ਪਟਿਆਲਾ : ਪਟਿਆਲਾ ਪੁਲਿਸ ਨੇ ਤੜਕੇ ਸਵੇਰੇ 3 ਵਜੇ ਹੋਏ ਇੱਕ ਮੁਕਾਬਲੇ ਦੌਰਾਨ ਇੱਕ ਅੰਤਰਰਾਜੀ ਗਿਰੋਹ ਦੇ ਪੰਜ ਹਥਿਆਰਬੰਦ ਲੁਟੇਰਿਆਂ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਮੁਕਾਬਲੇ ਦੌਰਾਨ ਹੋਈ ਦੁਬੱਲੀ ਫੈਰਿੰਗ ਵਿੱਚ ਗਿਰੋਹ ਦਾ ਸਰਗਨਾ ਮਨਜੀਤ ਸਿੰਘ ਜਖਮੀ ਹੋਗਿਆ। ਇਸ ਸਾਰੇ ਘਟਨਾ ਕ੍ਰਮ ਬਾਰੇ ਜਾਣਕਾਰੀ ਦੇਣ ਲਈ ਪੁਲਿਸ ਲਾਈਨ ਪਟਿਆਲਾ ਵਿਖੇ ਸੱਦੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਪਟਿਆਲਾ ਦੇ ਐਸ.ਐਸ.ਪੀ. ਸ਼੍ਰੀ ਗੁਰਮੀਤ ਸਿੰਘ ਚੌਹਾਨ ਨੇ ਵਿਸਥਾਰ ਵਿੱਚ ਦੱਸਿਆ ਕਿ ਸੰਗਠਿਤ ਅਪਰਾਧੀਆਂ ਵਿਰੁੱਧ ਪਟਿਆਲਾ ਪੁਲਿਸ ਵੱਲੋਂ ਸ੍ਰੀ ਹਰਵਿੰਦਰ ਸਿੰਘ ਵਿਰਕ ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ ਦੀ ਅਗਵਾਈ ਵਿੱਚ ਚਲਾਈ ਹੋਈ ਵਿਸੇਸ ਮੁਹਿੰਮ ਨੂੰ ਉਦੋਂ ਭਾਰੀ ਸਫਲਤਾ ਮਿਲੀ ਜਦੋਂ ਸ੍ਰੀ ਦੇਵਿੰਦਰ ਕੁਮਾਰ ਅੱਤਰੀ ਡੀ.ਐਸ.ਪੀ.ਇੰਨਵੈਸਟੀਗੇਸਨ ਪਟਿਆਲਾ ਅਤੇ ਸ੍ਰੀ ਅਜੇੈਪਾਲ ਸਿੰਘ ਡੀ.ਐਸ.ਪੀ.ਪਾਤੜਾ ਦੀ ਯੌਜਨਾਂਬੰਦੀ ਤਹਿਤ ਇੰਸਪੈਕਟਰ ਬਿਕਰਮਜੀਤ ਸਿੰਘ ਬਰਾੜ ਇੰਚਾਰਜ ਸੀ.ਆਈ.ਏ.ਸਟਾਫ ਪਟਿਆਲਾ ਦੀ ਅਗਵਾਈ ਵਿੱਚ ਜਿਲਾ ਪੁਲਿਸ ਪਟਿਆਲਾ ਦੀਆਂ ਵੱਖ ਵੱਖ ਟੀਮਾਂ ਨੇ ਸੰਯੁਕਤ ਅਪਰੇਸਨ ਕਰਦਿਆਂ ਡਕੈਤੀ ਅਤੇ ਲੁੱਟਖੋਹ ਦੀ ਦਰਜਨਾ ਵਾਰਦਾਤਾਂ ਵਿੱਚ ਸਾਮਲ ਇਕ ਅੰਤਰਰਾਜੀ ਪੰਜ ਮੈਂਬਰੀ ਡਕੈਤ ਗਿਰੋਹ ਦਾ ਪਰਦਾਫਾਸ ਕਰਦਿਆਂ ਬੀਤੀ ਰਾਤ ਕਈ ਘੰਟੇ ਚੱਲੇ ਮੁਕਾਬਲੇ ਤੋ ਬਾਅਦ ਗਿਰੋਹ ਦੇ ਇਕ ਜਖਮੀ ਹੋਏ ਸਰਗਣੇ ਸਮੇਤ 5 ਹਥਿਆਰਬੰਦ ਲੁੱਟੇਰਿਆ ਨੂੰ ਰੰਗੇ ਹੱਥੀ ਕਾਬੂ ਕੀਤਾ ।
ਸ੍ਰ: ਚੌਹਾਨ ਨੇ ਦੱਸਿਆ ਕਿ ਬੀਤੀ ਰਾਤ ਕਰੀਬ 1ਵਜੇ ਪੁਲਿਸ ਨੂੰ ਆਪਣੇ ਖੁਫੀਆ ਸੂਤਰਾਂ ਤੋ ਖਬਰ ਮਿਲੀ ਕਿ ਹਰਿਆਣਾ ਬਾਰਡਰ ਤੋ ਇਹ ਗਿਰੋਹ ਪੰਜਾਬ ਵਿੱਚ ਦਾਖਲ ਹੋਕੇ ਕੋਈ ਵਾਰਦਾਤ ਕਰ ਸਕਦਾ ਹੈ । ਜਿਸ ‘ਤੇ ਤੁਰੰਤ ਹਰਕਤ ਵਿੱਚ ਆਕੇ ਪੁਲਿਸ ਨੇ ਸੀ.ਆਈ.ਏ ਪਟਿਆਲਾ ਅਤੇ ਸਬ ਡਵੀਜਨ ਪਾਤੜਾ ਦੀ ਫੋਰਸ ਨਾਲ ਪਾਤੜਾਂ ਸ਼ਹਿਰ ਦੇ ਨੇੜੇ ਤੇੜੇ ਬਾਰਡਰ ਏਰੀਆ ਦੀ ਸਖਤ ਨਾਕਬੰਦੀ ਕਰਕੇ ਚੈਕਿੰਗ ਸੁਰੂ ਕਰ ਦਿੱਤੀ ਤਾਂ ਕਰੀਬ 3 ਵਜੇ ਤੜਕੇ ਜਿਉ ਹੀ ਹਮਝੜੀ ਬਾਈਪਾਸ ਨਾਕਾਬੰਦੀ ‘ਤੇ ਜਾਖਲ ਵੱਲੋ ਆਉਂਦੀ ਇਕ ਸਵਿਫਟ ਕਾਰ ਨੂੰ ਚੈਕਿੰਗ ਲਈ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਨੇ ਆਪਣੀ ਕਾਰ ਪੁਲਿਸ ਉਪਰ ਚੜਾਉਣ ਦੀ ਕੋਸਿਸ਼ ਕੀਤੀ ਅਤੇ ਕਾਰ ਵਿੱਚ ਸਵਾਰ ਉਸਦੇ ਹੋਰ ਸਾਥੀਆਂ ਨੇ ਪੁਲਿਸ ਉਪਰ ਭਾਰੀ ਫਾਇਰਿੰਗ ਕਰਨੀ ਸੁਰੂ ਕਰ ਦਿੱਤੀ। ਪੁਲਿਸ ਨੇ ਆਪਣੇ ਆਪਣੇ ਬਚਾਅ ਲਈ ਜੁਵਾਬੀ ਫਾਇਰਿੰਗ ਕੀਤੀ ਅਤੇ ਆਲੇ ਦੁਆਲੇ ਦੇ ਇਲਾਕੇ ਨੁੰ ਪੂਰੀ ਤਰਾ ਸੀਲ ਕਰ ਦਿੱਤਾ । ਫਾਇਰਿੰਗ ਰੁਕਣ ‘ਤੇ ਪੁਲਿਸ ਨੇ ਕਾਰ ਵਿੱਚੋ ਨਿਕਲਕੇ ਖੇਤਾ ਵੱਲ ਨੂੰ ਭੱਜਦੇ ਤਿੰਨ ਹਥਿਆਬੰਦ ਨੋਜਵਾਨਾ ਨੂੰ ਕਾਬੂ ਕੀਤਾ ਜਦੋ ਕਿ ਹਨੇਰੇ ਦਾ ਫਾਇਦਾ ਲੈਦੇ ਹੋਏ ਇਹਨਾ ਦੇ ਦੋ ਸਾਥੀ ਰਾਤ ਵਕਤ ਖਿਸਕਣ ਵਿਚ ਕਾਮਯਾਬ ਹੋ ਗਏ। ਸ਼੍ਰੀ ਚੌਹਾਨ ਦੇ ਦੱਸਿਆ ਕਿ ਇਨਾ ਦੀ ਗੱਡੀ ਵਿਚੋ ਪੁਲਿਸ ਨੂੰ ਨਸ਼ੀਲੇ ਪਦਾਰਥ ਵੀ ਮਿਲੇ । ਇਸ ਘਟਨਾ ਸਬੰਧੀ ਐਸ.ਆਈ. ਨਰਾਇਣ ਸਿੰਘ ਐਸ.ਐਚ.ਓ. ਪਾਤੜਾਂ ਨੇ ਮੁਕੱਦਮਾ ਨੰਬਰ 195 ਮਿਤੀ 01/10/2016 ਅ/ਧ 307,353,186 ਹਿੰ:ਦੰ: 25 ਅਸਲਾ ਐਕਟ 22 ਐਨ.ਡੀ.ਪੀ.ਐਸ.ਐਕਟ ਥਾਣਾ ਪਾਤੜਾ ਦਰਜ ਕਰਕੇ ਹਥਿਆਰਾ ਸਮੇਤ ਕਾਬੂ ਕੀਤੇ ਤਿੰਨੇ ਨੌਜਵਾਨਾਂ ਮਨਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਛਾਜਲੀ ਜਿਲਾ ਸੰਗਰੂਰ, ਗੁਰਬਾਜ ਸਿੰਘ ਉਰਫ ਬਾਜ ਪੁੱਤਰ ਸਤਨਾਮ ਸਿੰਘ ਵਾਸੀ ਪਰੀਤ ਨਗਰ ਵਾਰਡ ਨੰਬਰ 08 ਸੁਨਾਮ ਜਿਲਾ ਸੰਗਰੂਰ, ਗੁਰਮੁੱਖ ਸਿੰਘ ਉਰਫ ਬਿੱਟਾ ਪੁੱਤਰ ਮਹਿੰਦਰ ਸਿੰਘ ਵਾਸੀ ਕਿਲਾ ਰਾਏਪੁਰ ਜਿਲਾ ਲੁਧਿਆਣਾ ਨੂੰ ਗ੍ਰਿਫਤਾਰ ਕੀਤਾ ਜਿਨਾ ਵਿਚੋਂ ਮਨਜੀਤ ਸਿੰਘ ਕਰਾਸ ਫਾਇਰਿੰਗ ਵਿੱਚ ਜਖਮੀ ਹੋਣਾ ਪਾਇਆ ਗਿਆ ਜਿਸਨੂੰੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਭੇਜਿਆ ਗਿਆ । ਐਸ.ਐਸ.ਪੀ. ਨੇ ਦੱਸਿਆ ਕਿ ਮੌਕੇ ਤੋਂ ਹਥਿਆਰਾ ਸਮੇਤ ਫਰਾਰ ਹੋਏ ਇਹਨਾ ਦੇ ਸਾਥੀਆਂ ਗਗਨਦੀਪ ਸਿੰਘ ਉਰਫ ਗੱਗੁ ਪੁੱਤਰ ਸੁਖਦੇਵ ਸਿੰਘ ਵਾਸੀ ਜੱਸੋਵਾਲ ਥਾਣਾ ਡੇਹਲੋ ਅਤੇ ਮਨਜਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਕਾਲੀਆ ਥਾਣਾ ਲਹਿਰਾਗਾਗਾ ਨੂੰ ਵੀ ਅੱਜ ਉਹਨਾ ਦੇ ਹਥਿਆਰਾ ਸਮੇਤ ਇਲਾਕੇ ਦੀ ਤਲਾਸ਼ੀ ਦੌਰਾਨ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਤਰਾਂ ਇਸ ਗਿਰੋਹ ਦਾ ਮੁਕੰਮਲ ਸਫਾਇਆ ਕੀਤਾ ਗਿਆ ਹੈ। ਇਸ ਗਿਰੋਹ ਦੇ ਮਨਜੀਤ ਸਿੰਘ ਪਾਸੋ ਇਕ ਪਿਸਤੋਲ 315 ਬੋਰ ਸਮੇਤ 02 ਰੋਦ , ਮਨਜਿੰਦਰ ਸਿੰਘ ਪਾਸੋ ਇਕ 32 ਬੋਰ ਪਿਸਟਲ ਸਮੇਤ 3 ਰੋਦ ਜਿੰਦਾ, ਗਗਨਦੀਪ ਸਿੰਘ ਗੱਗੂ ਪਾਸੋ ਇਕ ਬੰਦੂਕ 12 ਬੋਰ, ਗੁਰਮੁੱਖ ਸਿੰਘ ਤੋ ਪਿਸਤੋਲ 315 ਬੋਰ ਸਮੇਤ 2 ਰੋਦ ਜਿੰਦਾ ਅਤੇ ਗੁਰਬਾਜ ਸਿੰਘ ਪਾਸੋ ਕ੍ਰਿਪਾਨ ਬਰਾਮਦ ਹੋਈ ਹੈ। ਮੁਲਜਮਾਂ ਪਾਸੋ, ਉਹਨਾ ਦੀ ਗੱਡੀ ਵਿੱਚੋ ਅਤੇ ਮੌਕੇ ‘ਤੋ ਭਾਰੀ ਮਾਤਰਾ ਵਿੱਚ ਇਹਨਾ ਹਥਿਆਰਾ ਦੇ ਚੱਲੇ ਹੋਏ ਖੋਲ ਕਾਰਤੂਸ ਵੀ ਪੁਲਿਸ ਨੇ ਬਰਾਮਦ ਕੀਤੇ ਹਨ।
ਐਸ.ਐਸ.ਪੀ. ਨੇ ਦੱਸਿਆ ਕਿ ਹਰਿਆਣਾ ਬਾਰਡਰ ਨਾਲ ਲੱਗਦੇ ਪਾਤੜਾਂ ਬਾਰਡਰ ‘ਤੇ ਹਾਈਵੇ ਉਪਰ ਰਾਤ ਸਮੇਂ ਪੈਟਰੋਲ ਪੰਪਾ ਤੋ ਹਥਿਆਰਾਂ ਦੀ ਨੋਕ ‘ਤੇ ਕੈਸ਼ ਲੁੱਟਣ ਦੀਆਂ ਵਾਰਦਾਤਾਂ ਦੀਆ ਘਟਨਾਵਾਂ ਨੂੰ ਸੁਲਝਾਉਣ ਲਈ ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ ਦੀ ਅਗਵਾਈ ਵਿੱਚ ਇਕ ਵਿਸੇਸ਼ ਟੀਮ ਨੂੰ ਤਾਇਨਾਤ ਕੀਤਾ ਗਿਆ ਸੀ। ਇਸ ਟੀਮ ਵੱਲੋਂ ਜਦੋਂ ਸਾਰੀ ਵਾਰਦਾਤਾਂ ਦੇ ਵੇਰਵੇ ਇਕੱਤਰ ਕੀਤੇ ਗਏ ਤਾਂ ਸਾਹਮਣੇ ਆਇਆ ਕਿ ਇਕੋ ਹੀ ਸਮੇਂ ਵਿਚ ਉਸੇ ਹੀ ਤਰ੍ਹਾਂ ਦੀਆਂ ਕਈ ਡਕੈਤੀ ਦੀਆਂ ਵਾਰਦਾਤਾਂ ਹਰਿਆਣਾ ਸਟੇਟ ਦੇ ਇਲਾਕਿਆਂ ਅਤੇ ਹੋਰ ਜ਼ਿਲ੍ਹਿਆਂ ਵਿੱਚ ਵੀ ਵਾਪਰੀਆ ਹਨ । ਜਿਸ ਬੇਫਿਕਰੀ ਨਾਲ ਲੁਟੇਰਿਆਂ ਵੱਲੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਉਸ ਤੋ ਪੁਲਿਸ ਦੀ ਵਿਸੇਸ ਟੀਮ ਦੋ ਥਿਉਰੀਆਂ ਤੇ ਕੰਮ ਕਰਨ ਲੱਗੀ ਕਿ ਜਾ ਤਾਂ ਇਹ ਦੋਸੀ ਦੂਰ ਦਰਾਡੇ ਦੇ ਰਹਿਣ ਵਾਲੇ ਹੋਣਗੇਂ ਜਾ ਫਿਰ ਵਾਰਦਾਤਾਂ ਕਰਨ ਵਾਲੇ ਕਿਸੇ ਤੇਜ ਨਸ਼ੇ ਦੇ ਆਦੀ ਹੋਣਗੇ । ਐਸ.ਐਸ.ਪੀ. ਨੇ ਦੱਸਿਆ ਕਿ ਜਿਉ ਹੀ ਤਫਤੀਸੀ ਟੀਮ ਵਿੱਚ ਟੈਕਨੀਕਲ ਮੁਹਾਰਤ ਵਾਲੇ ਕਰਮਚਾਰੀਆਂ ਅਤੇ ਫੀਲਡ ਦੇ ਅੱਛੇ ਤਜਰਬੇਕਾਰ ਪੁਲਿਸ ਮੁਲਾਜਮਾਂ ਨੂੰ ਸਾਮਲ ਕਰਕੇ ਸਾਰੀਆ ਘਟਨਾਵਾਂ ਦੇ ਵੇਰਵੇ ਇਕੱਤਰ ਕਰਕੇ ਉਹਨਾ ਦਾ ਅਧਿਐਨ ਕੀਤਾ ਗਿਆ ਤਾਂ ਪੁਲਿਸ ਦੀਆਂ ਇਹ ਦੋਵੇ ਹੀ ਥਿਉਰੀਆਂ ਸਹੀ ਹੋਣੀਆਂ ਸਾਹਮਣੇ ਆਉਣ ਲੱਗੀਆਂ ਜਿਸ ‘ਤੇ ਪੁਲਿਸ ਨੇ ਜਾਂਚ ਦਾ ਦਾਇਰਾ ਦੂਜੇ ਜ਼ਿਲ੍ਹਿਆ ਅਤੇ ਸਟੇਟਾਂ ਤੱਕ ਵਧਾਇਆ ਅਤੇ ਮਹਾਨਗਰਾ ਵਿੱਚ ਜਾਂਚ ਟੀਮ ਦੇ ਮੁਹਾਰਤ ਵਾਲੇ ਕਰਮਚਾਰੀਆਂ ਦਾ ਖੁਫੀਆ ਵਿੰਗ ਬਣਾਕੇ ਸੱਕੀ ਥਾਵਾਂ ‘ਤੇ ਤਾਇਨਾਤ ਕੀਤਾ ਤੇ ਨਾਲ ਹੀ ਸਾਰੀਆ ਘਟਨਾਵਾ ਤੋ ਸੀ.ਸੀ.ਟੀ.ਵੀ.ਫੁਟੇਜ ਇੱਕਠੀਆ ਕਰਕੇ ਇਹਨਾ ਫੁਟੇਜ ਤੋ ਮਿਲੀਆਂ ਜਾਣਕਾਰੀਆਂ ਨੂੰ ਸਮੂਹ ਪ੍ਰੈਸ ਅਤੇ ਆਮ ਪਬਲਿਕ ਵਿੱਚ ਸਰਕੂਲੇਟ ਕਰਾਇਆ ਅਤੇ ਪਬਲਿਕ ਤੋ ਸਹਿਯੋਗ ਦੀ ਮੰਗ ਕੀਤੀ ਤੇ ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖਣਾ ਦਾ ਭਰੋਸਾ ਦਿਵਾਇਆ । ਇਸ ਦੇ ਨਾਲ ਹੀ ਜਿਲਾ ਪੁਲਿਸ ਵੱਲੋਂ ਸੈਸਟਿਵ ਤੇ ਬਾਰਡਰ ਦੇ ਇਲਾਕਿਆ ਵਿੱਚ ਵਿਸੇਸ ਹਥਿਆਰਬੰਦ ਦਸਤੇ ਦਿਨ ਰਾਤ ਲਈ ਤਾਇਨਾਤ ਕੀਤੇ । ਜਿਉ ਹੀ ਮੁਲਜਮਾ ਦੇ ਹੁਲੀਏ ਪ੍ਰੈਸ ਤੇ ਆਮ ਪਬਲਿਕ ਵਿੱਚ ਜਾਰੀ ਹੋਏ ਇਸ ਹਥਿਆਰਬੰਦ ਗਿਰੋਹ ਦੇ ਸਰਗਣਿਆਂ ਤੇ ਮਾਨਸਿਕ ਦਬਾਅ ਵਧ ਗਿਆ ਤੇ ਉਹ ਇਧਰ ਉਧਰ ਖਿਸਕਣ ਲਈ ਬੇਚੇਨ ਹੋਣ ਲੱਗੇ । ਜਿਨਾ ਉਪਰ ਪੁਲਿਸ ਵੱਲੋਂ ਤਿੱਖੀ ਨਜਰ ਬਣਾਈ ਰੱਖੀ ਗਈ।
ਐਸ.ਐਸ.ਪੀ. ਪਟਿਆਲਾ ਨੇ ਅੱਗੇ ਦੱਸਿਆ ਛੇ ਮਹੀਨਿਆਂ ਦੌਰਾਨ ਇਸ ਗਿਹੋਰ ਨੇ ਰਤੀਆ ਫਤਿਆਬਾਦ, ਧਨੋਲਾ, ਛਾਜਲੀ, ਮਾਨਸਾ ਲੁਧਿਆਣਾ ਅਤੇ ਫਿਰੋਜਪੁਰ ਇਲਾਕਿਆਂ ਵਿੱਚ ਇਕ ਦਰਜਨ ਡਕੈਤੀ ਅਤੇ ਲੁੱਟਖੋਹ ਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਅਤੇ ਪਾਤੜੇ ਦੇ ਲੁੱਟ ਖੋਹ ਦੇ ਮੁਕੱਦਮੇ ਵਿੱਚ ਟਰਾਇਲ ਭੁਗਤ ਰਹੇ ਆਪਣੇ ਇਕ ਸਾਥੀ ਰਜੇਸ ਕੁਮਾਰ ਉਰਫ ਰਾਜੂ ਵਾਸੀ ਸੰਗਲਖੇੜੀ ਰਜ਼ੋਦ ਨੂੰ ਕੁਰਕਸੇਤਰ ਤੋ ਪੁਲਿਸ ਹਿਰਾਸਤ ਵਿਚੋ ਵੀ ਛੁਡਾਇਆ ਸੀ। ਹੁਣ ਤਾਜਾ ਇਹ ਗੈਗ ਹਰਿਆਣਾ ਬਾਰਡਰ ਦੇ ਨਾਲ ਲਗਦੇ ਪਾਤੜੇ ਦੇ ਇਲਾਕਿਆਂ ਵਿੱਚ ਜਿਆਦਾ ਸਰਗਰਮ ਸੀ ਤੇ ਰਾਤ ਸਮੇ ਪੈਟਰੋਲ ਪੰਪ ਤੋ ਲਗਾਤਾਰ ਹਥਿਆਰਾ ਦੀ ਨੋਕ ਤੇ ਦੋ ਵਾਰ ਕੈਸ ਖੋਹਿਆ ਸੀ।ਇਸ ਗੈਗ ਵੱਲੋ ਗੈਗ ਨੂੰ ਚਲਾਉਣ ਲਈ ਹਥਿਆਰਾ ਦੀ ਨੋਕ ਲੁਧਿਆਣਾ ਸਹਿਰ ਨੇੜਿਉ ਪੈਟਰੋਲ ਵਾਲੀ ਸਫੀਵਟ ਕਾਰ ਖੋਹੀ ਸੀ ਜਿਸ ਤੇ ਇਹ ਵਾਰ ਵਾਰ ਜਾਅਲੀ ਨੰਬਰਾਂ ਦੀਆਂ ਪਲੇਟਾ ਲਗਾਕੇ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ। ਪੁਲਿਸ ਨਾਲ ਮੁਕਾਬਲਾ ਹੋਣ ਸਮੇ ਵੀ ਇਨਾ ਨੇ ਇਸੇ ਗੱਡੀ ਨੂੰ ਜਾਅਲੀ ਨੰਬਰ ਦੀ ਪਲੇਟ ਲਾਈ ਹੋਈ ਸੀ।ਇਹ ਗੈਗ ਅਕਸਰ ਨਸ਼ੇ ਦੀ ਲੋਰ ਵਿੱਚ ਪੈਟਰੋਲ ਪੰਪ ਤੋ ਕੈਸ ਲੁੱਟਣ ਸਮੇ ਸੇਲਜਮੇੈਨਾ ਨੂੰ ਸਿਧੀਆ ਗੋਲੀਆ ਮਾਰ ਦਿੰਦਾ ਰਿਹਾ ਹੈ ਤੇ ਹੁਣ ਤੱਕ 4 ਪੈਟਰੋਲ ਪੰਪਾਂ ਦੇ ਕਰਿਂਦਿਆਂ ਨੂੰ ਕੈਸ਼ ਲੁੱਟਣ ਲਈ ਗੋਲੀਆ ਮਾਰਕੇ ਗੰਭੀਰ ਜਖਮੀ ਕਰ ਚੁੱਕਾ ਹੈ। ਮੁੱਢਲੀ ਪੁੱਛਗਿੱਛ ਦੌਰਾਨ ਇਨਾ ਸਾਰੀਆਂ ਵਾਰਦਾਤਾਂ ਬਾਰੇ ਇਨਾ ਨੇ ਪੁਲਿਸ ਪਾਸ ਇੰਕਸਾਫ ਕਰ ਲਿਆ ਹੈ, ਤੇ ਇਹ ਵੀ ਇੰਕਸਾਫ ਕੀਤਾ ਹੈ ਕਿ ਹੁਣ ਇਹ ਗਿਰੋਹ ਚਿਤੌੜਗੜ ਰਾਜਸਥਾਨ ਵਿਖੇ ਬੰਦ ਆਪਣੇ ਇਕ ਹੋਰ ਸਾਥੀ ਨੂੰ ਹਿਰਾਸਤ ਵਿੱਚੋ ਛੁਡਾਉਣ ਦੀ ਤਿਆਰੀ ਵਿੱਚ ਲੱਗਾ ਹੋਇਆ ਸੀ ਤੇ ਅੱਜ ਚਿਤੋੜਗੜ ਤੋ ਰੈਕੀ ਕਰਕੇ ਹੀ ਇਹ ਗਿਰੋਹ ਵਾਪਸ ਆਇਆ ਸੀ ਤੇ ਆਉਦਿਆ ਹੀ ਇਹਨਾ ਦੀ ਪੁਲਿਸ ਨਾਲ ਮੁਠਭੇੜ ਹੋ ਗਈ ਸੀ । ਸਾਰੇ ਮੁਲਜਮਾਂ ਪਾਸੋ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਹੋਰ ਵੀ ਇੰਕਸਾਫ ਹੋਣ ਦੀ ਉਮੀਦ ਹੈ।
ਪੱਤਰਕਾਰ ਸੰਮੇਲਨ ਵਿੱਚ ਕਪਤਾਨ ਪੁਲਿਸ ਇੰਨਵੈਸਟੀਗੇਸਨ ਸ੍ਰੀ ਹਰਵਿੰਦਰ ਸਿੰਘ ਵਿਰਕ, ਡੀ.ਐਸ.ਪੀ.ਇੰਨਵੈਸਟੀਗੇਸਨ ਸ੍ਰੀ ਦੇਵਿੰਦਰ ਕੁਮਾਰ ਅੱਤਰੀ, ਡੀ.ਐਸ.ਪੀ.ਪਾਤੜਾ ਸ੍ਰੀ ਅਜੇੈਪਾਲ ਸਿੰਘ, ਸੀ.ਆਈ.ਏ.ਸਟਾਫ ਪਟਿਆਲਾ ਦੇ ਇੰਚਾਰਜ ਇੰਸਪੈਕਟਰ ਬਿਕਰਮਜੀਤ ਸਿੰਘ ਬਰਾੜ, ਐਸ.ਐਚ.ਓ. ਪਾਤੜਾਂ ਐਸ.ਆਈ. ਸ਼੍ਰੀ ਨਰਾਇਣ ਸਿੰਘ ਅਤੇ ਪਾਤੜਾਂ ਇਲਾਕੇ ਦੇ ਪੈਟਰੋਲ ਪੰਪਾਂ ਦੇ ਮਾਲਿਕ ਵੀ ਹਾਜਰ ਸਨ।