ਪਟਿਆਲਾ : ਸਰਕਾਰੀ ਸੈਕੰਡਰੀ ਸਕੂਲ ਮਾੜੂ ਵਿਖੇ ਬਾਲ ਵਿਕਾਸ ਵਿਭਾਗ ਵੱਲੋਂ ਸੀ.ਡੀ.ਪੀ.ਓ. ਭੁੱਨਰਹੇੜੀ ਸੁਪਰੀਤ ਕੌਰ ਬਾਜਵਾ ਦੀ ਅਗਵਾਈ ‘ਚ ਸਰਪੰਚ ਜਸਵਿੰਦਰ ਕੌਰ, ਅਕਾਲੀ ਆਗੂ ਬਲਜਿੰਦਰ ਸਿੰਘ ਤੇ ਪਰਿੰਸੀਪਲ ਸ਼ਾਲੂ ਮਹਿਰਾ ਦੇ ਸਹਿਯੋਗ ਨਾਲ ਲੋਹੜੀ ਮੌਕੇ ਬਲਾਕ ਪੱਧਰੀ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਸੀਨੀਅਰ ਅਕਾਲੀ ਆਗੂ ਸ੍ਮਤੀ ਅਨੂਪਇੰਦਰ ਕੌਰ ਸੰਧੂ ਮੁੱਖ ਮਹਿਮਾਨ ਵਜੋਂ ਪਧਾਰੇ। ਇਸ ਮੌਕੇ ਮੇਜਬਾਨ ਸਕੂਲ ਦੀਆਂ ਵਿਦਿਆਰਥਣਾਂ ਨੇ ਗਿੱਧੇ, ਕੋਰੀਓਗਰਾਫੀ ਅਤੇ ਭਾਸ਼ਨਾਂ ਰਾਹ ਬੇਟੀਆਂ ਬਣਾਉਣ, ਪੜਾਉਣ ਤੇ ਉਨਾਂ ਨੂੰ ਬਰਾਬਰ ਦਾ ਰੁਤਬਾ ਦੇਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਪੀਪਲਜ ਥੀਏਟਰ ਗਰੁੱਪ ਸਮਾਣਾ ਵੱਲੋਂ ਨਿਰਭੈ ਸਿੰਘ ਧਾਲੀਵਾਲ ਦੀ ਨਿਰਦੇਸ਼ਨਾ ‘ਚ ਨਾਟਕ’ਦਰਦ ਅਣਜੰਮੀਆਂ ਧੀਆਂ ਦੇ’ ਦੀ ਖੂਬਸੂਰਤ ਪੇਸ਼ਕਾਰੀ ਕੀਤੀ ਗਈ। ਅਰਵਿੰਦਰ ਕੌਰ, ਜਸਵਿੰਦਰ ਸਿੰਘ ਤੇ ਗੁਰਵਿੰਦਰ ਸਿੰਘ ਨੇ ਵੀ ਆਪਣੇ ਗੀਤਾਂ ਰਾਹੀਂ ਔਰਤ ਦਾ ਸਤਿਕਾਰ ਕਰਨ ਦਾ ਹੋਕਾ ਦਿੱਤਾ। ਲੈਕਚਰਾਰ ਸੁਮਨ ਬੱਤਰਾ ਨੇ ਵੀ ਸਰੋਤਿਆਂ ਨੂੰ ਬੇਟੀਆਂ ਨੂੰ ਬਰਾਬਰੀ ਪ੍ਦਾਨ ਕਰਨ ਸਬੰਧੀ ਵਿਸ਼ੇਸ਼ ਭਾਸ਼ਣ ਦਿੱਤਾ। ਸਿਮਰਨਜੀਤ ਕੌਰ ਤੇ ਨੇਹਾ ਸ਼ਰਮਾ ਨੇ ਲੋਹੜੀ ਦੀ ਇਤਿਹਾਸਿਕ ਮਹੱਤਤਾ ਤੇ ਮਨਾਉਣ ਬਾਰੇ ਵਿਚਾਰ ਪ੍ਗਟ ਕੀਤੇ। ਮੁੱਖ ਮਹਿਮਾਨ ਅਨੂਪਇੰਦਰ ਕੌਰ ਨੇ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਮਾੜੂ ਇਲਾਕੇ ਦੇ ਮੋਹਤਬਰ ਸੱਜਣਾਂ ਨੇ ਧੀਆਂ ਨੂੰ ਸਤਿਕਾਰ ਦੇਣ ਲਈ ਇੰਨਾਂ ਵੱਡਾ ਚੇਤੰਨਤਾ ਸਮਾਗਮ ਰਚਾਇਆ ਹੈ। ਉਨਾਂ ਬਾਲ ਵਿਕਾਸ ਵਿਭਾਗ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਵਿਦਿਆ,ਖੇਡਾਂ, ਸੱਭਿਆਚਾਰਕ ਤੇ ਹੋਰਨਾਂ ਗਤੀਵਿਧੀਆਂ ‘ਚ ਰਾਜ ਪੱਧਰ ‘ਤੇ ਨਾਮਣਾ ਖੱਟਣ ਵਾਲੀਆਂ ਮਾੜੂ ਸਕੂਲ ਦੀਆਂ ਵਿਦਿਆਰਥਣਾਂ ਦਾ ਵੀ ਸਨਮਾਨ ਕੀਤਾ।ਇਸ ਦੇ ਨਾਲ 15 ਨਵਜੰਮੀਆਂ ਧੀਆਂ ਨੂੰ ਅਤੇ ਉਨਾਂ ਦੇ ਮਾਪਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ।ਇਸ ਮੌਕੇ ‘ਤੇ ਸੀ.ਡੀ.ਪੀ.ਓ. ਸਨੌਰ ਅਨੂਰਤਨ ਕੌਰ, ਬਲਾਕ ਸੰਮਤੀ ਮੈਂਬਰ ਗੁਰਬਖਸ਼ ਸਿੰਘ ਟਿਵਾਣਾ, ਸਾਬਕਾ ਸਰਪੰਚ ਦਵਿੰਦਰ ਸਿੰਘ, ਬਲਵੀਰ ਸਿੰਘ, ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਦੌਣ ਕਲਾਂ, ਹਰਦੇਵ ਸਿੰਘ ਸਿਆਲੂ, ਗੁਰਦੀਪ ਸਿੰਘ ਸੇਖੂਪੁਰ, ਸਰਪੰਚ ਕੁਲਦੀਪ ਸਿੰਘ ਹਰਪਾਲਪੁਰ, ਕਰਨ ਸਿੰਘ ਸਰਪੰਚ ਨੌਰੰਗਵਾਲ, ਕੁਲਬੀਰ ਸਿੰਘ ਨੰਬਰਦਾਰ, ਕਸ਼ਮੀਰ ਸਿੰਘ, ਕਾਬਲ ਸਿੰਘ, ਉਜਾਗਰ ਸਿੰਘ ਸਰਪੰਚ ਸਿਰਕੱਪੜਾ, ਗੁਰਿੰਦਰ ਸਿੰਘ ਸਰਪੰਚ ਟਿਵਾਣਾ, ਕਸ਼ਮੀਰ ਸਿੰਘ ਪ੍ਧਾਨ ਸਹਿਕਾਰੀ ਸਭਾ, ਅਵਤਾਰ ਸਿੰਘ ਖਾਲਸਪੁਰ, ਲੈਕਚਰਾਰ ਦਲਜੀਤ ਸਿੰਘ ਵੀ ਮੌਜੂਦ ਸਨ।ਮੰਚ ਸੰਚਾਲਨ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਕੀਤਾ।