ਅੱਜ ਪੀ.ਆਰ. ਟੀ. ਸੀ. ਫਰੀਦਕੋਟ ਵਿਖੇ ਸ. ਸਿਕੰਦਰ ਸਿੰਘ ਮਲੂਕਾ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਪੰਜਾਬ ਨਵੀਆਂ 20 ਬੱਸਾਂ ( ਸ਼ਾਨ-ਏ-ਪੈਪਸੂ ) ਨੂੰ ਹਰੀ ਝੰਡੀ ਦੇ ਕੇ ਫਰੀਦਕੋਟ ਤੋਂ ਵੱਖ ਵੱਖ ਰੂਟਾਂ ਲਈ ਰਵਾਨਾ ਕੀਤਾ ਇਸ ਮੌਕੇ ਆਯੋਜਿਤ ਬਹੁਤ ਹੀ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਮਲੂਕਾ ਨੇ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਸ. ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਪੰਜਾਬ ਜੀ ਦੀ ਗਤੀਸ਼ੀਲ ਅਗਵਾਈ ਹੇਠ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਵੱਲੋਂ ਰਾਜ ਅੰਦਰ ਯਾਤਰੀਆਂ ਨੂੰ ਹੋਰ ਜਿਆਦਾ ਸਫ਼ਰ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਮੌਜੂਦਾ ਫਲੀਟ ਦੇ ਨਾਲ 250 ਨਵੀਆਂ ਬੱਸਾਂ ਸ਼ਾਮਿਲ ਕੀਤੀਆ ਜਾ ਰਹੀਆਂ ਹਨ। ਇਸ ਦੇ ਤਹਿਤ ਪੀ ਆਰ ਟੀ ਸੀ ਡਿੱਪੂ ਫਰੀਦਕੋਟ ਨੂੰ 20 ਬੱਸਾਂ ਦੀ ਨਵੀਂ ਖੇਪ ਦੇਣ ਦਾ ਨਾਲ ਮੌਜੂਦਾ ਡਿੱਪੂ ਵਿੱਚ ਨਵੀਆਂ ਬੱਸਾਂ ਦੀ ਗਿਣਤੀ 60 ਹੋ ਗਈ ਹੈ। ਉਨਾ ਕਿਹਾ ਕਿ ਜਿੱਥੇ ਇੰਨਾ ਬੱਸਾਂ ਨੂੰ ਮਟੈਲਿਕ ਕਲਰ ਦੀ ਨਵੀਂ ਦਿੱਖ ਅਤੇ ਡਿਜਾਈਨ ਨਾਲ ਸ਼ਿੰਗਾਰਿਆ ਗਿਆ ਹੈ ਉੱਥੇ ਪਹਿਲੀ ਵਾਰ ਇੰਨਾ ਬੱਸਾਂ ਵਿੱਚ ਜੀ ਪੀ ਐਸ( ਗਲੌਬਲ ਪੁਜ਼ਸ਼ੀਨੀਇੰਗ ਸਿਸਟਮ ) ਵੀ ਮੁਹੱਈਆ ਕਰਵਾਇਆ ਗਿਆ ਹੈ ਤਾਂ ਜੋ ਇੰਨਾ ਬੱਸਾਂ ਦੀ ਸਹੀ ਲੋਕੇਸ਼ਨ ਬਾਰੇ ਆੱਨਲਾਈਨ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ। ਪੰਜਾਬ ਦੇ ਵਿਕਾਸ ਦੀ ਗੱਲ ਕਰਦਿਆਂ ਪੇਂਡੂ ਵਿਕਾਸ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਆਉਂਦੇ ਦੋ ਸਾਲਾਂ ਵਿੱਚ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੀ ਨੁਹਾਰ ਬਦਲਣ ਲਈ 10 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਖਰਚ ਕਰ ਰਹੀ ਹੈ ਜਿਸ ਨਾਲ ਪਿੰਡਾਂ ਦੀਆਂ ਗਲੀਆਂ, ਨਾਲੀਆਂ, ਪੀਣ ਵਾਲਾ ਸਾਫ਼ ਪਾਣੀ, ਛੱਪਡ਼ਾਂ ਦੀ ਸਫ਼ਾਈ, ਸੀਵਰੇਜ ਸਿਸਟਮ ਆਦਿ ਦੇ ਕੰਮ ਆਰੰਭੇ ਜਾ ਰਹੇ ਹਨ।
ਇਸ ਮੌਕੇ ਸ. ਅਵਤਾਰ ਸਿੰਘ ਬਰਾੜ ਚੇਅਰਮੈਨ ਪੀ ਆਰ ਟੀ ਸੀ ਪੰਜਾਬ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਹਿੰਦੇ ਹੋਏ ਕਿਹਾ ਕਿ ਪੀ ਆਰ ਟੀ ਸੀ ਦੀ ਆਰਥਿਕ ਹਾਲਤ ਬਹੁਤ ਹੀ ਮੰਦੀ ਸੀ ਅਤੇ ਉਨਾਂ ਦੇ ਚਾਰਜ ਲੈਣ ਤੋਂ ਬਾਅਦ ਜਿੱਥੇ ਕਾਰਪੋਰੇਸ਼ਨ ਦੀ ਆਮਦਨ 45 ਲੱਖ ਰੁਪਏ ਸੀ ਹੁਣ ਇਹ ਵੱਧ ਕੇ 1 ਕਰੋਡ਼ 87 ਲੱਖ 8 ਹਜ਼ਾਰ ਰੁਪਏ ਰੋਜ਼ਾਨਾਂ ਹੋ ਗਈ ਹੈ। ਉਨਾ ਕਿਹਾ ਕਿ ਉਹ ਮਾਨਯੋਗ ਉੱਪ ਮੁੱਖ ਮੰਤਰੀ ਪੰਜਾਬ ਦੇ ਅਤਿ ਧੰਨਵਾਦੀ ਹਨ ਜਿੰਨਾ ਨੇ ਪੈਪਸੂ ਕਾਰਪੋਰੇਸ਼ਨ ਨੂੰ 25 ਕਰੋੜ ਰੁਪਏ ਦੀ ਰਾਸ਼ੀ ਮੰਨਜੂਰ ਕੀਤੀ ਜਿਸ ਨਾਲ 250 ਨਵੀਆਂ ਬੱਸਾਂ ਦੀ ਫਲੀਟ ਸ਼ਾਮਿਲ ਕੀਤਾ ਗਿਆ। ਉਨਾ ਕਿਹਾ ਕਿ ਕਿਲੋਮੀਟਰ ਸਕੀਮ ਅਧੀਨ ਹੋਰ ਨਵੀਆਂ 150 ਬੱਸਾਂ ਜਿੰਨਾ ਵਿੱਚੋਂ 38 ਐਚ ਵੀ ਏ ਸੀ ਅਤੇ 12 ਵੌਲਵੋ ਬੱਸਾਂ ਵੀ ਸ਼ਾਮਿਲ ਹਨ ਜਿਸ ਨਾਲ ਰਾਜ ਦੇ ਲੋਕਾਂ ਨੂੰ ਅਤਿ ਆਧੁਨਿਕ ਸਫ਼ਰ ਦੀ ਸਹੂਲਤ ਪ੍ਰਦਾਨ ਹੋ ਸਕੇਗੀ।