ਬਸੰਤ ਰਿਤੂ ਕਲੱਬ ਤ੍ਰਿਪੜੀ ਪਟਿਆਲਾ ਵਲੋਂ ਕੁੱਤਬਨਪੁਰ ਨਰਸਰੀ ਤੇ ਨਹਿਰੂ ਯੂਵਾ ਕੇਂਦਰ ਦੇ ਸਹਿਯੋਗ ਨਾਲ ਬੀ.ਐਨ.ਖਾਲਸਾ.ਸੀ.ਸੈ.ਸਕੂਲ ਵਿਖੇ 414ਵਾਂ ਵਣ ਮਹਾਂ ਉਤਸਵ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਦੀ ਪ੍ਰਧਾਨਗੀ ਸਕੂਲ ਦੀ ਪ੍ਰਿੰਸੀਪਲ ਮੈਡਮ ਰੁਪਿੰਦਰ ਕੌਰ ਨੇ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਕੂਲ ਪ੍ਰਿੰਸੀਪਲ ਰੁਪਿੰਦਰ ਕੌਰ, ਸਕੂਲ ਅਧਿਆਪਕ ਅਤੇ ਸਕੂਲ ਵਿਦਿਆਰਥੀਆਂ ਨੇ ਮਿਲ ਕੇ ਅਸ਼ੋਕਾ ਦਾ ਬੁੱਟਾ ਲਗਾ ਕੇ ਵਣ ਮਹਾ ਉਤਸਵ ਦਾ ਉਦਘਾਟਨ ਕੀਤਾ। ਮੈਡਮ ਰੁਪਿੰਦਰ ਕੌਰ ਨੇ ਕਿਹਾ ਕਿ ਵਾਤਾਵਰਨ ਬਚਾਉਣ ਲਈ ਹਰ ਇੱਕ ਇਨਸਾਨ ਨੂੰ ਯਤਨਸ਼ੀਲ ਹੋਣਾ ਚਾਹੀਦਾ ਹੈ ਅਤੇ ਆਪਣੇ ਜੀਵਨ ਵਿੱਚ ਘੱਟੋ-ਘੱਟ 10 ਬੁੱਟੇ ਜਰੂਰੀ ਲਗਾਉਣੇ ਚਾਹੀਦੇ ਹਨ। ਆਉਣ ਵਾਲੀਆਂ ਪੀੜੀਆਂ ਨੂੰ ਸਾਫ ਸੁੱਥਰਾ ਤੇ ਬਿਮਾਰੀਆਂ ਰਹਿਤ ਵਾਤਾਵਰਨ ਦਿੱਤਾ ਜਾ ਸਕੇ। ਕਲੱਬ ਪ੍ਰਧਾਨ ਰਾਜੇਸ਼ ਸ਼ਰਮਾ ਰਾਮਟੱਟਵਾਲੀ ਨੇ ਆਖਿਆ ਕਿ ਕਲੱਬ ਵਲੋਂ ਪਿਛਲੇ 15 ਸਾਲਾਂ ਤੋਂ ਬੁੱਟੇ ਲਗਾਉਣ ਦੀ ਮੁਹਿੰਮ ਨੂੰ ਜੰਗੀ ਪੱਧਰ ਤੇ ਚਲਾਇਆ ਜਾ ਰਿਹਾ ਹੈ ਅਤੇ ਕਲੱਬ ਵਲੋਂ ਸਕੂਲਾਂ, ਕਾਲਜਾਂ, ਪਾਰਕਾਂ, ਸਰਕਾਰੀ ਦਫਤਰਾਂ, ਮੰਦਿਰਾਂ, ਗੁਰਦੁਆਰਿਆ, ਸ਼ਮਸ਼ਾਨ ਘਾਟਾਂ, ਸੜਕਾਂ ਅਤੇ ਕਿਸਾਨਾਂ ਦੇ ਟਿਊਬਲਾਂ ਫੱਲਦਾਰ ਅਤੇ ਛਾਂ ਦਾਰ ਬੁੱਟੇ ਮੁਫਤ ਲਗਾਏ ਜਾ ਰਹੇ ਹਨ ਇਹ ਵੀ ਆਖਿਆ ਕਿ ਸਾਡਾ ਵਾਤਾਵਰਨ ਦਿਨ ਪ੍ਰਤੀ ਦਿਨ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ। ਜਿਸ ਕਾਰਨ ਵਾਤਾਵਰਨ ਵਿੱਚ ਤੇਜੀ ਨਾਲ ਘਾਤਕ ਤਬਦੀਲੀਆ ਹੋ ਰਹੀਆਂ ਹਨ। ਇਸ ਲਈ ਸਾਨੂੰ ਵਾਤਾਵਰਨ ਬਚਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਇਸ ਪ੍ਰੋਗਰਾਮ ਵਿੱਚ ਸੁਰਿੰਦਰ ਸਿੰਘ ਹਸਨਪੁਰ, ਆਕਰਸ਼ ਸ਼ਰਮਾ, ਸੁਬੇਦਾਰ ਮੁਕੇਸ਼ ਸ਼ਰਮਾ, ਕਵਿਤਾ ਮੱਕੜ, ਨਵਜੀਤ ਕੌਰ, ਅਮਨਦੀਪ ਕੌਰ, ਜਸਬੀਰ ਕੌਰ, ਨੀਤੂ ਬਾਲਾ, ਜਤਿੰਦਰ ਕੌਰ, ਨਵਦੀਪ ਕੌਰ, ਕੁਲਬੀਰ ਕੌਰ, ਅਭਿਸ਼ੇਕ ਗੋਇਲ, ਨਵਕੇਸ਼ ਸ਼ਰਮਾ ਨੇ ਭਾਗ ਲਿਆ।