ਪਟਿਆਲਾ,: ਸ਼ਾਹੀ ਸ਼ਹਿਰ ਪਟਿਆਲਾ ਵਿਚ ਸ੍ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਕਾਸ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਕ ਪਾਸੇ ਜਿੱਥੇ ਗੁਰੂਦੁਆਰਿਆਂ ਨੂੰ ਸਜਾਇਆ ਗਿਆ ਅਤੇ ਸ਼ਰਧਾਲੂਆਂ ਦੀ ਭਾਰੀ ਭੀੜ ਰਹੀ, ਉਥੇ ਹੀ ਕਈ ਸਮਾਜ ਸੇਵੀ ਸੰਗਠਨਾਂ ਨੇ ਸੰਗਤਾਂ ਲਈ ਥਾਂ-ਥਾਂ ‘ਤੇ ਲੰਗਰ ਲਗਾਏ। ਇਸੇ ਦੌਰਾਨ ਪਟਿਆਲਾ ਦੇ ਪ੍ਸਿੱਧ ਸਮਾਜ ਸੇਵੀ ਕੰਧਾਰੀ ਪਰਿਵਾਰ ਵੱਲੋਂ ਸਮਾਜ ਸੇਵਕ ਸ. ਹਰਮੀਤ ਕੰਧਾਰੀ, ਉਨਾਂ ਦੇ ਸਪੁੱਤਰ ਰਾਜਬੀਰ ਸਿੰਘ ਕੰਧਾਰੀ ਅਤੇ ਹੋਰ ਮੈਂਬਰਾਂ ਦੀ ਦੇਖਰੇਖ ਵਿਚ ਪਟਿਆਲਾ ਸਟੇਡੀਅਮ (ਵਾਈ ਪੀ ਐਸ) ਦੇ ਸਾਹਮਣੇ ਸਥਿਤ ਕੰਧਾਰੀ ਕੰਪਲੈਕਸ ਦੇ ਬਾਹਰ ਬਰਗਰਾਂ ਦਾ ਅਤੁੱਟ ਲੰਗਰ ਲਗਾਇਆ ਗਿਆ। ਸ਼ਾਹੀ ਢੰਗ ਨਾਲ ਲਗਾਏ ਇਸ ਲੰਗਰ ਵਿਚ ਬਰਗਰਾਂ ਦੇ ਨਾਲ ਸੌਸ ਦੇ ਪੈਕੇਟ, ਆਲੂ ਦੀ ਟਿੱਕੀ, ਨੇਪਕਿਨਜ਼ ਅਤੇ ਪਾਣੀ ਦੇ ਬੰਦ ਗਿਲਾਸ ਤੇ ਬੋਤਲਾਂ ਵੀ ਵਰਤਾਈਆਂ ਗਈਆਂ। ਇਸ ਮੌਕੇ ਸ.ਹਰਮੀਤ ਕੰਧਾਰੀ ਨੇ ਕਿਹਾ ਕਿ ਸ੍ ਗੁਰੂ ਗੋਬਿੰਦ ਸਿੰਘ ਜੀ ਨੇ ਕੌਮ ਲਈ ਆਪਣੀ ਅਤੇ ਆਪਣੇ ਪਰਿਵਾਰ ਦੀਆਂ ਕੁਰਬਾਨੀਆਂ ਦਿੱਤੀਆਂ ਜਿਨਾਂ ਨੂੰ ਅਸੀਂ ਕਦੇ ਨਹੀਂ ਭੁੱਲ ਸਕਦੇ। ਸਾਨੂੰ ਗੁਰੂ ਸਾਹਿਬਾਨ ਦੇ ਦਰਸਾਏ ਮਾਰਗਾਂ ‘ਤੇ ਚਲਣਾ ਚਾਹੀਦਾ ਹੈ।