ਜਾਣੂ ਕਰਵਾਇਆ ਗਿਆ ਅਤੇ ਬੱਚੀਆਂ ਦੀ ਸਿਹਤ ਸੰਭਾਲ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਜ਼ਿਲਾ ਬਾਲ ਸੁਰੱਖਿਆ ਅਫ਼ਸਰ ਡਾ: ਸਿਵਾਨੀ ਨਾਗਪਾਲ ਨੇ ਬੱਚਿਆਂ ਦੇ ਅਧਿਕਾਰਾਂ ਬਾਰੇ, ਡਾ: ਜਾਗਰਿਤੀ ਨੇ ਸਿਹਤ ਸੰਭਾਲ ਬਾਰੇ, ਜ਼ਿਲਾ ਸਿੱਖਿਆ ਅਫ਼ਸਰ ਸ੍ ਦਵਿੰਦਰ ਰਜੌਰੀਆ ਨੇ ਸਿੱਖਿਆ ਅਧਿਕਾਰ ਬਾਰੇ ਅਤੇ ਸੀ.ਡੀ.ਪੀ.ਓ. ਵੀਰਪਾਲ ਕੌਰ ਨੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਜਨਵਰੀ 2015 ਤੋਂ ਬਾਅਦ ਜਿੰਨਾਂ ਪਰਿਵਾਰਾਂ ਦੇ ਘਰ ਧੀਆਂ ਨੇ ਜਨਮ ਲਿਆ ਹੈ ਉਨਾਂ ਮਾਪਿਆਂ ਨੂੰ ਜ਼ਿਲਾ ਪ੍ਸਾਸ਼ਨ ਵੱਲੋਂ ਸਨਮਾਨ ਪੱਤਰ ਵੀ ਦਿੱਤੇ ਗਏ।ਇਸ ਮੌਕੇ ਚੇਅਰਮੈਨ ਬਲਾਕ ਸੰਮਤੀ ਬਲਵਿੰਦਰ ਕੌਰ, ਸ੍ ਬਿੰਦਰ ਗੋਣੇਆਣਾ, ਸ: ਦਲੀਪ ਸਿੰਘ, ਡਾ. ਨਰੇਸ਼ ਪੁਰਥੀ ਆਦਿ ਵੀ ਹਾਜ਼ਰ ਸਨ।