ਬਹਾਦਰਗੜ੍ਹ/ਪਟਿਆਲਾ, ਬਹਾਦਰਗੜ੍ ‘ਚ ਸਥਿਤ 36 ਬਟਾਲੀਅਨ ਵਿਖੇ ਨਵੇਂ ਬਣਾਏ ਗਏ ‘ਬਹਾਦਰਗੜ੍ ਗਰੀਨਜ਼ ਗੋਲਫ਼ ਰੇਂਜ ਤੇ ਕੋਰਸ’ ਦਾ ਉਦਘਾਟਨ ਏ.ਡੀ.ਜੀ.ਪੀ (ਆਰਮਡ ਬਟਾਲੀਅਨਜ਼) ਸ਼੍ ਸੰਜੀਵ ਕਾਲੜਾ ਵੱਲੋਂ ਕੀਤਾ ਗਿਆ। ਉਨਾਂ ਕਿਹਾ ਕਿ ਬਟਾਲੀਅਨ ਵਿਖੇ ਅਣਵਰਤੀ ਇਸ ਜਗ੍ਹਾ ਦੀ ਸੁਚੱਜੀ ਵਰਤੋਂ ਕਰਦਿਆਂ ਤਿਆਰ ਕੀਤਾ ਗਿਆ ਗੋਲਫ਼ ਕੋਰਸ ਆਉਣ ਵਾਲੇ ਦਿਨਾਂ ਵਿੱਚ ਜਵਾਨਾਂ ਅਤੇ ਹੋਰ ਖੇਡ ਪਰੇਮੀਆਂ ਵਿਚਾਲੇ ਸੁਖਾਵੇਂ ਤਾਲਮੇਲ ਨੂੰ ਉਤਸ਼ਾਹਿਤ ਕਰੇਗਾ। ਸ਼੍ ਕਾਲੜਾ ਨੇ ਸਮਾਜ ਸੇਵੀ ਸੰਗਠਨ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ 36 ਬਟਾਲੀਅਨ ਵਿਖੇ ਹੀ ਤਿਆਰ ਕੀਤੇ ਜਾਣ ਵਾਲੇ ਸੰਨੀ ਓਬਰਾਏ ਗੋਲਫ਼ ਕਲੱਬ ਦਾ ਨੀਂਹ ਪੱਥਰ ਰੱਖਣ ਦੀ ਰਸਮ ਵੀ ਅਦਾ ਕੀਤੀ।
ਸ਼੍ ਕਾਲੜਾ ਨੇ ਦੱਸਿਆ ਕਿ ਲਗਭਗ 3200 ਸਕੇਅਰ ਫੁੱਟ ਖੇਤਰ ਵਿੱਚ ਤਿਆਰ ਕੀਤਾ ਜਾ ਰਿਹਾ ਸੰਨੀ ਓਬਰਾਏ ਗੋਲਫ਼ ਕਲੱਬ ਲਗਭਗ 3 ਮਹੀਨਿਆਂ ਵਿੱਚ ਮੁਕੰਮਲ ਹੋ ਜਾਵੇਗਾ। ਉਨਾਂ ਦੱਸਿਆ ਕਿ ਇਸ ਕਲੱਬ ਦੀ ਇਮਾਰਤ ਦੋ ਮੰਜ਼ਿਲਾ ਹੋਵੇਗੀ ਅਤੇ ਇਸ ਦੀ ਉਸਾਰੀ ‘ਤੇ ਲਗਭਗ 40 ਲੱਖ ਰੁਪਏ ਦੀ ਲਾਗਤ ਆਵੇਗੀ। ਉਨਾਂ ਟਰੱਸਟ ਦੇ ਮੈਨੇਜਿੰਗ ਟਰੱਸਟੀ ਸ. ਐਸ.ਪੀ ਸਿੰਘ ਓਬਰਾਏ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਸ. ਓਬਰਾਏ ਨੇ ਦੱਸਿਆ ਕਿ ਟਰੱਸਟ ਵੱਲੋਂ ਪੀ.ਏ.ਪੀ ਜਲੰਧਰ ਵਿਖੇ ਰੈਸਲਿੰਗ ਅਕਾਦਮੀ ਚਲਾਉਣ ਦੇ ਨਾਲ-ਨਾਲ ਪੰਜਾਬ ਦੀਆਂ ਵੱਖ-ਵੱਖ ਜੇਲਾ ਸਮੇਤ ਹੋਰ ਥਾਵਾਂ ‘ਤੇ ਲੋੜਵੰਦਾਂ ਦੀ ਮਦਦ ਲਈ ਕਈ ਕਾਰਜ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਉਮਰ ਕੈਦ ਦੀ ਸਜ਼ਾ ਕੱਟ ਰਹੇ ਕੈਦੀਆਂ ਦੇ ਬੱਚਿਆਂ ਦੀ ਪੜ੍ਈ ਸਮੇਤ ਹੋਰ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵੀ ਟਰੱਸਟ ਕਾਰਜਸ਼ੀਲ ਹੈ।
ਇਸ ਮੌਕੇ ਆਈ.ਜੀ ਇੰਡੀਅਨ ਰਿਜ਼ਰਵ ਬਟਾਲੀਅਨ ਸ. ਪਰਮਜੀਤ ਸਿੰਘ ਗਰੇਵਾਲ, ਆਈ.ਜੀ ਪਟਿਆਲਾ ਜ਼ੋਨ ਸ. ਨੌਨਿਹਾਲ ਸਿੰਘ, ਆਈ.ਜੀ ਕਮਾਂਡੋ ਬਟਾਲੀਅਨ ਬਹਾਦਰਗੜ੍ ਸ਼੍ ਰਾਕੇਸ਼ ਚੰਦਰ, ਸਾਬਕਾ ਆਈ.ਜੀ ਸ਼੍ ਪਰਮਜੀਤ ਸਿੰਘ ਗਿੱਲ, ਸਾਬਕਾ ਆਈ.ਜੀ. ਸ਼੍ ਪੀ.ਐਸ ਸਰਾਓ, ਏ.ਆਈ.ਜੀ ਐਨ.ਆਰ.ਆਈ ਸ਼੍ ਐਸ.ਐਸ. ਬੋਪਾਰਾਏ, ਡੀ.ਆਈ.ਜੀ ਸ਼੍ਰੀ ਗੁਰਿੰਦਰ ਸਿੰਘ, ਕਮਾਂਡੈਂਟ 36 ਬਟਾਲੀਅਨ ਸ਼੍ ਭੁਪਿੰਦਰ ਸਿੰਘ ਖੱਟੜਾ, ਕਮਾਂਡੈਂਟ ਪਹਿਲੀ ਬਟਾਲੀਅਨ ਸ਼੍ ਸਰਬਜੀਤ ਸਿੰਘ, ਕਮਾਂਡੈਂਟ ਦੂਜੀ ਬਟਾਲੀਅਨ ਸ਼੍ ਵਰਿੰਦਰ ਸਿੰਘ ਬਰਾੜ, ਕਮਾਂਡੈਂਟ ਪੰਜਵੀਂ ਬਟਾਲੀਅਨ ਸ਼੍ ਦਰਸ਼ਨ ਸਿੰਘ ਮਾਨ, ਕਮਾਂਡੈਂਟ ਸੀ.ਟੀ.ਐਸ ਸ਼੍ ਗੁਰਪਰੀਤ ਸਿੰਘ, ਕਮਾਂਡੈਂਟ ਪਹਿਲੀ ਆਈ.ਆਰ.ਬੀ ਸ਼੍ ਰਣਜੀਤ ਸਿੰਘ ਢਿੱਲੋਂ, ਕਮਾਂਡੈਂਟ ਦੂਜੀ ਆਈ.ਆਰ.ਬੀ ਸ਼੍ ਮਨਦੀਪ ਸਿੰਘ ਸਿੱਧੂ, ਛੇਵੀਂ ਬਟਾਲੀਅਨ ਸ਼੍ ਜਸਪਰੀਤ ਸਿੰਘ ਸਿੱਧੂ, ਸ. ਜੱਸਾ ਸਿੰਘ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।