ਪਟਿਆਲਾ : ਪੰਜਾਬ ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰਜ ਸਾਂਝਾ ਫਰੰਟ ਦੀ ਮੀਟਿੰਗ ਸਰਦਾਰ ਜਗਜੀਤ ਸਿੰਘ ਦੂਆ ਪ੍ਰਧਾਨ, ਪੈਨਸ਼ਨਰਜ ਐਸੋਸੀਏਸ਼ਨ ਦੀ ਪ੍ਰਧਾਨਗੀ ਹੇਠ ਤਰਕਸ਼ੀਲ ਭਵਨ ਪਟਿਆਲਾ ਵਿਖੇ ਅੱਜ ਮਿਤੀ 02.04.2021 ਨੂੰ 11.00 ਵਜੇ ਹੋਈ। ਮੀਟਿੰਗ ਵਿੱਚ ਫੈਸਲਾ ਹੋਇਆ ਕਿ ਪੰਜਾਬ ਸਰਕਾਰ ਵੱਲੋਂ ਤਨਖਾਹ ਕਮਿਸ਼ਨ ਦੀ ਮਿਆਦ ਵਿੱਚ ਵਾਧੇ ਵਿਰੁੱਧ ਮਿਤੀ 06 ਅਪ੍ਰੈਲ ਨੂੰ ਸਮੁੱਚੇ ਪੰਜਾਬ ਅਤੇ ਚੰਡੀਗੜ੍ਹ ਵਿਖੇ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ ਅਤੇ ਪਟਿਆਲਾ ਵਿਚ ਵੀ ਜ਼ਿਲ੍ਹਾ ਪੱਧਰੀ ਰੈਲੀ ਡੀ. ਸੀ. ਦਫ਼ਤਰ ਕੋਲ ਕਰਕੇ ਪੰਜਾਬ ਸਰਕਾਰ ਦੀਆਂ ਅਰਥੀਆਂ/ ਨੋਟੀਫ਼ਿਕੇਸ਼ਨਾਂ ਸਾੜ੍ਹੀਆਂ ਜਾਣਗੀਆਂ ਅਤੇ ਐਲਾਨ ਕੀਤਾ ਕਿ 16 ਅਪ੍ਰੈਲ ਨੂੰ ਪਟਿਆਲਾ ਵਿਖੇ ਅਤੇ 27 ਅਪ੍ਰੈਲ ਨੂੰ ਜਲੰਧਰ ਵਿਖੇ ਜ਼ੋਨਲ ਰੈਲੀਆਂ ਕੀਤੀਆਂ ਜਾਣਗੀਆਂ। ਉਪਰੰਤ 4 ਮਈ ਨੂੰ ਪਟਿਆਲਾ ਵਿਖੇ ਮੰਗਾਂ ਦੀ ਪ੍ਰਾਪਤੀ ਤੱਕ ਪੱਕਾ ਮੋਰਚਾ ਲਗਾਇਆ ਜਾਵੇਗਾ। ਆਗੂਆਂ ਨੇ ਇਹ ਵੀ ਐਲਾਨ ਕੀਤਾ ਕਿ ਸਰਕਾਰ ਦੇ ਨਾਦਰਸ਼ਾਹੀ ਫੁਰਮਾਨਾਂ ਖਿਲਾਫ ਆਉਣ ਵਾਲੇ ਦਿਨਾਂ ਅੰਦਰ ਮੁਲਾਜ਼ਮ ਮੁਕੰਮਲ ਕੰਮ ਠੱਪ ਕਰਨ ਲਈ ਮਜਬੂਰ ਹੋਣਗੇ। ਮੀਟਿੰਗ ਵਿੱਚ ਸ਼੍ਰੀ ਸਤੀਸ਼ ਰਾਣਾ, ਕਨਵੀਨਰ ਸਾਂਝਾ ਫਰੰਟ, ਸ. ਜਗਜੀਤ ਸਿੰਘ ਦੂਆ ਪ੍ਰਧਾਨ ਪੈਨਸ਼ਨਰਜ ਐਸੋਸੀਏਸ਼ਨ, ਸ.ਗੁਰਮੀਤ ਸਿੰਘ ਵਾਲੀਆ, ਸ਼੍ਰੀ ਖੁਸ਼ਵਿੰਦਰ ਕਪਿਲਾ, ਕਨਵੀਨਰ ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂ. ਟੀ., ਸ. ਗੁਰਦੀਪ ਸਿੰਘ ਵਾਲੀਆ ਜਨਰਲ ਸਕੱਤਰ ਪੈਨਸ਼ਨਰਜ਼ ਐਸੋਸੀਏਸ਼ਨ, ਸ.ਦਰਸ਼ਨ ਸਿੰਘ ਬੇਲੂਮਜਰਾ, ਫੀਲਡ ਵਰਕਸ਼ਾਪ ਯੂਨੀਅਨ, ਸ.ਜਗਮੋਹਨ ਸਿੰਘ ਨੌਲੱਖਾ, ਸ.ਸੰਤੋਖ ਸਿੰਘ ਬੋਪਾਰਾਏ, ਸ਼੍ਰੀ ਵੇਦ ਪ੍ਰਕਾਸ਼ ਸਿੰਗਲਾ, ਸ. ਪਰਮਜੀਤ ਸਿੰਘ ਮੱਗੋ, ਸ. ਮਨਜੀਤ ਸਿੰਘ ਮਜੀਠੀਆ, ਐੱਚ. ਐੱਸ.ਗਿੱਲ, ਟੋਨੀ ਬਾਗਰੀਆ, ਗੁਰਪ੍ਰੀਤ ਸਿੰਘ ਪਨੇਸਰ, ਲਵਜੀਤ ਸਿੰਘ ਵਾਲੀਆ, ਸ.ਸੁਖਵਿੰਦਰ ਸਿੰਘ ਮੈਨੀ, ਪ੍ਰਧਾਨ ਪੰਜਾਬ ਪੁਲਿਸ ਪੈਨਸ਼ਨਰਜ਼ ਐਸੋਸੀਏਸ਼ਨ ਆਪਣੇ ਸਾਥੀਆਂ ਸਮੇਤ ਹਾਜ਼ਰ ਹੋਏ ਅਤੇ ਹੋਰ ਸਾਥੀਆਂ ਤੋਂ ਇਲਾਵਾ ਪੀ. ਐਸ. ਪੀ. ਸੀ. ਐੱਲ ਦੀਆਂ ਫੈਡਰੇਸ਼ਨਾਂ ਨਾਲ ਸਬੰਧਤ ਪੈਨਸ਼ਨਰਜ਼ ਅਤੇ ਆਗੂ ਵੀ ਸ਼ਾਮਿਲ ਹੋਏ।