ਬਠਿੰਡਾ: ਸਰੋਮਣੀ ਅਕਾਲੀ ਦਲ ਅਨੂਸੂਚਿਤ ਜਾਤੀ ਵਿੰਗ ਦੇ ਕੌਮੀ ਪ੍ਧਾਨ ਅਤੇ ਭਲਾਈ ਮੰਤਰੀ ਪੰਜਾਬ ਸ. ਗੁਲਜ਼ਾਰ ਸਿੰੰਘ ਰਣੀਕੇ ਨੇ ਅੱਜ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਰੋਧੀ ਪਾਰਟੀਆਂ ਗਰਦਾਨਦਿਆਂ ਕਿਹਾ ਕਿ ਪੰਜਾਬ ਦੇ ਹਿੱਤ ਅਕਾਲੀ-ਭਾਜਪਾ ਗਠਜੋੜ ਦੇ ਹੱਥਾਂ ਵਿਚ ਹੀ ਸੁਰੱਖਿਅਤ ਹਨ। ਨੇੜਲੇ ਪਿੰਡ ਬੱਲੂਆਣਾ, ਤਲਵੰਡੀ ਸਾਬੋ, ਗੋਨਿਆਣਾ ਅਤੇ ਭੁੱਚੋ ਦੇ ਸ਼ਰੋਮਣੀ ਅਕਾਲੀ ਦਲ ਦੇ ਐਸ.ਸੀ. ਵਿੰਗਾਂ ਨਾਲ ਵੱਖ ਵੱਖ ਮੀਟਿੰਗਾਂ ਦੌਰਾਨ ਉਨਾ ਕਿਹਾ ਕਿ ਦੋਵਾਂ ਪੰਜਾਬ ਵਿਰੋਧੀ ਪਾਰਟੀਆਂ ਨੂੰ ਲੋਕ 2017 ‘ਚ ਬੁਰੀ ਤਰ੍ਹਾਂ ਸਬਕ ਸਿਖਾਉਣਗੇ। ਉਨਾ ਕਿਹਾ ਕਿ ਕਾਂਗਰਸ ਪਾਰਟੀ 60 ਸਾਲ ਤੋ ਵੱਧ ਸਮਾਂ ਗਰੀਬ ਅਤੇ ਕਮਜ਼ੋਰ ਤਬਕਿਆਂ ਨੂੰ ਗੁੰਮਰਾਹ ਕਰਕੇ ਦੇਸ਼ ਦੀ ਸੱਤਾ ‘ਤੇ ਕਾਬਜ਼ ਰਹੀ ਪਰ ਇਨਾ ਲੋਕਾਂ ਲਈ ਕੁਝ ਨਹੀਂ ਕੀਤਾ ਜਿਸਦੇ ਸਿੱਟੇ ਵਜੋਂ ਅੱਜ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਕਹਾਉਣ ਵਾਲੀ ਕਾਂਗਰਸ ਦੇ ਲੋਕ ਸਭਾ ਵਿਚ ਗਿਣਤੀ ਦੇ ਮੈਬਰ ਹੀ ਰਹਿ ਗਏ ਹਨ। ਉਨਾ ਕਿਹਾ ਕਿ ਕੇਂਦਰ ਵਿਚ ਹੀ ਨਹੀਂ ਅੱਗੇ ਕਾਂਗਰਸ ਨੂੰ ਵੱਖ ਵੱਖ ਸੂਬਿਆਂ ਵਿਚ ਵੀ ਇਹੋ ਹਾਲਾਤ ਦਾ ਸਾਹਮਣਾ ਕਰਨਾ ਪਵੇਗਾ। ਉਨਾ ਕਿਹਾ ਕਿ ਕਾਂਗਰਸ ਨੂੰ ਪੰਜਾਬ ਦੇ ਲੋਕ ਤੀਜੀ ਵਾਰ ਵੀ ਬਾਹਰ ਦਾ ਰਸਤਾ ਦਿਖਾਉਣਗੇ।
ਸ. ਰਣੀਕੇ ਨੇ ਕਿਹਾ ਕਿ ਆਪ ਆਦਮੀ ਪਾਰਟੀ ਨੇ ਦਿੱਲੀ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਉਨਾ ਨਾਲ ਵਿਸਾਹਘਾਤ ਕੀਤਾ। ਉਨਾ ਕਿਹਾ ਕਿ ਆਪ ਦੀ ਕਹਿਣੀ ਅਤੇ ਕਰਨੀ ‘ਚ ਜ਼ਮੀਨ ਅਸਮਾਨ ਦਾ ਫਰਕ ਹੈ ਅਤੇ ਪੰਜਾਬੀਆਂ ਨੂੰ ਅਜਿਹੀਆਂ ਧੋਖੇਬਾਜ ਤਾਕਤਾਂ ਤੋ ਸੁਚੇਤ ਰਹਿਣਾ ਚਾਹੀਦਾ ਹੈ।
ਪਾਰਟੀ ਵਰਕਰਾਂ ਅਤੇ ਆਹੁਦੇਤਾਰਾਂ ਨੂੰ ਮਿਸ਼ਨ-2017 ਲਈ ਲਾਮਬੰਦ ਕਰਦਿਆਂ ਸ. ਰਣੀਕੇ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਰਾਜ ‘ਚ ਪੰਜਾਬ ਨੇ ਵਿਕਾਸ ਦੇ ਨਵੇਂ ਦਿਸਹੱਦੇ ਕਾਇਮ ਕੀਤੇ ਹਨ। ਉਨਾ ਕਿਹਾ ਕਿ ਬਿਜਲੀ, ਸਿੱਖਿਆ, ਪ੍ਸ਼ਾਸਕੀ ਸੁਧਾਰਾਂ, ਸੜਕਾਂ, ਨੈਟਵਰਕ, ਮੁੱਢਲੀਆਂ ਸਹੂਲਤਾਂ, ਪਿੰਡਾ ਤੇ ਸ਼ਹਿਰਾਂ ਦੇ ਵਿਕਾਸ ਦੇ ਖੇਤਰ ਵਿਚ ਰਿਕਾਰਡ ਕੰਮ ਕਰਦਿਆਂ ਪੰਜਾਬ ਸਰਕਾਰ ਨੇ ਵਿਕਾਸ ਦੇ ਮੀਲ ਪੱਥਰ ਗੱਢੇ ਹਨ। ਉਨਾ ਕਿਹਾ ਕਿ ਮਿਸ਼ਨ-2017 ਹੇਠ ਲੋਕ ਵਿਕਾਸ ਦੇ ਮੁੱਦੇ ‘ਤੇ ਤੀਜੀ ਵਾਰ ਗਠਜੋੜ ਸਰਕਾਰ ਨੂੰ ਲਿਆਉਣਗੇ।
ਪਿੰਡ ਬੱਲੂਆਣਾ ਵਿਚ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਮੈਂਬਰ ਪਾਰਲੀਮੈਂਟ ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਕਿਹਾ ਕਿ ਹਮੇਸ਼ਾ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਹੀ ਪੰਜਾਬ ਨੇ ਵੱਖ ਵੱਖ ਖੇਤਰਾਂ ਵਿਚ ਲਾਮਿਸਾਲ ਤਰੱਕੀ ਕੀਤੀ ਹੈ। ਉਨਾ ਕਿਹਾ ਕਿ ਕੇਂਦਰ ਤੋਂ ਪੰਜਾਬ ਲਈ ਕਈ ਵੱਡੇ ਵੱਡੇ ਪਰਾਜੈਕਟ ਵੀ ਸ. ਪਰਕਾਸ਼ ਸਿੰੰਘ ਬਾਦਲ, ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਕੈਬਨਿਟ ਮੰਤਰੀ ਸ਼੍ਮਤੀ ਹਰਸਿਮਰਤ ਕੌਰ ਬਾਦਲ ਨੇ ਹੀ ਲਿਆਂਦੇ ਹਨ। ਉਨਾ ਕਿਹਾ ਕਿ ਗਠਜੋੜ ਵਲੋਂ ਕਰਵਾਏ ਵਿਕਾਸ ਅੱਗੇ ਕਾਂਗਰਸ ਅਤੇ ਹੋਰ ਪਾਰਟੀਆਂ ਟਿਕ ਨਹੀਂ ਸਕਣਗੀਆਂ। ਇਸੇ ਦੌਰਾਨ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਦਿਆਂ ਪੰਜਾਬ ਦੇ ਵਿਕਾਸ ਨੂੰ ਇਕ ਨਵੀਂ ਰਫ਼ਤਾਰ ਦਿੱਤੀ ਹੈ। ਸ. ਕੋਟਫੱਤਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਪੰਜਾਬ ਦੇ ਹਿਤਾਂ ਨੂੰ ਹਮੇਸ਼ਾ ਅੱਖੋਂ-ਪਰੋਖੇ ਕਰਦਿਆਂ ਵਿਤਕਰੇ ਵਾਲੀ ਰਾਜਨੀਤੀ ਨੂੰ ਤਰਜੀਹ ਦਿੱਤੀ ਹੈ ਜਿਸ ਦਾ ਖਮਿਆਜਾ ਇਸ ਨੂੰ 2017 ‘ਚ ਮੁੜ ਭੁਗਤਣਾ ਪਵੇਗਾ।
ਬਠਿੰਡਾ ਸ਼ਹਿਰ ‘ਚ ਹੋਏ ਸਮਾਗਮ ਦੌਰਾਨ ਜ਼ਿਲਾ ਅਕਾਲੀ ਦਲ ਸ਼ਹਿਰੀ ਦੇ ਪ੍ਧਾਨ ਅਤੇ ਮੁੱਖ ਪਾਰਲੀਮਾਨੀ ਸਕੱਤਰ ਸ੍ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਪੰਜਾਬ ਨਾਲ ਧੋਖਾ ਕੀਤਾ ਹੈ ਅਤੇ ਪੰਜਾਬ ਦੇ ਲੋਕ ਇਸ ਨੂੰ ਮੁੜ ਸਬਕ ਸਿਖਾਉਣ ਲਈ ਤਿਆਰ ਬੈਠੇ ਹਨ।
ਇਸ ਮੌਕੇ ਬੱਲੂਆਣਾ ‘ਚ ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ. ਵਿੰਗ ਦੇ ਕੌਮੀ ਪ੍ਧਾਨ ਅਤੇ ਭਲਾਈ ਮੰਤਰੀ ਪੰਜਾਬ ਸ. ਗੁਲਜ਼ਾਰ ਸਿੰਘ ਰਣੀਕੇ ਨੇ ਵਿਧਾਇਕ ਕੋਟਫੱਤਾ, ਬੀਬੀ ਪਰਮਜੀਤ ਕੌਰ ਗੁਲਸ਼ਨ ਸਮੇਤ ਐਸ.ਸੀ. ਵਿੰਗ ਦੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੀ ਵੰਡੇ। ਸ. ਰਣੀਕੇ ਨੇ ਸ. ਗੇਜਾ ਸਿੰਘ, ਸ. ਮੇਜਰ ਸਿੰਘ, ਸ.ਗੁਰਤੇਜ ਸਿੰਘ, ਸ. ਸੁਖਮੰਦਰ ਸਿੰਘ, ਸ. ਅੰਗਰੇਜ ਸਿੰਘ, ਸ. ਨਿਰਮਲ ਸਿੰਘ, ਸ. ਜੰਟਾ ਸਿੰਘ, ਸ. ਜਗਸੀਰ ਸਿੰਘ, ਸ਼. ਕਾਕਾ ਸਿੰਘ, ਸ. ਸਰਬਜਰੀਤ ਸਿੰਘ, ਸ. ਹਰਪਾਲ ਸਿੰਘ, ਸ. ਅਵਤਾਰ ਸਿੰਘ, ਸ. ਰਣਜੋਧ ਸਿੰਘ, ਸ. ਰਾਜਾ ਸਿੰਘ, ਸ. ਬੂਟਾ ਸਿੰਘ, ਸ. ਕੁਲਵੰਦਤ ਸਿੰਘ, ਸ. ਹਰਭਜਨ ਸਿੰਘ ਆਦਿ ਨੂੰ ਵੀ ਨਿਯੁਕਤੀ ਪੱਤਰ ਵੀ ਸੋਂਪੇ।