ਪਟਿਆਲਾ,:ਉੱਤਰੀ ਭਾਰਤ ਦੇ ਪ੍ਸਿੱਧ ਮੰਦਰ ਸ਼੍ ਕਾਲੀ ਦੇਵੀ ਵਿਖੇ ਆਉਣ ਵਾਲੇ ਸ਼ਰਧਾਲੂਆਂ ਦੀ ਸੁਵਿਧਾ ਵਿੱਚ ਹੋਰ ਵਾਧਾ ਕਰਨ ਲਈ ਪ੍ਸ਼ਾਸ਼ਨ ਵੱਲੋਂ ਮਹੱਤਵਪੂਰਨ ਕਦਮ ਪੁੱਟੇ ਜਾ ਰਹੇ ਹਨ ਜਿਸ ਤਹਿਤ ਕਰੀਬ 3.85 ਕਰੋੜ ਦੀ ਲਾਗਤ ਨਾਲ ਤਿਆਰ ਹੋ ਰਹੀ ਪਾਰਕਿੰਗ ਅਗਲੇ ਦੋ ਮਹੀਨਿਆਂ ‘ਚ ਮੁਕੰਮਲ ਹੋ ਜਾਵੇਗੀ। ਇਹ ਪ੍ਗਟਾਵਾ ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ ਮੋਹਿੰਦਰਪਾਲ ਨੇ ਮੰਦਰ ਸ਼੍ ਕਾਲੀ ਦੇਵੀ ਵਿਖੇ ਦੌਰਾ ਕਰਨ ਉਪਰੰਤ ਕੀਤਾ। ਸ਼੍ ਮੋਹਿੰਦਰਪਾਲ ਨੇ ਕਿਹਾ ਕਿ ਦੇਸ਼ ਭਰ ‘ਚ ਦਰਸ਼ਨਾਂ ਲਈ ਪੁੱਜਣ ਵਾਲੇ ਸ਼ਰਧਾਲੂਆਂ ਦੀ ਆਮਦ ਨੂੰ ਹੋਰ ਸੁਖਾਲਾ ਬਣਾਉਣ ਲਈ ਪ੍ਸ਼ਾਸ਼ਨ ਲਗਾਤਾਰ ਉਪਰਾਲੇ ਕਰਦਾ ਆ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਲਗਾਤਾਰ ਜਾਰੀ ਰੱਖੇ ਜਾਣਗੇ। ਇਸ ਮੌਕੇ ਸਹਾਇਕ ਕਮਿਸ਼ਨਰ ਡਾ. ਸਿਮਰਪਰੀਤ ਕੌਰ ਵੀ ਉਨਾ ਦੇ ਨਾਲ ਸਨ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੰਦਰ ਨੂੰ ਜਾਣ ਵਾਲੇ ਰਸਤਿਆਂ ਵਿੱਚ ਆਵਾਜਾਈ ਨੂੰ ਸੁਚਾਰੂ ਰੱਖਣ ਅਤੇ ਸ਼ਰਧਾਲੂਆਂ ਦੇ ਵਾਹਨ ਖੜਹਾਉਣ ਲਈ ਪੇਸ਼ ਆਉਣ ਵਾਲੀਆਂ ਸਾਰੀਆਂ ਸਮੱਸਿਆਵਾਂ ਨੂੰ ਸਥਾਈ ਤੌਰ ‘ਤੇ ਹੱਲ ਕਰਨ ਲਈ ਦੋ ਮੰਜ਼ਿਲਾ ਪਾਰਕਿੰਗ ਦੇ ਨਿਰਮਾਣ ਕਾਰਜ ਤੇਜ਼ੀ ਨਾਲ ਮੁਕੰਮਲ ਕੀਤੇ ਜਾ ਰਹੇ ਹਨ। ਉਨਾ ਦੱਸਿਆ ਕਿ ਮੰਦਰ ‘ਚ ਸਫਾਈ ਵਿਵਸਥਾ ਤੇ ਸੁਰੱਖਿਆ ਲਈ ਵੀ ਮਿਆਰੀ ਇੰਤਜ਼ਾਮ ਹਨ। ਜਦਕਿ ਮੰਦਰ ਦੇ ਅੰਦਰੂਨੀ ਹਿੱਸੇ ਵਿੱਚ ਬਜ਼ੁਰਗਾਂ ਲਈ ਪੌੜੀਆਂ ਦੇ ਨਾਲ ਸਟੀਲ ਦੀ ਰੇਲਿੰਗ ਲਗਵਾਉਣ ਦੀ ਪ੍ਕਿਰਿਆ ਵੀ ਛੇਤੀ ਹੀ ਸ਼ੁਰੂ ਹੋ ਜਾਵੇਗੀ।
ਸ਼੍ ਮੋਹਿੰਦਰਪਾਲ ਨੇ ਕਿਹਾ ਕਿ ਕਰੀਬ 4 ਮਹੀਨੇ ਪਹਿਲਾਂ ਆਰੰਭ ਕੀਤੀ ਗਈ ਵੈਬਸਾਈਟ ਦਾ ਵੀ ਦੇਸ਼ ਭਰ ਦੇ ਸ਼ਰਧਾਲੂਆਂ ਵੱਲੋਂ ਲਾਭ ਉਠਾਇਆ ਜਾ ਰਿਹਾ ਹੈ ਅਤੇ ਵੈਬਸਾਈਟ ‘ਚ ਸ਼੍ ਕਾਲੀ ਮਾਤਾ ਮੰਦਰ ਸਬੰਧੀ ਮੁਢਲੀ ਜਾਣਕਾਰੀ ਤੋਂ ਇਲਾਵਾ ਮੰਦਰ ਦੀਆਂ ਤਸਵੀਰਾਂ, ਗਰਮੀਆਂ ਤੇ ਸਰਦੀਆਂ ਦੌਰਾਨ ਆਰਤੀ ਅਤੇ ਸਤਸੰਗ ਦੇ ਸਮੇਂ, ਨਵਰਾਤਰਿਆਂ ਦੌਰਾਨ ਪੂਜਾ ਪਾਠ ਦੇ ਸਮੇਂ ਆਦਿ ਦਾ ਵਿਸਤਰਿਤ ਵੇਰਵਾ ਦਰਸਾਇਆ ਗਿਆ ਹੈ ਤਾਂ ਜੋ ਦੂਰੋਂ ਨੇੜਿਓਂ ਆਉਣ ਵਾਲੇ ਸ਼ਰਧਾਲੂ ਆਪਣੇ ਸਮੇਂ ਦੀ ਸੁਚੱਜੀ ਵਰਤੋਂ ਕਰਦੇ ਹੋਏ ਮਾਤਾ ਦੇ ਦਰਬਾਰ ਵਿੱਚ ਦਰਸ਼ਨ ਕਰ ਸਕਣ।