ਰਾਜਪੁਰਾ ਪ੍ਰੈਸ ਕਲੱਬ ਰਜਿ. ਰਾਜਪੁਰਾ ਦੀ ਇੱਕ ਵਿਸ਼ੇਸ਼ ਮੀਟਿੰਗ ਪ੍ਰਧਾਨ ਜਗਨੰਦਨ ਗੁਪਤਾ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 31 ਜਨਵਰੀ ਨੂੰ ਸ਼ਹੀਦ ਭੋਲਾ ਨਾਥ ਜੀ ਮਾਸੂਮ ਦੀ ਯਾਦ ਵਿੱਚ ਲੱਗਣ ਵਾਲੇ ਵਿਸ਼ਾਲ ਖੂਨਦਾਨ ਕੈਂਪ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਪ੍ਰਧਾਨ ਗੁਪਤਾ ਅਤੇ ਕਲੱਬ ਦੇ ਸਾਰੇ ਮੈਂਬਰਾਂ ਵੱਲੋਂ ਹਲਕਾ ਰਾਜਪੁਰਾ ਨਿਵਾਸੀਆਂ ਨੂੰ ਬੇਨਤੀ ਕੀਤੀ ਗਈ ਕਿ ਹਰ ਇੱਕ ਨੌਜਵਾਨ ਵਿਅਕਤੀ ਇਸ ਵਿਸ਼ਾਲ ਖੂਨਦਾਨ ਕੈਂਪ ਵਿੱਚ ਪਹੁੰਚ ਕਿ ਖ਼ੂਨਦਾਨ ਕਰਕੇ ਪੁੰਨ ਦਾ ਭਾਗੀ ਬਣੇ।ਇਹ ਵਿਸ਼ਾਲ ਖੂਨਦਾਨ ਕੈਂਪ 31 ਜਨਵਰੀ 2024 ਦਿਨ ਬੁੱਧਵਾਰ ਨੂੰ ਰੋਟਰੀ ਭਵਨ ਰਾਜਪੁਰਾ ਵਿੱਚ ਲਗਾਇਆ ਜਾ ਰਿਹਾ ਹੈ। ਇਸ ਦੋਰਾਨ ਕਲੱਬ ਮੈਂਬਰਾਂ ਵਾਲਾਂ ਕਾਰਡ ਵੀ ਜਾਰੀ ਕੀਤਾ ਗਿਆ।ਇਸ ਮੌਕੇ ਕ੍ਰਿਸ਼ਨ ਨਿਰਦੋਸ਼, ਜੀਪੀ ਸਿੰਘ, ਦਲਜੀਤ ਸਿੰਘ ਸੈਦਖੇੜੀ, ਡਾ. ਗੁਰਵਿੰਦਰ ਅਮਨ, ਰਵਿੰਦਰ ਲਾਲੀ, ਅਸ਼ੋਕ ਝਾਅ, ਭੁਪਿੰਦਰ ਕਪੂਰ, ਰਜਿੰਦਰ ਸਿੰਘ ਮੋਹੀ, ਦਿਲਸ਼ੈਨਜੋਤ ਕੌਰ, ਦਿਨੇਸ਼ ਕੁਮਾਰ ਠੇਕੇਦਾਰ, ਦੀਨਾ ਨਾਥ ਸਮੇਤ ਹੋਰ ਕਲੱਬ ਦੇ ਮੈਂਬਰ ਹਾਜ਼ਰ ਸਨ।