ਪਟਿਆਲਾ : ਪੰਜਾਬ ਪੁਲਿਸ ਨੇ ਗਲੋਬਲ ਹਿਊਮਨ ਸਰਵਿਸ ਅੋਰਗੇਨਾਈਜ਼ੇਸਨ ਨਾਲ ਮਿਲ ਕੇ ਬਾਰਾਂਦਰੀ ਦਫ਼ਤਰ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ ਪਟਿਆਲਾ ਰੇਂਜ ਵਿਖੇ ਫਲਦਾਰ ਅਤੇ ਦਵਾਈਆਂ ਵਾਲੇ ਬੂਟੇ ਲਗਾਏ। ਸ. ਬਲਕਾਰ ਸਿੰਘ ਸਿੱਧੂ ਆਈ.ਪੀ.ਐਸ.ਅਤੇ ਡੀ.ਆਈ.ਜੀ. ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਅਤੇ ਆਪਣੇ ਹੱਥੀ ਬੂਟਾ ਲਗਾਇਆ। ਉਹਨਾਂ ਕਿਹਾ ਕਿ ਰੁੱਖ ਸਾਨੂੰ ਆਕਸੀਜਨ ਅਤੇ ਫਲ-ਫਰੂਟ, ਦਵਾਈਆਂ ਦਿੰਦੇ ਹਨ ਜਿਨ੍ਹਾਂ ਬਗੈਰ ਸਾਡਾ ਜਿਊਣਾ ਮੁਸ਼ਕਿਲ ਹੈ। ਹਰ ਇੱਕ ਮਨੁੱਖ ਨੂੰ ਸਾਲ ਵਿੱਚ ਘੱਟੋ ਘੱਟ ਇੱਕ ਪੌਦਾ ਜਰੂਰ ਲਗਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਰਨਲ ਬਿਸ਼ਨ ਦਾਸ ਅਤੇ ਉਹਨਾਂ ਦੀ ਟੀਮ ਦੀ ਇਸ ਕੰਮ ਲਈ ਸ਼ਲਾਘਾ ਕੀਤੀ। ਕਰਨਲ ਬਿਸ਼ਨ ਦਾਸ ਨੇ ਕਿਹਾ ਕਿ ਵੱਧ-ਤੋਂ ਵੱਧ ਰੁੱਖ ਲਗਾ ਕੇ ਅਸੀਂ ਗਲੋਬਲ ਵਾਰਮਿੰਗ ਤੋਂ ਛੁਟਕਾਰਾ ਪਾ ਸਕਦੇ ਹਾਂ। ਇਸ ਮੌਕੇ ਹਾਜ਼ਰ ਸ. ਦਲਜੀਤ ਸਿੰਘ ਰਾਣਾ, ਪੀ.ਪੀ.ਐਸ. ਐਸ.ਪੀ.ਸਿਟੀ ਪਟਿਆਲਾ, ਸ. ਸੁਖਦੇਵ ਸਿੰਘ ਵਿਰਕ, ਪੀ.ਪੀ.ਐਸ. (ਹੈਡਕੁਆਟਰ), ਸ਼੍ਰੀ. ਦੀਪਇੰਦਰ ਜੈਨ ਡੀ.ਏ. (ਲੀਗਲ), ਸ਼੍ਰੀ ਏ.ਐਸ. ਸੰਧ, ਸ. ਸੁਰਿੰਦਰ ਸਿੰਘ ਇੰਸਪੈਕਟਰ, ਸੰਜੀਵ ਸਾਗਰ ਅਤੇ ਹੋਰ ਸਟਾਫ ਦੇ ਪਤਵੰਤੇ ਸੱਜਣ ਵੀ ਹਾਜ਼ਰ ਸਨ ਅਤੇ ਉਹਨਾਂ ਸਾਰਿਆਂ ਨੇ ਵੀ ਆਪਣੇ ਹੱਥੀ ਬੂਟੇ ਲਗਾਏ।