ਪਟਿਆਲਾ 20 ਮਈ: ਖੇਡ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸੈਸ਼ਨ 2022-23 ਦੌਰਾਨ ਯੂਨੀਵਰਸਿਟੀ ਕੈਂਪਸ ਅਤੇ ਇਸਦੇ ਅਧੀਨ ਆਉਂਦੇ ਕਾਲਜਾਂ ਵਿੱਚ ਕਿਸੇ ਵੀ ਕੋਰਸ/ਕਲਾਸ ਵਿਚ ਦਾਖਲਾ ਲੈਣ ਦੇ ਚਾਹਵਾਨ ਖਿਡਾਰੀਆਂ (ਪੁਰਸ਼ ਅਤੇ ਮਹਿਲਾ) ਲਈ ਸਪੋਰਟਸ ਵਿੰਗ ਦੇ ਟਰਾਇਲ 01 ਜੂਨ, 2022 ਨੂੰ ਸਵੇਰੇ 07.00 ਵਜੇ ਸਪੋਰਟਸ ਕੰਪਲੈਕਸ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਕਰਵਾਏ ਜਾ ਰਹੇ ਹਨ। ਵਿਭਾਗ ਵੱਲੋਂ ਹੇਠ ਲਿਖੀਆਂ ਵੱਖ ਵੱਖ ਖੇਡਾਂ ਲਈ ਖਿਡਾਰੀਆਂ ਦੇ ਟਰਾਇਲ ਕਰਵਾਏ ਜਾਣਗੇ;ਐਥਲੈਟਿਕਸ, ਆਰਚਰੀ, ਸਾਈਕਲਿੰਗ, ਸੌਫਟਬਾਲ (ਕੇਵਲ ਮਹਿਲਾ), ਬੇਸਬਾਲ (ਕੇਵਲ ਪੁਰਸ਼), ਹੈਂਡਬਾਲ, ਹਾਕੀ, ਕੁਸ਼ਤੀ, ਕਬੱਡੀ (ਨ.ਸ.), ਜਿਮਨਾਸਟਿਕਸ, ਜੂਡੋ, ਟੇਬਲ ਟੈਨਿਸ, ਵਾਲੀਬਾਲ, ਨੈੱਟਬਾਲ (ਕੇਵਲ ਮਹਿਲਾ), ਪਿਸਟਲ ਸ਼ੂਟਿੰਗ ਅਤੇ ਰਾਈਫਲ ਸ਼ੂਟਿੰਗ, ਫੁੱਟਬਾਲ, ਬਾਸਕਟਬਾਲ, ਬੈਡਮਿੰਟਨ, ਵੇਟ ਲਿਫਟਿੰਗ, ਟੈਨਿਸ, ਬਾਕਸਿੰਗ, ਖੋ-ਖੋ, ਫੈਨਸਿੰਗ, ਕੈਯਾਕਿੰਗ ਅਤੇ ਕੈਨੋਇੰਗ, ਰੋਇੰਗ, ਯੋਗਾ, ਤਾਇਕਵਾਂਡੋ, ਵੁਸ਼ੂ, ਕਰਾਟੇ, ਚੈੱਸ, ਰਗਬੀ, ਸੈਪਕਟਾਕਰਾ, ਸੌਫਟ ਟੈਨਿਸ, ਸਕਵੌਸ਼ ਰੈਕਟਸ ਅਤੇ ਪੇਨਚੈਕ ਸਿਲਾਟ।