ਪਟਿਆਲਾ,:-ਬਾਲੀਵੁਡ ਤੇ ਪੰਜਾਬੀ ਲੋਕ ਗਾਇਕਾ ਤੇ ਸੁਰੀਲੀ ਆਵਾਜ਼ ਦੀ ਮਲਿਕਾ ਮਨਪਰੀਤ ਅਖਤਰ ਨੂੰ ਗੁਰਦੁਆਰਾ ਸ੍ ਕਲਗੀਧਰ ਸਾਹਿਬ ਅਰਬਨ ਅਸਟੇਟ ਫੇਜ਼-3 ਵਿਖੇ ਹਜ਼ਾਰਾਂ ਲੋਕਾਂ ਨੇ ਸ਼ਰਧਾਂਜਲੀਆਂ ਭੇਂਟ ਕੀਤੀਆਂ। ਰਾਗੀ ਸਿੰਘਾਂ ਨੇ ਰਸਭਿੰਨਾ ਕੀਰਤਨ ਕੀਤਾ, ਖਾਸ ਗੱਲ ਇਹ ਸੀ ਕਿ ਇਸ ਮੌਕੇ ਸਮੁੱਚੇ ਵਰਗਾਂ ਦੇ ਨੁਮਾਇੰਦਿਆਂ ਨੇ ਮਨਪਰੀਤ ਅਖਤਰ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ ਹੋਏ ਸਨ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਪਟਿਆਲਾ ਦੇ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਐਲਾਨ ਕੀਤਾ ਕਿ ਅਰਬਨ ਅਸਟੇਟ ਫੇਜ਼-3 ਤੋਂ ਜੇ. ਪੀ. ਕਾਲੋਨੀ ਵਿਖੇ ਸਥਿਤ ਮਨਪਰੀਤ ਅਖਤਰ ਦੇ ਘਰ ਤੱਕ ਸੜਕ ਨੂੰ ਪੱਕਾ ਕਰਕੇ ਉਸ ਦਾ ਨਾਮ ਮਨਪਰੀਤ ਅਖਤਰ ਦੇ ਨਾਮ ‘ਤੇ ਰੱਖਿਆ ਜਾਵੇਗਾ। ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਮਨਪਰੀਤ ਅਖਤਰ ਦੇ ਜਾਣ ਨਾਲ ਨਿੱਜੀ ਤੌਰ ‘ਤੇ ਘਾਟਾ ਪਿਆ ਹੈ। ਰਾਜ ਗਾਇਕ ਹੰਸ ਰਾਜ ਹੰਸ ਤੇ ਸੁੱਖੀ ਬਰਾੜ ਨੇ ਜਿਥੇ ਪਰਿਵਾਰ ਨਾਲ ਹਰ ਸਮੇਂ ਹੋਣ ਦਾ ਵਾਅਦਾ ਕੀਤਾ, ਉਥੇ ਵਿਸ਼ੇਸ਼ ਤੌਰ ‘ਤੇ ਕੁਲਵਿੰਦਰ ਕੈਲੀ, ਸਰਦੂਲ ਸਿਕੰਦਰ, ਅਮਰ ਨੂਰੀ, ਗੁਲਰੇਜ ਅਖਤਰ, ਬਲਕਾਰ ਸਿੱਧੂ, ਰਾਜ ਤਿਵਾੜੀ, ਸ਼ਹਿਨਾਜ਼ ਅਖਤਰ, ਸੁੱਖੀ ਬਰਾੜ ਨੇ ਵੀ ਆਪਣੀ ਹਾਜ਼ਰੀ ਲਵਾਈ। ਇਸ ਤੋਂ ਇਲਾਵਾ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਜਸਟਿਸ ਜਸਪਾਲ ਸਿੰਘ, ਸਾਬਕਾ ਮੰਤਰੀ ਜਸਵੀਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਧਾਨ ਭਗਵਾਨ ਦਾਸ ਜੁਨੇਜਾ, ਉਘੀ ਸਮਾਜ ਸੇਵਿਕਾ ਮੈਡਮ ਸਤਿੰਦਰਪਾਲ ਕੌਰ ਵਾਲੀਆ, ਸਿੱਖਿਆ ਸ਼ਾਸਤਰੀ ਸੁਮਨ ਬੱਤਰਾ, ਕਲਾਕਰਿਤੀ ਦੀ ਡਾਇਰੈਕਟਰ ਤੇ ਪੰਜਾਬੀ ਸੰਗੀਤ ਨੂੰ ਅਹਿਮ ਯੋਗਦਾਨ ਦੇਣ ਵਾਲੀ ਮੈਡਮ ਪਰਮਿੰਦਰਪਾਲ ਕੌਰ, ਮਹਿਕ ਕਲਚਰ ਫੋਰਮ ਤੋਂ ਡਾ. ਨਰੇਸ਼ ਰਾਜ, ਪ੍ਰੋ. ਨਰੂਲਾ, ਸਾਬਕਾ ਆਈ. ਏ. ਐਸ. ਅਧਿਕਾਰੀ ਹਰਕੇਸ਼ ਸਿੱਧੂ, ਸਾਬਕਾ ਡੀ. ਆਈ. ਜੀ. ਹਰਿੰਦਰ ਸਿੰਘ ਚਹਿਲ, ਪੰਜਾਬੀ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀ, ਐਚ. ਐਸ. ਖੋਖਰ, ਸਤਪਾਲ ਸਿੰਘ ਪੂਨੀਆ ਪੰਜੌਲਾ, ਪੰਜਾਬ ਰੂਰਲ ਮੈਡੀਕਲ ਐਸੋਸੀਏਸ਼ਨ ਦੇ ਸੂਬਾ ਪ੍ਧਾਨ ਡਾ. ਅਸਲਮ ਪ੍ਵੇਜ਼ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿਚ ਸੰਗੀਤ ਅਤੇ ਹੋਰ ਖੇਤਰਾਂ ਤੋਂ ਪਹੁੰਚੇ ਆਗੂਆਂ ਨੇ ਆਪਣੀਆਂ ਹਾਜ਼ਰੀਆਂ ਲਵਾਈਆਂ। ਮੰਚ ਦਾ ਸੰਚਾਲਨ ਸਾਬਕਾ ਲੋਕ ਸੰਪਰਕ ਅਧਿਕਾਰੀ ਉਜਾਗਰ ਸਿੰਘ ਨੇ ਨਿਭਾਈ। ਸੰਗਰੂਰ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦਾ ਸ਼ੋਕ ਸੰਦੇਸ਼ ਲੈ ਕੇ ਉਘੇ ਪੰਜਾਬੀ ਗੀਤਕਾਰ ਬਚਨ ਬੇਦਿਲ ਪਹੁੰਚੇ।