ਚੰਡੀਗੜ : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ19 ਦੀ ਸਮੀਖਿਆ ਕਰਨ ਲਈ ਇਕ ਉੱਚ-ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ। ਸਾਰਿਆਂ ਨੂੰ ਮਾਸਕ ਪਹਿਨਣ ਅਤੇ ਸਮਾਜਕ ਦੂਰੀ ਬਣਾਈ ਰੱਖਣ ਲਈ ਅਪੀਲ ਕਰਦਾ ਹਾਂ।1 ਮਾਰਚ ਤੋਂ ਇਨਡੋਰ ਜਨਤਕ ਇਕੱਠਾਂ ‘ਤੇ 100 ਤੇ ਆਊਟਡੋਰ ਇਕੱਠਾਂ ‘ਤੇ 200 ਲੋਕਾਂ ਤੱਕ ਦੀ ਪਾਬੰਦੀ ਰਹੇਗੀ। ਨਾਲ ਹੀ, ਅਧਿਕਾਰਤ ਡੀ.ਸੀ. ਲੋੜ ਪੈਣ ਤੇ ਹਾਟਸਪੋਟਾਂ ਵਿਚ ਰਾਤ ਦਾ ਕਰਫਿਊ ਲਗਾ ਸਕਦੇ ਹਨ। ਇਸਦੇ ਨਾਲ ਹੀ ਸਕੂਲਾਂ ਵਿਚ ਨੋਡਲ ਅਧਿਆਪਕ ਵਿਦਿਆਰਥੀਆਂ ਵਿਚ ਸੁਰੱਖਿਆ ਪ੍ਰੋਟੋਕੋਲ ਲਾਗੂ ਕਰਨਗੇ।