ਫਰੀਦਕੋਟ (ਸ਼ਰਨਜੀਤ ਕੌਰ) ਪ੍ਧਾਨ ਮੰਤਰੀ ਗ੍ਰਾਮ ਯੋਜਨਾ ਤਹਿਤ ਫਰੀਦਕੋਟ ਤੋਂ ੧੨ ਕਿਲੋਮੀਟਰ ਦੂਰ ਪੈਂਦੇ ਪਿੰਡ ਅਰਾਂਈਆਂ ਵਾਲਾ ਕਲਾਂ ਵਿੱਚ ਦੀਪ ਕੰਸਟਕਸ਼ਨ ਦੇ ਮਨੀਸ਼ ਕੁਮਾਰ ਗੋਇਲ ਠੇਕੇਦਾਰ ਵੱਲੋਂ ਪੰਜਾਬ ਬੋਰਡ ਮੰਡੀ ਬੋਰਡ ਨਾਲ ਮਿਲੀ ਭੁਗਤ ਕਰਕੇ ਘਟੀਆ ਤਰੀਕੇ ਨਾਲ ਅਤੇ ਘਟੀਆ ਮਟੀਰੀਅਲ ਵਰਤ ਕੇ ਸੜਕ ਬਨਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਜਦੋਂ ਸਾਡੀ ਟੀਮ ਨੇ ਮੋਕੇ ਤੇ ਜਾ ਕੇ ਵੇਖਿਆ ਤਾਂ ਪਾਇਆ ਕਿ ਮਨੀਸ਼ ਗੋਇਲ ਠੇਕੇਦਾਰ ਵੱਲੋਂ ਪਿੰਡ ਦੀ ਬਣਾਈ ਜਾਣ ਵਾਲੀ ਸੜਕ ਤੋਂ ਮਿਟੀ ਹਟਾਏ ਜਾਣ ਤੋਂ ਬਗੈਰ ਹੀ ਇਸ ਤੇ ਪਰੀਮਿਕਸ ਪਾ ਦਿਤੇ ਜਾਣ ਨਾਲ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੁਸੀ ਖੁਦ ਵੇਖ ਸਕਦੇ ਹੋ ਕਿ ਮਿਟੀ ਦੇ ਉਪਰ ਘਟੀਆ ਮਟੀਰੀਅਲ ਪਾਇਆ ਹੋਇਆ ਹੈ ਅਤੇ ਸੜਕ ਨੂੰ ਹਲਕੇ ਨਾਲ ਪੁਟੱਣ ਤੇ ਹੀ ਸੜਕ ਟੁੱਟ ਰਹੀ ਹੈ ।ਇਸ ਸਬੰਧ ਵਿੱਚ ਜਦੋਂ ਪਿੰਡ ਦੇ ਸਰਪੰਚ ਹਰਚਰਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਸਿਆ ਕਿ ਉਹਨਾਂ ਦੇ ਪਿੰਡ ਵਿੱਚ ਪ੍ਧਾਨ ਮੰਤਰੀ ਯੋਜਨਾ ਤਹਿਤ ਮੰਡੀ ਬੋਰਡ ਵੱਲੋਂ ਸੜਕ ਬਣਾਈ ਜਾ ਰਹੀ ਹੈ ਅਤੇ ਜਦੋਂ ਪੰਚਾਇਤ ਨੇ ਮਨੀਸ਼ ਗੋਇਲ ਠੇਕੇਦਾਰ ਨੂੰ ਕਿਹਾ ਕਿ ਤੁਸੀ ਬਗੈਰ ਮਿਟੀ ਹਟਾਇਆਂ ਉਸਦੇ ਉਪਰ ਹੀ ਪਰੀਮਿਕਸ ਪਾ ਰਹੇ ਹੋ ਤਾਂ ਠੇਕੇਦਾਰ ਨੇ ਕਿਹਾ ਇਸ ਬਾਰੇ ਪੰਜਾਬ ਮੰਡੀ ਬੋਰਡ ਨਾਲ ਜਾ ਕੇ ਗੱਲ ਕਰੋ ਅਤੇ ਜਦੋਂ ਪਿੰਡ ਵਾਸੀਆ ਨੇ ਇਸਦਾ ਵਿਰੋਧ ਕੀਤਾ ਤਾਂ ਠੇਕੇਦਾਰ ਵੱਲੋਂ ਉਹਨਾਂ ਨੂੰ ਗਲਤ ਬੋਲਿਆਂ ਗਿਆ।ਪਿੰਡ ਦੇ ਸਰਪੰਚ ਵੱਲੋਂ ਠੇਕੇਦਾਰ ਦਾ ਲਾਇਸੰਸ ਕੈਂਸਲ ਕਰਕੇ ਉਸਦੇ ਵਿਰੁਧ ਕਾਰਵਾਰੀ ਕਰਨ ਦੀ ਮੰਗ ਕੀਤੀ ਗਈ ਹੈ।ਇਸ ਸਾਰੇ ਮਾਮਲੇ ਬਾਰੇ ਜਦੋਂ ਪੰਜਾਬ ਮੰਡੀ ਬੋਰਡ ਦੇ ਐਸ.ਡੀ.a. ਅਸ਼ੌਕ ਚੱਢਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ੯੮% ਸੜਕ ਦਾ ਕੰਮ ਹੋ ਚੁੱਕਾ ਹੈ ਉਹਨਾਂ ਮੰਨਿਆ ਕਿ ਇਹ ਸਾਰਾ ਕੰਮ ਉਹਨਾਂ ਦੀ ਸੁਪਵੀਜ਼ਨ ਵਿੱਚ ਹੋਇਆ ਹੈ ਅਤੇ ੧੦੦% ਉਹਨਾਂ ਦੀ ਗਰੰਟੀ ਹੈ।ਜਦੋਂ ਉਹਨਾਂ ਨੂੰ ਮਿਟੀ ਹਟਾਏ ਜਾਣ ਤੋਂ ਬਗੈਰ ਘਟੀਆ ਮਟੀਰੀਅਲ ਵਰਤੇ ਜਾਣ ਬਾਰੇ ਪੁਛਿਆ ਗਿਆ ਤਾਂ ਉਹਨਾਂ ਕਿਹਾ ਉਹ ਇਸ ਗੱਲ ਦਾ ਜਵਾਬ ਦੇਣ ਦੀ ਪੌਜੀਸ਼ਨ ਵਿੱਚ ਨਹੀਂ ਹਨ ਇਸਦਾ ਤੁਸੀ ਖੁਦ ਹੀ ਅੰਦਾਜਾ ਲਗਾ ਸਕਦੇ ਹੋ ਕਿ ਐਸ.ਡੀ.a. ਦੇ ਠੇਕੇਦਾਰ ਨਾਲ ਮਿਲਕੇ ਕੀਤੇ ਲੱਖਾਂ ਦੇ ਕੀਤੇ ਘਪਲੇ ਬਾਰੇ ਸਾਫ ਦਿਖਾਈ ਦੇ ਰਿਹਾ ਹੈ।ਇਸ ਗੱਲ ਤੋਂ ਐਸ.ਡੀ.a. ਸਾਹਿਬ ਆਪਣੇ ਆਪ ਨੂੰ ਕੈਮਰੇ ਅਗੇ ਬੋਲਣ ਤੋਂ ਆਪਣੇ ਆਪ ਨੂੰ ਬਚਾਉਂਦੇ ਨਜ਼ਰ ਆਏ।