spot_img
spot_img
spot_img
spot_img
spot_img

ਬਾਸਕਟਬਾਲ ਚੈਂਪੀਅਨਸ਼ਿਪ ‘ਚ ਪਟਿਆਲਾ ਦੇ ਲੜਕਿਆਂ ਨੇ ਲੁਧਿਆਣਾ ਟੀਮ ਨੂੰ ਹਰਾਇਆ

ਪਟਿਆਲਾ 31 ਮਈ : ਓਪਨ ਅੰਤਰ ਜਿਲ੍ਹਾ ਬਾਸਕਟਬਾਲ ਅੰਡਰ -17 (ਲੜਕੇ) ਦਾ ਮੁਕਾਬਲਾ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਚ ਸੰਪੰਨ ਹੋਇਆ। ਇਸ ਵਿਚ ਪਟਿਆਲਾ ਜਿਲ੍ਹੇ ਦੀ ਲੜਕਿਆਂ ਦੀ ਟੀਮ ਨੇ ਲੁਧਿਆਣਾ ਨੂੰ ਬੜੇ ਰੌਚਕ ਮੁਕਾਬਲੇ ਵਿੱਚ 72-66 ਦੇ ਫਰਕ ਨਾਲ ਹਰਾਇਆ। ਇਸ ਮੈਚ ਵਿਚ ਮਲਟੀਪਰਪਜ਼ ਸੰਸਥਾ ਪਟਿਆਲਾ ਦੇ ਅੰਤਰ ਰਾਸ਼ਟਰੀ ਖਿਡਾਰੀ ਅਬੀ ਕੁਮਾਰ ਨੇ ਬਹੁਤ ਵਧੀਆਂ ਖੇਡ ਦਾ ਪ੍ਰਦਰਸ਼ਨ ਕੀਤਾ। ਰਜਤ ਥਾਪਰ, ਹਰਸੇਵਕ, ਅਭਿਨੰਦਨ, ਜਸਮਨਪ੍ਰੀਤ, ਸਮੇਂ ਸਮੇਂ ਤੇ ਆਪਣੀ ਖੇਡ ਦੇ ਵਧੀਆਂ ਜ਼ੋਹਰ ਦਿਖਾਉਂਦੇ ਰਹੇ। ਮਲਟੀਪਰਪਜ ਸੰਸਥਾ ਵਿਖੇ ਜਿਲ੍ਹਾ ਬਾਸਕਟਬਾਲ ਐਸੋਸੀਏਸ਼ਨ ਪਟਿਆਲਾ ਦੇ ਪ੍ਰਧਾਨ ਸ. ਗੁਰਪਾਲ ਸਿੰਘ ਚਹਿਲ ਐਸ.ਡੀ.ਐਮ. ਪਟਿਆਲਾ ਨੇ ਟੀਮ ਅਤੇ ਅੰਤਰ ਰਾਸ਼ਟਰੀ ਰੈਫਰੀ ਬਾਸਕਟਬਾਲ ਅਮਰਜੋਤ ਸਿੰਘ, ਪੰਜਾਬ ਸਪੋਰਟਸ ਵਿਭਾਗ ਦੇ ਬਾਸਕਟਬਾਲ ਕੋਚ ਕਵਲਦੀਪ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ।
ਇਸ ਟੀਮ ਵਿੱਚ ਸਰਕਾਰੀ ਮਲਟੀਪਰਪਜ਼ ਸੈਕੰਡਰੀ ਸਕੂਲ, ਪਾਸੀ ਰੋਡ-ਪਟਿਆਲਾ ਦੇ ਖਿਡਾਰੀ ਸਭ ਤੋਂ ਵੱਧ ਗਿਣਤੀ ਵਿੱਚ ਸਨ। ਜਿਨ੍ਹਾਂ ਕਾਰਨ ਸਕੂਲ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ।
ਇਸ ਸਮੇਂ ਵਿਸ਼ੇਸ਼ ਤੌਰ ਤੇ ਤੇਜਪਾਲ ਸਿੰਘ ਚਹਿਲ ਐਲੂਮਨੀ ਮੈਂਬਰ ਮਲਟੀਪਰਪਜ਼ ਸੰਸਥਾ, ਨੈਸ਼ਨਲ ਅਵਾਰਡੀ ਤੋਤਾ ਸਿੰਘ ਚਹਿਲ ਡਿਪਟੀ ਡਾਇਰੈਕਟਰ (ਵੋਕੇਸ਼ਨਲ) ਅਤੇ ਚੇਅਰਮੈਨ ਜਿਲ੍ਹਾ ਬਾਸਕਟਬਾਲ ਐਸੋਸੀਏਸ਼ਨ ਪਟਿਆਲਾ, ਮਲਟੀਪਰਪਜ਼ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਭਰਪੂਰ ਸਿੰਘ ਲੌਟ, ਪ੍ਰਿੰਸੀਪਲ ਦਰਸ਼ਨ ਲਾਲ ਸੇਤੀਆ ਕੌਲੀ, ਪ੍ਰਿੰਸੀਪਲ ਅਮਰਜੀਤ ਸਿੰਘ ਨੰਦਪੁਰ ਕੇਸ਼ੋ,ਗੁਰਬੀਰ ਸਿੰਘ ਬੀਰੂ ਜਨਰਲ ਸਕੱਤਰ ਜਿਲ੍ਹਾ ਬਾਸਕਟਬਾਲ ਐਸੋਸੀਏਸ਼ਨ ਪਟਿਆਲਾ, ਡੀ.ਐਸ.ਪੀ. (ਐਚ) ਚੰਦ ਸਿੰਘ, ਅੰਤਰ ਰਾਸ਼ਟਰੀ ਰੈਫਰੀ ਬਾਸਕਟਬਾਲ ਅਮਰਜੋਤ ਸਿੰਘ, ਕਵਲਦੀਪ ਸਿੰਘ ਬਾਸਕਟਬਾਲ ਕੋਚ ਪੰਜਾਬ ਸਪੋਰਟਸ ਵਿਭਾਗ, ਮਨਜਿੰਦਰ ਸਿੰਘ ਅਸਰਪੁਰ, ਕਰਮਜੀਤ ਕੌਰ ਇੰਚਾਰਜ ਹਾਈ ਬ੍ਰਾਂਚ, ਰਵਿੰਦਰ ਕੌਰ ਕਾਲੇਕਾ, ਤੇਜਵਿੰਦਰਪਾਲ ਕੌਰ ਅਤੇ ਇਰਵਨਦੀਪ ਕੌਰ ਹਾਜ਼ਰ ਸਨ।

Related Articles

Stay Connected

0FansLike
3,912FollowersFollow
0SubscribersSubscribe
- Advertisement -spot_img

Latest Articles