ਜਲੰਧਰ, : ਪੰਜਾਬ ਦੇ ਇਕ ਡੀ.ਐਸ.ਪੀ. ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ। ਸ਼ਾਹਕੋਟ ਸਬ-ਡਿਵੀਜ਼ਨਵਿੱਚ ਤਾਇਨਾਤ ਡੀ.ਐਸ.ਪੀ. ਵਰਿੰਦਰਪਾਲ ਸਿੰਘ ਪੀ.ਪੀ.ਐਸ. ਨੇ ਅੱਜ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਵਿੱਚ ਆਖ਼ਰੀ ਸਾਹ ਲਏ। ਲਗਪਗ 52 ਸਾਲ ਦੇ ਸ: ਵਰਿੰਦਰ ਪਾਲ ਸਿੰਘ ਦੀ ਤਬੀਅਤ ਪਿਛਲੇ ਕੁਝ ਦਿਨਾਂ ਤੋਂ ਨਾਸਾਜ਼ ਚੱਲ ਰਹੀ ਸੀ ਜਿਸ ਮਗਰੋਂ ਉਹਨਾਂ ਦਾ ਕੋਵਿਡ ਟੈਸਟ ਕਰਵਾਇਆ ਗਿਆ ਤਾਂ ਉਹਨਾਂ ਉਹ ਲੁਧਿਆਣਾ ਦੇ ਰਹਿਣ ਵਾਲੇ ਸਨ ਅਤੇ ਉਨ੍ਹਾਂ ਦਾ ਅੰਤਿਮ ਸਸਕਾਰ ਐਤਵਾਰ ਦੁਪਹਿਰ ਲਗਪਗ 12 ਵਜੇ ਸਰਾਭਾ ਨਗਰ ਲੁਧਿਆਣਾ ਵਿਖੇ ਕੀਤਾ ਜਾਵੇਗਾ।
ਉਹ ਆਪਣੇ ਪਿੱਛੇ ਆਪਣੀ ਪਤਨੀ, ਇਕ ਬੇਟੀ ਅਤੇ ਇਕ ਬੇਟਾ ਛੱਡ ਗਏ ਹਨ। ਉਨ੍ਹਾਂ ਦੀ ਬੇਟੀ ਕਨਾਡਾ ਵਿਖੇ ਰਹਿੰਦੀ ਹੈ।ਡੀ.ਐਸ.ਪੀ. ਸ: ਵਰਿੰਦਰਪਾਲ ਸਿੰਘ ਦੀ ਬੇਵਕਤ ਮੌਤ ‘ਤੇ ਪੁਲਿਸ ਮਹਿਕਮੇ ਅਤੇ ਸ਼ਾਹਕੋਟ ਵਿੱਚ ਸੋਗ ਦੀ ਲਹਿਰ ਹੈ।