ਸਨੌਰ : ਵਾਤਾਵਰਣ ਦੀ ਸੁਰੱਖਿਆ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਭਾਂਖਰ ਵਿਖੇ ਯੂਨੀਵਰਸਲ ਵੈਲਫੇਅਰ ਕਲੱਬ ਪੰਜਾਬ ਦੇ ਸਹਿਯੋਗ ਨਾਲ ਮਿਸ਼ਨ ਲਾਲੀ ਤੇ ਹਰਿਆਲੀ ਤਹਿਤ ਵੱਖ ਵੱਖ ਕਿਸਮਾਂ ਦੇ 70 ਬੂਟੇ ਲਗਾਉਣ ਦੀ ਸ਼ੁਰੂਆਤ ਬੋਹੜ ਦਾ ਬੂਟਾ ਲਾ ਕੇ ਕੀਤੀ। ਇਸ ਮੌਕੇ ਹਰਵੇਲ ਸਿੰਘ ਮਾਧੋਪੁਰ ਪ੍ਧਾਨ ਘੱਟ ਗਿਣਤੀ ਦਲਿਤ ਦਲ ਪੰਜਾਬ ਬਤੌਰ ਮੁੱਖ ਮਹਿਮਾਨ ਪਹੁੰਚੇ, ਜਦੋਂ ਕਿ ਸਮਾਜ ਸੇਵੀ ਹਰਦੀਪ ਸਿੰਘ ਸਨੌਰ, ਅਮਰਜੀਤ ਸਿੰਘ ਭਾਂਖਰ, ਰਵਿੰਦਰ ਸਿੰਘ ਭਾਂਖਰ, ਨਿਰਮਲ ਸਿੰਘ ਧਤੋਂਦਾ ਵਿਸੇਸ਼ ਤੌਰ ਤੇ ਪਹੁੰਚੇ। ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਸ੍ਰ. ਮਾਧੋਪੁਰ ਨੇ ਕਿਹਾ ਕਿ ਅੱਜ ਦੇ ਮਸ਼ੀਨੀ ਯੁੱਗ ਵਿਚ ਪ੍ਕਰਿਤੀ ਨਾਲ ਜੁੜ ਕੇ ਹੀ ਮਨੁੱਖਤਾ ਦਾ ਭਲਾ ਹੋ ਸਕਦਾ ਹੈ। ਉਨਾ ਕਿਹਾ ਕਿ ਅੱਜ ਇਨਸਾਨ ਲਈ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਅਤੇ ਇਨਾ ਦੀ ਦੇਖਭਾਲ ਕਰਕੇ ਇਨਾ ਨੂੰ ਆਪਣੇ ਬੱਚਿਆਂ ਦੀ ਤਰ•ਾਂ ਵੱਡਾ ਕਰਨਾ ਚਾਹੀਦਾ ਹੈ। ਇਸ ਮੌਕੇ ਯੂਥ ਆਗੂ ਅਮਰਜੀਤ ਸਿੰਘ ਭਾਂਖਰ ਨੇ ਦੱਸਿਆ ਕਿ ਅੱਜ ਲਾਏ ਜਾਣ ਵਾਲੇ ਬੂਟੇ ਕੁਝ ਸਾਲਾਂ ਬਾਅਦ ਦਰਖਤ ਬਣ ਕੇ ਸਾਨੂੰ ਆਕਸੀਜਨ ਦਾ ਉਹ ਵੱਡਮੁੱਲਾ ਭੰਡਾਰ ਦੇਣਗੇ ਜਿਸ ਦੀ ਅਸੀਂ ਕੀਮਤ ਨਹੀਂ ਦੇ ਸਕਦੇ। ਉਨਾ ਹਵਾ, ਪਾਣੀ ਤੇ ਧਰਤੀ ਨੂੰ ਸਾਫ ਸੁਥਰਾ ਰੱਖਣ ਦੀ ਅਪੀਲ ਕਰਦਿਆਂ ਸਮੂਹ ਤੰਦਰੁਸਤ ਇਨਸਾਨਾਂ ਨੂੰ ਖੂਨਦਾਨ ਕਰਨ ਲਈ ਵੀ ਪ੍ਰੇਰਿਆ। ਉਨਾਂ ਦੱਸਿਆ ਕਿ ਮਿਸ਼ਨ ਲਾਲੀ ਤੇ ਹਰਿਆਲੀ ਗਰੁੱਪ ਵਲੋਂ ਹਰ ਮਹੀਨੇ ਦੀ 5 ਅਤੇ 20 ਤਰੀਕ ਨੂੰ ਸਵੇਰੇ 9 ਤੋਂ 1 ਵਜੇ ਤੱਕ ਰਜਿੰਦਰਾ ਹਸਪਾਤਲ ਪਟਿਆਲਾ ਦੇ ਬਲੱਡ ਬੈਂਕ ਵਿਖੇ ਹੀ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ। ਇਸ ਮੌਕੇ ਪਰਿੰਸੀਪਲ ਰਾਜੇਸ਼ ਗਰਗ, ਰਾਮ ਸਿੰਘ ਰੁੜਕੀ, ਮੇਜਰ ਸਿੰਘ ਗੋਬਿੰਦਗੜ, ਮਨਪ੍ਰੀਤ ਸਿੰਘ ਜੋਗੀਪੁਰ, ਹਰਦੇਵ ਸਿੰਘ ਸਾਬਕਾ ਸਰਪੰਚ, ਤਰਸੇਮ ਸਿੰਘ ਦੀਵਾਨਵਾਲਾ, ਗੁਲਜ਼ਾਰ ਸਿੰਘ ਸਨੌਰ, ਮਾਸਟਰ ਸੁਰਿੰਦਰਪਾਲ ਸਿੰਘ, ਗੁਰਵਿੰਦਰ ਸਿੰਘ, ਕੁਲਦੀਪ ਸਿੰਘ, ਬਲਜੀਤ ਸਿੰਘ, ਜਗਤਾਰ ਸਿੰਘ, ਹਰਿੰਦਰ ਕੁਮਾਰ ਤੇ ਮੈਡਮ ਇੰਦਰਜੀਤ ਕੌਰ ਆਦਿ ਵੀ ਹਾਜ਼ਰ ਸਨ।