ਫਰੀਦਕੋਟ (ਸ਼ਰਨਜੀਤ) ਬਾਬਾ ਬੰਦਾ ਸਿੰਘ ਬਹਾਦੁਰ ਜੀ ਦੇ ਸ਼ਹੀਦੀ ਦਿਹਾੜੇ ਤੇ ਫਰੀਦਕੋਟ ਦੇ ਖਾਲਸਾ ਦੀਵਾਨ ਗੁਰਦੁਆਰਾ ਵਿਖੇ ਦੀਵਾਨ ਸਜਾਏ ਗਏ ਜਿਨ੍ਹਾਂ ਵਿੱਚ ਸ੍ਰੀ ਹਰਿਮੰਦਰ ਸਾਹਿਬ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਰਾਗੀ ਜੱਥੇ ਵੱਲੋਂ ਸ਼ਬਦ ਕੀਰਤਨ ਰਾਹੀਂ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਇਸ ਦੌਰਾਨ ਭਾਰੀ ਗਿਣਤੀ ਵਿੱਚ ਸੰਗਤਾਂ ਵੱਲੋਂ ਸਮਾਗਮ ਵਿੱਚ ਕੀਤੀ ਸਿਰਕਤ,ਮਾਣਿਆ ਕੀਰਤਨ ਦਾ ਅੰਨਦ।
ਇਸ ਮੌਕੇ ਮੀਡੀਆ ਨਾਲ ਗਲਬਾਤ ਕਰਦਿਆ ਭਾਈ ਗੁਰਸੇਵਕ ਸਿੰਘ ਹੈਡ ਗ੍ਰਥੀ ਨੇ ਦਸਿਆ ਕਿ ਬਾਬਾ ਬੰਦਾ ਸਿੰਘ ਬਹਾਦੁਰ ਜੀ ਨੇ ਸਾਡੇ ਲਈ ਕੁਰਬਾਨੀ ਦਿੱਤੀ, ਇਹ ਬਹੁਤ ਵੱਡੀ ਦਰਦ ਭਰੀ ਕੁਰਬਾਨੀ ਹੈ,ਅਤੇ ਉਹਨਾਂ ਦੀ ਯਾਦ ਨੂੰ ਤਾਜ਼ਾ ਰਖਦਿਆਂ ਇਹ ਦਿਹਾੜੇ ਮਨਾਏ ਜਾਣੇ ਚਾਹੀਦੇ ਹਨ।