spot_img
spot_img
spot_img
spot_img
spot_img

ਪ੍ਰੋ: ਕਿਰਪਾਲ ਸਿੰਘ ਕਸੇਲ, ਅਜਮੇਰ ਔਲਖ ਤੇ ਨਿਰੰਜਨ ਤਸਨੀਮ ਨੂੰ ਪੰਜਾਬੀ ਸਾਹਿਤ ਰਤਨ ਪੁਰਸਕਾਰ

ਪਟਿਆਲਾ,:ਜਿਹੜੇ ਦੇਸ਼ ਜਾ ਕੌਮਾਂ ਆਪਣੀ ਮਾਂ ਬੋਲੀ, ਸੱਭਿਆਚਾਰ ਅਤੇ ਵਿਰਸੇ ਨੂੰ ਯਾਦ ਰੱਖਦੇ ਹਨ ਉਹ ਹੀ ਤਰੱਕੀ ਕਰ ਸਕਦੇ ਹਨ। ਇਹਨਾਂ ਨੂੰ ਭੁਲਣ ਵਾਲਿਆਂ ਦਾ ਭਵਿੱਖ ਹਮੇਸ਼ਾ ਖਤਰੇ ਵਿੱਚ ਰਿਹਾ ਹੈ। ਸਾਡੀ ਮਾਂ ਬੋਲੀ ਪੰਜਾਬੀ ਹੁਣ ਦੁਨੀਆਂ ਦੀ ਭਾਸ਼ਾ ਬਣ ਚੁੱਕੀ ਹੈ ਇਸ ਨੇ ਆਪਣੇ ਦੇਸ਼ ਦੇ ਨਾਲ-ਨਾਲ ਵਿਸ਼ਵ ਦੇ ਹਰੇਕ ਕੋਨੇ ਵਿੱਚ ਆਪਣੀ ਧਾਕ ਜਮਾਈ ਹੈ।” ਇਹਨਾਂ ਵਿਚਾਰਾਂ ਦਾ ਪ੍ਗਟਾਵਾ ਪੰਜਾਬ ਦੇ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਪੰਜਾਬ ਸਰਕਾਰ ਵੱਲੋਂ ਸਾਲ 2012, 2013 ਅਤੇ 2014 ਲਈ ਭਾਸ਼ਾ ਵਿਭਾਗ ਦੇ ਸ਼੍ਰੋਮਣੀ ਪੁਰਸਕਾਰਾਂ ਦੀ ਵੰਡ ਲਈ ਪੰਜਾਬੀ ਯੂਨੀਵਰਸਿਟੀ ਦੇ ਸ਼੍ ਗੁਰੂ ਤੇਗ ਬਹਾਦਰ ਹਾਲ ਵਿਖੇ ਕਰਵਾਏ ਰਾਜ ਪੱਧਰੀ ਸਾਲਾਨਾਂ ਸਨਮਾਨ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕੀਤਾ।
ਸ. ਰੱਖੜਾ ਜੋ ਇਸ ਪੰਜਾਬੀ ਸਾਹਿਤ ਰਤਨ ਅਤੇ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਪੁਜੇ ਸਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬੀ ਭਾਸ਼ਾ ਤੇ ਸਾਹਿਤ ਨੂੰ ਬਣਦਾ ਮਾਣ ਸਤਿਕਾਰ ਦੇਣ ਲਈ ਇਸਦੇ ਤਹਿਤ ਦਿੱਤੇ ਜਾਂਦੇ ਪੁਰਸਕਾਰਾਂ ਦੀ ਰਾਸ਼ੀ ਦੁਗਣੀ ਕਰ ਦਿੱਤੀ ਹੈ ਜੋ ਕਿ ਪੂਰੇ ਦੇਸ਼ ਵਿੱਚ ਇਕ ਮਿਸਾਲ ਹੈ। ਸ. ਰੱਖੜਾ ਨੇ ਸਮਾਗਮ ਵਿੱਚ ਹਾਜਰ ਲੇਖਕਾਂ, ਸਹਿਤਕਾਰਾਂ ਤੇ ਬੁਧੀਜੀਵੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬੀ ਭਾਸ਼ਾ ਨੂੰ ਹੋਰ ਪ੍ਰਫੁਲਤ ਕਰਨ ਲਈ ਭਾਸ਼ਾ ਵਿਭਾਗ ਨੂੰ ਆਪਣੇ ਵੱਡਮੁਲੇ ਸੁਝਾਅ ਭੇਜਣ ਜਿਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਇਨ ਬਿਨ ਲਾਗੂ ਕੀਤਾ ਜਾਵੇਗਾ।
ਸ. ਰੱਖੜਾ ਨੇ ਅੱਜ ਭਾਸ਼ਾ ਵਿਭਾਗ ਪੰਜਾਬ ਵੱਲੋਂ ਕਰਵਾਏ ਇਸ ਰਾਜ ਪੱਧਰੀ ਪੰਜਾਬੀ ਸਾਹਿਤ ਰਤਨ ਅਤੇ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਵੰਡ ਸਮਾਰੋਹ ਦੌਰਾਨ 60 ਦੇ ਕਰੀਬ ਲੇਖਕਾਂ, ਸਾਹਿਤਕਾਰਾਂ, ਕਵੀਆਂ, ਪੱਤਰਕਾਰਾਂ, ਰਾਗੀਆਂ, ਢਾਡੀਆਂ, ਕਵੀਸ਼ਰਾਂ, ਗਾਇਕਾਂ ਅਤੇ ਸੰਗੀਤਕਾਰਾਂ ਨੂੰ ਪੁਰਸਕਾਰ ਅਤੇ 2.92 ਕਰੋੜ ਰੁਪਏ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ। ਇਸ ਸਮਾਰੋਹ ਦੌਰਾਨ 18 ਵੰਨਗੀਆਂ ਦੀਆਂ 54 ਸ਼ਖਸ਼ੀਅਤਾਂ ਨੂੰ ਸਾਲ 2012, 2013 ਅਤੇ 2014 ਲਈ ਸ਼੍ਰੋਮਣੀ ਪੁਰਸਕਾਰ ਪ੍ਦਾਨ ਕੀਤੇ ਗਏ ਇਸ ਤੋਂ ਇਲਾਵਾ 6 ਸ਼ਖਸ਼ੀਅਤਾਂ ਨੂੰ ਵਿਸ਼ੇਸ਼ ਪੁਰਸਕਾਰਾਂ ਨਾਲ ਨਿਵਾਜਿਆ ਗਿਆ।
ਸਮਾਰੋਹ ਦੌਰਾਨ ਸਭ ਤੋਂ ਪ੍ਮੱਖ ਪੁਰਸਕਾਰ ਪੰਜਾਬੀ ਸਾਹਿਤ ਰਤਨ ਸਾਲ 2012, 13 ਅਤੇ 14 ਵਾਸਤੇ ਕ੍ਰਮਵਾਰ ਪ੍ਰੋ: ਕਿਰਪਾਲ ਸਿੰਘ ਕਸੇਲ, ਸ. ਅਜਮੇਰ ਸਿੰਘ ਔਲਖ ਤੇ ਸ਼੍ ਨਿਰੰਜਨ ਤਸਨੀਮ ਨੂੰ ਦਿੱਤਾ ਗਿਆ। ਇਹਨਾਂ ਸ਼ਖਸ਼ੀਅਤਾਂ ਨੂੰ 10-10 ਲੱਖ ਰੁਪਏ ਨਗਦ, ਤਮਗਾ ਸਨਮਾਨ ਪੱਤਰ ਤੇ ਸ਼ਾਲ ਨਾਲ ਸਨਮਾਨਿਆ ਗਿਆ। ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਸ਼੍ ਮੋਹਨ ਭੰਡਾਰੀ, ਸ. ਬਲਦੇਵ ਸਿੰਘ ਸੜਕਨਾਮਾ ਤੇ ਸ. ਅਵਤਾਰ ਸਿੰਘ ਬਲਿੰਗ ਨੂੰ, ਸ਼੍ਰੋਮਣੀ ਹਿੰਦੀ ਸਾਹਿਤਕਾਰ ਪੁਰਸਕਾਰ ਸ਼੍ ਮਾਧਵ ਕੌਸ਼ਿਕ, ਡਾ. ਤਰਸ਼ੇਮ ਗੁਜਰਾਲ ਤੇ ਸ਼੍ ਮੋਹਨ ਸਪਰਾ ਨੂੰ, ਸ਼੍ਰੋਮਣੀ ਉਰਦੂ ਸਾਹਿਤਕਾਰ ਪੁਰਸਕਾਰ, ਜਨਾਬ ਮਹੇਸ਼ ਪਟਿਆਲਵੀ, ਡਾ. ਮੁਹੰਮਦ ਇਕਬਾਲ ਤੇ ਡਾ. ਰੇਨੂ ਬਹਿਲ ਨੂੰ ਦਿੱਤਾ ਗਿਆ। ਸ਼੍ਰੋਮਣੀ ਸੰਸਕ੍ਰਿਤ ਸਾਹਿਤਕਾਰ ਪੁਰਸਕਾਰ ਡਾ. ਸ਼ਸ਼ੀਧਰ ਸ਼ਰਮਾਂ, ਡਾ. ਭੂਸ਼ਨ ਲਾਲ ਸ਼ਰਮਾਂ ਅਤੇ ਡਾ. ਲੇਖ ਰਾਮ ਨੂੰ, ਸ਼੍ਰੋਮਣੀ ਪੰਜਾਬੀ ਕਵੀ ਪੁਰਸਕਾਰ ਸ. ਜਸਵਿੰਦਰ ਸਿੰਘ ਗਜ਼ਲਗੋ, ਸ. ਗੁਰਭਜਨ ਸਿੰਘ ਗਿੱਲ ਅਤੇ ਪ੍ਰੋ: ਕੁਲਵੰਤ ਸਿੰਘ ਗਰੇਵਾਲ ਨੂੰ, ਸ਼੍ਰੋਮਣੀ ਪੰਜਾਬੀ ਅਲੋਚਕ/ਖੋਜ ਤੇ ਸਾਹਿਤਕਾਰ ਡਾ. ਸੁਰਜੀਤ ਸਿੰਘ ਭੱਟੀ, ਡਾ. ਬਲਕਾਰ ਸਿੰਘ ਤੇ ਡਾ. ਤੇਜਵੰਤ ਸਿੰਘ ਗਿੱਲ ਨੂੰ, ਸ਼੍ਰੋਮਣੀ ਪੰਜਾਬੀ ਗਿਆਨ ਸਾਹਿਤਕਾਰ ਪੁਰਸਕਾਰ, ਗਿਆਨੀ ਬਲਵੰਤ ਸਿੰਘ ਕੋਠਾਗੁਰੂ, ਡਾ. ਕਿਰਪਾਲ ਸਿੰਘ ਤੇ ਪ੍ਰੋ: ਅੱਛਰੂ ਸਿੰਘ ਨੂੰ, ਸ਼੍ਰੋਮਣੀ ਪੰਜਾਬੀ ਸਾਹਿਤਕਾਰ (ਵਿਦੇਸ਼ੀ) ਸ. ਕੇਸ਼ਰ ਸਿੰਘ ਨੀਰ, ਸ. ਗੁਰਬਖ਼ਸ਼ ਸਿੰਘ ਭੰਡਾਲ ਤੇ ਸ. ਅਜੀਤ ਸਿੰਘ ਰਾਹੀ ਨੂੰ, ਸ਼੍ਰੋਮਣੀ ਪੰਜਾਬੀ ਸਾਹਿਤਕਰ (ਪੰਜਾਬੋਂ ਬਾਹਰ) ਸ਼੍ਮਤੀ ਚੰਦਨ ਨੇਗੀ, ਸ਼੍ਰੀਮਤੀ ਰਸ਼ਪਿੰਦਰ ਰਸ਼ਿਮ ਤੇ ਸ਼ੇਖ ਖਾਲਿਦ ਹੂਸੇਨ ਨੂੰ ਦਿੱਤਾ ਗਿਆ ਜਦ ਕਿ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਸ਼੍ਰੀਮਤੀ ਸੰਤੋਸ਼ ਸਾਹਨੀ, ਸ਼੍ਰੀ ਆਤਮਾ ਸਿੰਘ ਚਿੱਟੀ, ਸ਼੍ਰੀ ਅਮਰੀਕ ਸਿੰਘ ਤਲਵੰਡੀ ਨੂੰ, ਸ਼੍ਰੋਮਣੀ ਪੰਜਾਬੀ ਪੱਤਰਕਾਰ ਸ. ਅਮਰ ਸਿੰਘ ਭੁੱਲਰ, ਸ. ਹਰਜਿੰਦਰ ਸਿੰਘ ਲਾਲ ਅਤੇ ਸ਼੍ਰੀ ਭੂਸ਼ਨ ਸੂਦ ਨੂੰ, ਸ੍ਰੋਮਣੀ ਪੰਜਾਬੀ ਸਾਹਿਤਕਾਰ ਪੱਤਰਕਾਰ ਸ. ਨਰਿੰਜਨ ਸਿੰਘ ਸਾਥੀ, ਸ਼੍ਰੀ ਸ਼ੁਸ਼ੀਲ ਦੁਸਾਂਝ ਅਤੇ ਸ. ਵਰਿੰਦਰ ਸਿੰਘ ਵਾਲੀਆਂ ਨੂੰ, ਸ਼੍ਰੋਮਣੀ ਰਾਗੀ ਭਾਈ ਹਰੀ ਸਿੰਘ, ਪ੍ਰੋ: ਕਰਤਾਰ ਸਿੰਘ ਤੇ ਭਾਈ ਜਸਵੰਤ ਸਿੰਘ ਨੂੰ, ਸ਼੍ਰੋਮਣੀ ਢਾਡੀ/ਕਵੀਸ਼ਰ ਪੰਡਤ ਬ੍ਰਿਜਲਾਲ ਧੌਲਾ, ਭਾਈ ਮਹਿੰਦਰ ਸਿੰਘ ਸਿਬੀਆਂ ਅਤੇ ਸ੍ਰੀ ਦੇਸ਼ ਰਾਜ ਲਚਕਾਣੀ ਨੂੰ ਸ਼੍ਰੋਮਣੀ ਪੰਜਾਬੀ ਟੈਲੀਵੀਜਨ/ਰੇਡੀਓ/ਫਿਲਮ ਪੁਰਸਕਾਰ ਸ. ਬੂਟਾ ਸਿੰਘ ਸ਼ਾਦ, ਸ਼੍ ਸ਼ਤੀਸ਼ ਕੌਂਲ ਤੇ ਸ. ਬਲਦੇਵ ਸਿੰਘ ਗਿੱਲ ਨੂੰ, ਸ਼੍ਰੋਮਣੀ ਪੰਜਾਬੀ ਨਾਟਕ/ਥਿਏਟਰ ਪੁਰਸਕਾਰ ਸ਼੍ਰੀ ਦਵਿੰਦਰ ਦਮਨ, ਸ. ਗੁਰਚਰਨ ਸਿੰਘ ਚੰਨੀ ਅਤੇ ਡਾ. ਪਾਲੀ ਭੁਪਿੰਦਰ ਸਿੰਘ ਨੂੰ ਅਤੇ ਸ਼੍ਰੋਮਣੀ ਪੰਜਾਬੀ ਗਾਇਕ/ਸੰਗੀਤਕਾਰ ਜਨਾਬ ਮੁਹੰਮਦ ਸਦੀਕ, ਸੀ ਗੁਰਦਾਸ ਮਾਨ ਅਤੇ ਸ਼੍ ਸੁਰਿੰਦਰ ਛਿੰਦਾ ਨੂੰ ਦਿੱਤਾ ਗਿਆ। ਇਹਨਾਂ ਸ਼ਖਸ਼ੀਅਤਾਂ ਨੂੰ ਸਨਮਾਨ ਪੱਤਰ, ਸ਼ਾਲ, ਤਮਗਾ ਅਤੇ 5-5 ਲੱਖ ਰੁਪਏ ਨਗਦ ਇਨਾਮ ਨਾਲ ਸਨਮਾਨਿਆ ਗਿਆ। ਇਸ ਮੌਕੇ ਸ. ਰੱਖੜਾ ਨੇ ਭਾਸ਼ਾ ਵਿਭਾਗ ਦਾ ਸੋਵੀਨੀਅਰ ਵੀ ਜਾਰੀ ਕੀਤਾ।
ਇਸ ਮੌਕੇ 6 ਸ਼ਖਸ਼ੀਅਤਾਂ ਨੂੰ ਵਿਸ਼ੇਸ਼ ਪੁਰਸਕਾਰ ਨਾਲ ਸਨਮਾਨਿਆ ਗਿਆ ਜਿਹਨਾਂ ਵਿੱਚ ਸ. ਦਵਿੰਦਰ ਸਿੰਘ, ਸ. ਰਘਵੀਰ ਸਿੰਘ ਬੈਂਸ ਨੂੰ ਡੇਢ-ਡੇਢ ਲੱਖ ਰੁਪਏ ਅਤੇ ਪੰਡਤ ਰਾਓ ਧਰੇਨਵਰ, ਸ਼੍ ਰਣਜੀਤ ਰਾਣਾ, ਸ. ਮਲਕੀਤ ਸਿੰਘ ਗੁਆਰਾ ਤੇ ਸ. ਬਚਨ ਸਿੰਘ ਸਰਲ ਨੂੰ 1-1 ਲੱਖ ਰੁਪਏ ਨਗਦ ਤੇ ਸ਼ਾਲ ਨਾਲ ਨਿਵਾਜਿਆ ਗਿਆ।
ਇਸ ਸਮਾਰੋਹ ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਨੇ ਕਿਹਾ ਕਿ ਇੰਨੀਆ ਵੱਡੀਆਂ ਸ਼ਖਸ਼ੀਅਤਾਂ ਨੂੰ ਪੰਜਾਬੀ ਯੂਨੀਵਰਸਿਟੀ ਦੇ ਵਿਹੜੇ ਵਿੱਚ ਸਨਮਾਨ ਦੇਣਾ ਯੂਨੀਵਰਸਿਟੀ ਲਈ ਮਾਣ ਦੀ ਗੱਲ ਹੈ। ਇਸ ਮੌਕੇ ਭਾਸ਼ਾ ਵਿਭਾਗ ਦੀ ਡਾਇਰੈਕਟਰ ਸ਼੍ਮਤੀ ਗੁਰਸ਼ਰਨ ਕੌਰ ਵਾਲੀਆ ਨੇ ਸਮੂਹ ਸ਼ਖਸ਼ੀਅਤਾਂ ਨੂੰ ਜੀ ਆਇਆ ਕਿਹਾ ਤੇ ਭਾਸ਼ਾ ਵਿਭਾਗ ਦੀਆਂ ਗਤੀਵਿਧੀਆ ‘ਤੇ ਚਾਨਣਾ ਪਾਇਆ।
ਉਚੇਰੀ ਸਿੱਖਿਆ ਵਿਭਾਗ ਦੇ ਪ੍ਮੱਖ ਸਕੱਤਰ ਸ਼੍ ਅਨੁਰਾਗ ਵਰਮਾ ਨੇ ਸਮੂਹ ਸ਼ਖਸ਼ੀਅਤਾਂ ਨੂੰ ਜੀ ਆਇਆ ਕਿਹਾ ਅਤੇ ਕਿਹਾ ਕਿ ਦੇਸ਼ ਦੀ ਆਜ਼ਾਦੀ ਅਤੇ ਤਰੱਕੀ ਵਿੱਚ ਸਾਹਿਤਕਾਰਾਂ ਦਾ ਵੱਡਮੁਲਾ ਯੋਗਦਾਨ ਹੈ। ਸਮਾਰੋਹ ਦੌਰਾਨ ਉਘੇ ਲੋਕ ਗਾਇਕ ਸ਼੍ ਪੰਮੀ ਬਾਈ, ਜ਼ਿਲਾ ਪਰੀਸ਼ਦ ਦੇ ਚੇਅਰਮੈਨ ਸ. ਜਸਪਾਲ ਸਿੰਘ ਕਲਿਆਣ, ਸ਼੍ ਰਣਧੀਰ ਸਿੰਘ ਰੱਖੜਾ, ਸਿਖ ਬੁਧੀਜੀਵੀ ਕੌਂਸਲ ਦੇ ਪ੍ਧਾਨ ਪ੍ਰੋ: ਬਲਦੇਵ ਸਿੰਘ ਬੱਲੂਆਣਾ, ਡੀ.ਪੀ.ਆਈ. ਕਾਲਜਾਂ ਸ਼੍ ਟੀ.ਕੇ. ਗੋਇਲ, ਏ.ਡੀ.ਸੀ (ਜਨਰਲ) ਸ਼੍ ਮੋਹਿੰਦਰਪਾਲ, ਐਸ.ਡੀ.ਐਮ. ਸ. ਗੁਰਪਾਲ ਸਿੰਘ ਚਾਹਲ, ਜਸਵਿੰਦਰ ਸਿੰਘ ਚੀਮਾ, ਇੰਦਰਜੀਤ ਸਿੰਘ ਰੱਖੜਾ ਤੇ ਵੱਡੀ ਗਿਣਤੀ ਵਿੱਚ ਸਾਹਿਤਕਾਰ, ਲੇਖਕ, ਬੁਧੀਜੀਵੀ, ਯੂਨੀਵਰਸਿਟੀ ਤੇ ਕਾਲਜ਼ਾਂ ਦੇ ਅਧਿਆਪਕ ਤੇ ਵਿਦਿਆਰਥੀ ਵੀ ਹਾਜਰ ਸਨ

Related Articles

Stay Connected

0FansLike
3,912FollowersFollow
0SubscribersSubscribe
- Advertisement -spot_img

Latest Articles