ਚੰਡੀਗੜ੍ਹ, ਵਿੱਚ ਫਿਲਹਾਲ ਬੁਲਡੋਜ਼ਰ ਨਹੀਂ ਚੱਲੇਗਾ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪ੍ਰਸਾਸ਼ਨ ਵੱਲੋਂ ਜਾਰੀ ਸੈਕਟਰ 25 ਦੀ ਜਨਤਾ ਕਲੋਨੀ ਵਿਖੇ ਨਾਜਾਇਜ ਨਿਰਮਾਣ ਦੀਆਂ ਇਮਾਰਤਾ ਢਾਹੁਣ ਦੇ ਆਦੇਸ਼ਾਂ ਤੇ ਅਗਲੇ ਹੁਕਮਾਂ ਤੱਕ ਰੋਕ ਲਗਾਈ ਹੈ। ਦੱਸ ਦਈਏ ਕਿ ਪਿਛਲੇ ਦਿਨੀਂ ਚੰਡੀਗੜ੍ਹ ਪ੍ਰਸ਼ਾਸ਼ਨ ਵੱਲੋਂ ਕਲੋਨੀ ਨੰਬਰ 4 ਵਿਖੇ ਨਾਜਾਇਜ਼ ਉਸਾਰੀਆਂ ਢਾਈਆਂ ਗਈਆਂ ਸਨ ਜਿਸ ਤੋਂ ਬਾਅਦ ਹੁਣ 15 ਮਈ ਨੂੰ ਜਨਤਾ ਕਲੋਨੀ ਵਿਖੇ ਵੀ ਨਾਜਾਇਜ ਉਸਾਰੀਆਂ ਢਾਹੁਣ ਦੀ ਯੋਜਨਾ ਬਣਾਈ ਗਈ ਸੀ।