ਪਟਿਆਲਾ : ਐਸ.ਐਸ.ਪੀ ਪਟਿਆਲਾ ਸ੍ ਗੁਰਮੀਤ ਸਿੰਘ ਚੌਹਾਨ ਦੇ ਵੱਲੋਂ ਸਮਾਜ ਵਿਰੋਧੀ ਭੈੜੇ ਅਨਸਰਾਂ ਖਿਲਾਫ ਚਲਾਈ ਨਸ਼ਾ ਵਿਰੋਧੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ, ਜਦੋਂ ਥਾਣਾ ਲਹੌਰੀ ਗੇਟ ਦੇ ਇੰਚਾਰਜ ਹੇਮੰਤ ਸ਼ਰਮਾ ਦੀ ਅਗਵਾਈ ਹੇਠ ਏ.ਐਸ.ਆਈ ਜੀਵਨ ਸਿੰਘ ਸਮੇਤ ਪੁਲਿਸ ਪਾਰਟੀ ਨੇ ਇਕ ਅਫੀਮ ਤਸਕਰ ਨੂੰ ਗਰਿਫਤਾਰ ਕੀਤਾ ਹੈ। ਪੁਲਿਸ ਵੱਲੋਂ ਗਰਿਫਤਾਰ ਕੀਤੇ ਗਏ ਕਥਿਤ ਦੋਸ਼ੀ ਸੁਖਚੈਨ ਸਿੰਘ ਪੁੱਤਰ ਕੇਸਰ ਸਿੰਘ ਵਾਸੀ ਦੁਧੜ ਵਿਰੁੱਧ ਧਾਰਾ 18/61/85 ਐਨ.ਡੀ.ਪੀ.ਐਸ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਏ.ਐਸ.ਆਈ ਜੀਵਨ ਸਿੰਘ ਸਮੇਤ ਪੁਲਿਸ ਪਾਰਟੀ ਗੁਰੂਦਵਾਰਾ ਝਾਲ ਸਾਹਿਬ ਨੇੜੇ ਕੁਮਾਰ ਆਤਮਾ ਰਾਮ ਸਕੂਲ ਪਟਿਆਲਾ ਮੋਜੂਦ ਸੀ ਤਾਂ ਉਕਤ ਕਥਿਤ ਦੋਸ਼ੀ ਨੂੰ ਰੋਕ ਕੇ ਚੈਕ ਕਰਨ ‘ਤੇ ਉਸ ਤੋਂ 250 ਗਰਾਮ ਅਫੀਮ ਬਰਾਮਦ ਕੀਤੀ ਹੈ। ਇਸ ਮੌਕੇ ਹੈੱਡਕਾਂਸਟੇਬਲ ਹਰੀਸ਼ ਕੁਮਾਰ, ਕੁਲਵੰਤ ਸਿੰਘ, ਕੁਲਦੀਪ ਸਿੰਘ ਹਾਜ਼ਰ ਸਨ।