spot_img
spot_img
spot_img
spot_img
spot_img

ਪੰਜਾਬ ਸਰਕਾਰ ਦਾ ਸਕੂਲ ਖੋਲ੍ਹਣ ਬਾਰੇ ਇਹ ‘ਮਹੱਤਵਪੂਰਨ ਫੈਂਸਲਾ”

ਪੰਜਾਬ ‘ਚ ਕਰੋਨਾ ਆਪਣੀ ਚਰਮ ਸੀਮਾ ‘ਤੇ ਹੈ ਤੇ ਜੁਵਾਕ ਵੀ ਹੁਣ ਇਸ ‘ਚ ਆਉਣ ਲੱਗੇ ਹਨ। ਸ਼ਨੀਵਾਰ ਨੂੰ ਜਲੰਧਰ ‘ਚ 12 ਅਤੇ ਖੰਨੇ ‘ਚ ਦੋ ਜੁਵਾਕ ਇਸ ਦੀ ਪ ਕ ੜ ‘ਚ ਆਏ।  ਸ਼ਨੀਵਾਰ ਨੂੰ ਸੂਬੇ ‘ਚ 2631 ਲੋਕ ਕਰੋਨਾ ਪੌਜ਼ਟਿਵ ਪਾਏ ਗਏ। ਇਸ ਦੇ ਨਾਲ ਹੀ 81 ਲੋਕਾਂ ਨੇ ਕਰੋਨਾ ਕਾਰਨ ਦੁਨੀਆ ਨੂੰ ਅਲਵਿਦਾ ਬੋਲ ਦਿੱਤਾ। ਰਾਹਤ ਦੀ ਗੱਲ ਇਹ ਹੈ ਕਿ ਇੱਕ ਦਿਨ ‘ਚ 2077 ਲੋਕ ਕਰੋਨਾ ਨੂੰ ਮਾਤ ਦੇਣ ‘ਚ ਸਫਲ ਹੋਏ ਹੈ। ਇਸ ਤਰ੍ਹਾਂ ਸੂਬੇ ‘ਚ ਕੁੱਲ 77183 ‘ਚੋਂ 55,385 ਲੋਕ ਸਿਹਤਮੰਦ ਹੋ ਚੁੱਕੇ ਹਨ।
ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਸੂਬੇ ਵਿਚ ਕਰੋਨਾ ਤੇਜ਼ੀ ਨਾਲ ਪੈਰ ਪਸਾਰ ਰਹੀ ਹੈ। ਕਰੋਨਾ ਕੇਸਾਂ ਤੇ ਮੌ ਤ ਦਰ ‘ਚ ਕਾਫੀ ਵਾਧਾ ਹੋ ਰਿਹਾ ਹੈ। ਇਸ ਲਈ ਸਰਕਾਰ ਨੇ ਸਕੂਲਾਂ ਨੂੰ ਹੁਣ ਬੰਦ ਰੱਖਣ ਦਾ ਹੀ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਲਈ ਸਕੂਲਾਂ ਨੂੰ ਹੁਣ ਨਹੀਂ ਖੋਲ੍ਹਿਆ ਜਾ ਸਕਦਾ। ਉਨ੍ਹਾਂ ਸਾਫ ਕੀਤਾ ਕਿ ਕਰੋਨਾ ਦਾ ਪ੍ਰਭਾਵ ਘੱਟ ਹੋਣ ਤੋਂ ਬਾਅਦ ਹੀ ਸਕੂਲਾਂ ਨੂੰ ਖੋਲ੍ਹਿਆ ਜਾਵੇਗਾ। ਕਰੋਨਾ ਨਾਲ ਮੁਕਾਬਲਾ ਕਰਨ ‘ਚ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਪਿਮਸ) ਨੇ ਵੀ ਆਪਣੀ ਕਮਰ ਕੱਸ ਲਈ ਹੈ। ਜਲਦ ਹੀ ਇਥੇ ਕਰੋਨਾ ਦੇ ਐਂਟੀਜਨ ਅਤੇ ਆਰ. ਟੀ. ਪੀ. ਸੀ. ਆਰ. ਟੈਸਟ ਸ਼ੁਰੂ ਹੋਣ ਜਾ ਰਹੇ ਹਨ ਜੋ ਸਰਕਾਰ ਵੱਲੋਂ ਨਿਰਧਾਰਤ ਰੇਟ ‘ਤੇ ਹੋਣਗੇ।
ਦੱਸ ਦਈਏ ਕਿ ਸੂਬਾ ਸਰਕਾਰ ਵੱਲੋਂ ਜਾਰੀ ਅੰਕੜਿਆਂ ‘ਤੇ ਨਜ਼ਰ ਮਾਰੀ ਜਾਵੇ ਤਾਂ ਹੁਣ ਵੀ 82 ਲੋਕਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। 521 ਲੋਕ ਆਕਸੀਜਨ ਸਪੋਰਟ ‘ਤੇ ਰੱਖੇ ਗਏ ਹਨ। ਸ਼ਨੀਵਾਰ ਨੂੰ ਲੁਧਿਆਣਾ ‘ਚ 435, ਜਲੰਧਰ ‘ਚ 313, ਮੋਹਾਲੀ ‘ਚ 307, ਅੰਮ੍ਰਿਤਸਰ ‘ਚ 292, ਪਟਿਆਲਾ ‘ਚ 253, ਹੁਸ਼ਿਆਰਪੁਰ ‘ਚ 125 ਅਤੇ ਗੁਰਦਾਸਪੁਰ ‘ਚ 123 ਲੋਕ ਇੰਫੈਕ ਟਿਡ ਪਾਏ ਗਏ। ਇਸੇ ਤਰ੍ਹਾਂ ਲੁਧਿਆਣਾ ‘ਚ 13, ਜਲੰਧਰ ‘ਚ 11 ਤੇ ਅੰਮ੍ਰਿਤਸਰ ਤੇ ਗੁਰਦਾਸਪੁਰ ‘ਚ 9-9 ਲੋਕਾਂ ਦੀ ਜਿੰਦਗੀ ਵੀ ਗਈ ਹੈ।

Related Articles

Stay Connected

0FansLike
3,912FollowersFollow
0SubscribersSubscribe
- Advertisement -spot_img

Latest Articles