ਪਟਿਆਲਾ : ਤੰਬਾਕੁ ਦੇ ਸ਼ਰੇਆਮ ਹੁੰਦੀ ਵਿਕਰੀ ਨੂੰ ਰੋਕਣ ਅਤੇ ਤੰਬਾਕੂ ਦੇ ਮਾੜੇ ਪ੍ਭਾਵਾਂ ਪ੍ਤੀ ਆਮ ਲੋਕਾ ਨੂੰ ਜਾਗਰੂਕ ਕਰਨ ਲਈ ਮਨਾਏ ਜਾ ਰਹੇ ਪੰਜਾਬ ਰਾਜ-ਤੰਬਾਕੂ ਰਹਿਤ ਦਿਵਸ ਦੇ ਮੋਕੇ ਤੇ ਦਫਤਰ ਸਿਵਲ ਸਰਜਨ ਪਟਿਆਲਾ ਵੱਲੋ ਸਮਾਜ ਸੈਵੀ ਸੰਸਥਾਂਵਾ ਇੰਡੀਅਨ ਸਿਵਲ ਡਿਫੈਂਂਸ, ਜੇਨਰੇਸ਼ਨ ਫਾਉਂਡੇਸ਼ਨ, ਚਿਲਡਰਨ ਵੈਲਫੇਅਰ ਸੋਸਾਇਟੀ ਅਤੇ ਮਲਟੀਪਰਪਜ ਸਕੂਲ ਦੇ ਵਿਦਿਆਰਥੀਆਂ ਵੱਲੋ ਇਕ ਜਾਗਰੂਕਤਾ ਰੈਲੀ ਕੱਢੀ ਗਈ। ਜਿਸ ਨੂੰ ਸਹਾਇਕ ਸਿਵਲ ਸਰਜਨ ਪਟਿਆਲਾ ਡਾ. ਹਰੀਸ਼ ਮਲਹੋਤਰਾ ਵੱਲੋ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਰੈਲੀ ਦੋਰਾਣ ਵਿਦਿਆਰਾਥੀਆ ਵੱਲੋ ਜਿੰਦਗੀ ਚੁਣੋ-ਤੰਬਾਕੂ ਨਹੀ, ਸਭਨਾ ਨੂੰ ਰਲ ਮਿਲ ਸਮਝਾ-ਤੰਬਾਕੂ ਨੂੰ ਹੱਥ ਨਾ ਲਾ, ਤੰਬਾਕੂ ਦੀ ਆਦਤ-ਮੋਤ ਨੂੰ ਦਾਵਤ, ਆਦਿ ਸਲੋਗਨ ਲਿਖੇ ਹੋਏ ਹੱਥਾਂ ਵਿਚ ਤਖਤੀਆਂ ਚੁੱਕੀਆਂ ਹੋਈਆ ਸਨ।
ਸਹਾਇਕ ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਦੇਸ਼ ਵਿਚ ਸਿਗਰੇਟ ਨੋਸ਼ੀ ਕਰਨ ਅਤੇ ਤੰਬਾਕੂ-ਜਰਦੇ ਦੇ ਸੇਵਨ ਨਾਲ ਵੱਖੋ-ਵੱਖ ਕਿਸਮ ਦੇ ਕੈਂਸਰ, ਦਿਲ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਵਿਚ ਵਾਧਾ ਹੋ ਰਿਹਾ ਹੈ ਜਿਸ ਦੀ ਰੋਕਥਾਮ ਲਈ ਸਰਕਾਰ ਵੱਲੋ 2003 ਕੋਪਟਾ ਐਕਟ ਬਣਾਇਆ ਗਿਆ ਸੀ ਅਤੇ ਐਕਟ ਦੀਆ ਵੱਖੋ ਵੱਖ ਧਰਾਵਾਂ ਤਹਿਤ ਜਨਤਕ ਥਾਂਵਾ ਤੇ ਸਿਗਰਟਨੋਸ਼ੀ ਕਰਨ,ਤੰਬਾਕੂ ਪਦਾਰਥਾਂ ਦੀ ਮਸ਼ਹੂਰੀ ਕਰਨ ਤੇ ਰੋਕ ਲਗਾਈ ਗਈ ਹੈ ਉਲਘੰਣਾ ਕਰਨ ਤੇ ਸੰਬਧਤ ਵਿਅਕਤੀ ਨੁੰ ਜੁਰਮਾਨਾ ਅਤੇ ਸਜਾ ਵੀ ਹੋ ਸਕਦੀ ਹੈ।
ਸਹਾਇਕ ਸਿਹਤ ਅਫਸਰ ਡਾ. ਮਲਕੀਤ ਸਿੰਘ ਨੇ ਦੱਸਿਆਂ ਕਿ ਹੁਣ ਪੰਜਾਬ ਸਰਕਾਰ ਨੇ ਪੰਜਾਬ ਰਾਜ ਤੰਬਾਕੂ ਰਹਿਤ ਦਿਵਸ ਦੇ ਮੋਕੇ ਤੇ ਤੰਬਾਕੂ ਪਦਾਰਥਾਂ ਦੀ ਖੁਲੇਆਮ ਵਿਕਰੀ,ਉਤਪਾਦ ਅਤੇ ਜਮਾ ਕਰਨ ਤੇ ਪਾਬੰਦੀ ਲਗਾ ਦਿੱਤੀ ਹੈ ਉਹਨਾਂ ਕਿਹਾ ਹੁਣ ਤੰਬਾਕੂ ਪਦਾਰਥਾਂ ਦਾ ਉਤਪਾਦਨ ਕਰਨ, ਵੇਚਣ ਅਤੇ ਜਮਾਂ ਕਰਨ ਵਾਲੇ ਲਈ ਲਾਇਸੈਂਸ ਲੈਣਾ ਅਤਿ ਜਰੂਰੀ ਹੈ ਅਤੇ ਜੇਕਰ ਕੋਈ ਖਾਣ ਪੀਣ ਵਾਲੀਆ ਵਸਤਾਂ ਵੇਚਣ ਦਾ ਲਾਇਸੈਂਸ ਸ਼ੁਦਾ ਦੁਕਾਨਦਾਰ/ਕਮਰਸ਼ੀਅਲ ਅਦਾਰਾ ਤੰਬਾਕੂ ਜਾਂ ਤੰਬਾਕੂ ਯੁਕਤ ਪਦਾਰਥ ਵੇਚਦਾ ਹੈ ਤਾਂ ਉਸਦਾ ਖਾਦ ਪਦਾਰਥ ਵੇਚਣ ਦਾ ਲਾਇਸੈਂਸ ਤੁਰੰਤ ਰੱਦ ਕਰ ਦਿਤਾ ਜਾਵੇਗਾ।ਉਹਨਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਰ ਤੇ ਆਬਕਾਰੀ ਵਿਭਾਗ ਅਤੇ ਸਥਾਨਕ ਸਰਕਾਰਾਂ ਵਿਭਾਗ ਵੱਲੋ ਤੰਬਾਕੂ ਪਦਾਰਥਾਂ ਦਾ ਉਤਪਾਦਨ ਕਰਨ, ਵੇਚਣ ਅਤੇ ਜਮਾ ਕਰਨ ਲਈ ਲਾਇਸੈਂਸ ਜਾਰੀ ਕੀਤੇ ਜਾਣਗੇ। ਇਸ ਮੋਕੇ ਤੰਬਾਕੁ ਦੇ ਮਾੜੇ ਪ੍ਭਾਵਾ ਅਤੇ ਐਕਟ ਸਬੰਧੀ ਆਮ ਲੋਕਾ ਤੱਕ ਜਾਣਕਰੀ ਮੁਹਈਆਂ ਕਰਵਾਉਨ ਲਈ ਰਿਕਸ਼ਿਆਂ ਰਾਹੀ ਮੁਨਾਦੀ ਵੀ ਕਰਵਾਈ ਗਈ। ਇਸ ਰੈਲੀ ਦੋਰਾਣ ਸਹਾਇਕ ਸਿਹਤ ਅਫਸਰ ਡਾ.ਮਲਕੀਤ ਸਿੰਘ, ਚੀਫ ਵਾਰਡਨ ਸਿਵਲ ਡਿਫੈਂਸ ਸ਼੍.ਕੇ.ਐਸ.ਸੇਂਖੋ, ਜਿਲਾ ਮਾਸ ਮੀਡੀਆ ਅਫਸਰ ਕਰਿਸ਼ਨ ਕੁਮਾਰ, ਜਿਲਾ ਬੀ.ਸੀ.ਸ਼ੀ.ਫੈਸੀਲੀਟੇਟਰ ਅਮਰਜੀਤ ਸਿੰਘ,ਸ੍ਰ.ਜਸਪਾਲ ਸਿੰਘ ਅਤੇ ਵੱਖੋ-ਵੱਖ ਸਮਾਜ ਸੈਵੀ ਸੰਸਥਾਂਵਾ ਦੇ ਨੁਮਾਇਦੇ ਵੀ ਸ਼ਾਮਲ ਸਨ।