ਅੰਬਾਲਾ : ਇੱਕ ਪ੍ਰਸਿੱਧ ਕੰਪਨੀ ਦਾ ਕੀਟਨਾਸ਼ਕ ਕੰਪਨੀ ਦੇ ਮੰਜੂਰੀ ਪੱਤਰ ਬਗੈਰ ਹੀ ਅੰਬਾਲਾ ਤੋਂ ਮਹਾਰਾਸ਼ਟਰ ਦੇ ਨੰਦੇੜ ਸ਼ਹਿਰ ਚ ਭੇਜੇ ਜਾਣ ਦਾ ਮਾਮਲਾ ਪ੍ਰਕਾਸ਼ ਵਿਚ ਆਈਆ ਹੈ। ਕੰਪਨੀ ਪ੍ਰਬੰਧਕਾਂ ਦੀ ਸ਼ਿਕਾਇਤ ਤੇ ਰੇਲਵੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿਤੀ ਹੈ।
ਕੀਟਨਾਸ਼ਕ ਨਿਰਮਾਤਾ ਕੰਪਨੀ ਡੂਪੋਂਟ ਸਮੂਹ ਦੇ ਚੰਡੀਗੜ• ਵਿਖੇ ਡਿਸਟ੍ਰੀਬਿਊਟਰ ਸ਼ੈਲੇਂਦਰ ਵਰਮਾ ਨੇ ਰੇਲਵੇ ਪੁਲਿਸ ਨੂੰ ਦਿੱਤੀ ਲਿਖਤੀ ਸ਼ਿਕਾਈਤ ਵਿੱਚ ਕਿਹਾ ਕਿ ਅੰਬਾਲਾ ਵਿੱਚ ਕੁਝ ਡੀਲਰਾਂ ਵਲੋਂ ਕੰਪਨੀ ਸਮੂਹ ਤੋਂ ਪ੍ਰਿੰਸੀਪਲ ਲੈਟਰ ਯਾਨੀ ਮੰਜੂਰੀ ਪਤੱਰ ਲਏ ਬਿਨਾਂ ਹੀ ਦੂਜੇ ਪ੍ਰਦੇਸ਼ਾਂ ਨੂੰ ਮਾਲ ਭੇਜਾ ਜਾ ਰਿਹਾ ਹੈ। ਇਸ ਬਾਰੇ ਸ਼ੈਲੇਂਦਰ ਨੇ ਖੇਤੀਬਾੜੀ ਵਿਭਾਗ ਨੂੰ ਵੀ ਸੂਚਿਤ ਕੀਤਾ ਹੈ। ਪੈਸਟੀਸਾਇਡ ਵਿਚ ਇਸਤੇਮਾਲ ਕੀਤੇ ਜਾਣ ਵਾਲੇ ਕੈਮੀਕਲ ਨੂੰ ਸੁੱਰਖਿਆ ਪ੍ਰਕਿਰਿਆ ਬਿਨਾਂ ਇਸ ਤਰਾਂ• ਭੇਜਣ ਨਾਲ ਲੋਕਾਂ ਨੂੰ ਖਤਰਾ ਹੋ ਸਕਦਾ ਹੈ। ਇਹੋ ਨਹੀਂ ਅੰਬਾਲਾ ਵਿਚ ਕਈ ਡੀਲਰ ਵਲੋਂ ਪੁਰਾਣੇ ਅਤੇ ਫਰਜੀ ਦਸਤਾਵੇਜ ਦੇ ਆਧਾਰ ਤੇ ਕਿਸਾਨਾਂ ਦੇ ਹਿੱਤਾਂ ਨਾਲ ਖਿਲਵਾੜ ਕਰਦੇ ਹੋਏ ਕੀਟਨਾਸ਼ਕ ਵੇਚੇ ਜਾ ਰਹੇ ਹਨ।
ਖੇਤੀਬਾੜੀ ਵਿਭਾਗ ਦੀ ਇਕ ਟੀਮ ਨੇ ਅੰਬਾਲਾ ਸ਼ਹਿਰ ਵਿਖੇ ਬਾਵਾ ਐਗਰੋ ਸੇਲਸ ਦੇ ਆਫਿਸ ਵਿਚ ਜਾਂਚ ਕਰਦੇ ਹੋਏ ਕਈ ਦਸਤਾਵੇਜ ਅਪਣੇ ਕਬਜੇ ਵਿਚ ਲਏ ਹਨ। ਰੇਲਵੇ ਪੁਲਿਸ ਨੇ ਸਟੇਸ਼ਨ ਪੁੱਜ ਕੇ ਡੂਪੋਂਟ ਸਮੂਹ ਵਲੋਂ ਪ੍ਰਮਾਣਤ ਡੂਪੋਂਟ ਕੋਰਾਜਨ ਦੀ ਪੇਟਿਆਂ ਨੂੰ ਬਰਾਮਦ ਕੀਤਾ ਹੈ ਜਿਨਾਂ• ਦੀ ਕੀਮਤ ਲੱਖਾਂ ਰੁਪਏ ‘ਚ ਹੈ । ਕੰਪਨੀ ਪ੍ਰਬੰਧਕਾਂ ਦੀ ਸ਼ਿਕਾਇਤ ਤੇ ਜਦ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਚਲਿਆ ਕਿ ਅੰਬਾਲਾ ਤੋਂ ਮਹਾਰਾਸ਼ਟਰ ਦੇ ਨਾਂਦੇੜ ਭੇਜਿਆ ਜਾ ਰਿਹਾ ਡੂਪੋਂਟ ਕੋਰਾਜਨ ਕੀਟਨਾਸ਼ਕ ਪੁਰਾਣੇ ਦਸਤਾਵੇਜ ਦੇ ਆਧਾਰ ਤੇ ਭੇਜਿਆ ਜਾ ਰਿਹਾ ਸੀ। ਫਿਲਹਾਲ ਖੇਤੀਬਾੜੀ ਵਿਭਾਗ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।