ਬਠਿੰਡਾ, : 9 ਅਤੇ 10 ਦਸੰਬਰ ਨੂੰ ਹੋਣ ਵਾਲੇ ਜ਼ਿਲਾ ਪੱਧਰੀ ਪਸ਼ੂ ਧਨ ਅਤੇ ਦੁੱਧ ਚੁਆਈ ਮੁਕਾਬਲੇ ਨੂੰ ਚੰਗੇ ਤਰੀਕੇ ਨਾਲ ਨੇਪਰੇ ਚਾੜਣ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਇੱਕ ਬੈਠਕ ਦੀ ਪ੍ਧਾਨਗੀ ਕਰਦਿਆਂ ਕਿਹਾ ਕਿ ਮੇਲੇ ਵਿੱਚ ਆਉਣ ਵਾਲੇ ਪਸ਼ੂਆਂ ਅਤੇ ਉਨਾਂ ਦੇ ਮਾਲਕਾਂ ਦੀ ਸਹੂਲਤ ਦਾ ਖਿਆਲ ਰੱਖਿਆ ਜਾਵੇ। ਉਨਾਂ ਕਿਹਾ ਕਿ ਮੇਲੇ ਵਾਲੀ ਥਾਂ ਤੇ ਪਸ਼ੂਆਂ ਅਤੇ ਪਸ਼ੂ ਪਾਲਕਾਂ ਲਈ ਹਰਾ-ਚਾਰਾ, ਤੂੜੀ, ਪਸ਼ੂ ਪਾਲਕਾਂ ਲਈ ਲੰਗਰ ਦਾ ਮੁਫ਼ਤ ਪ੍ਰਬੰਧ ਕੀਤਾ ਜਾਵੇਗਾ।
ਉਨਾਂ ਦੱਸਿਆ ਕਿ 9 ਦਸੰਬਰ ਨੂੰ ਹੋਣ ਵਾਲੇ ਉਦਘਾਟਨੀ ਸਮਾਰੋਹ ਦੇ ਮੁੱਖ ਮਹਿਮਾਨ ਲੋਕ ਨਿਰਮਾਣ ਮੰਤਰੀ, ਪੰਜਾਬ ਸਰਕਾਰ,ਜਨਮੇਜਾ ਸਿੰਘ ਸੇਖੋਂ ਹੋਣਗੇ ਅਤੇ ਪੇਡੂ ਵਿਕਾਸ ਅਤੇ ਪੰਚਾਇਤ ਮੰਤਰੀ, ਪੰਜਾਬ ਸਰਕਾਰ ਸਿਕੰਦਰ ਸਿੰਘ ਮਲੂਕਾ 10 ਦਸੰਬਰ ਨੂੰ ਹੋਣ ਵਾਲੇ ਇਨਾਮ ਵੰਡ ਸਮਾਰੋਹ ਵਿੱਚ ਇਨਾਮ ਵੰਡੇਣਗੇ 800 ਤੋਂ ਜਿਆਦਾ ਪਸ਼ੂ ਇਸ ਮੇਲੇ ਦਾ ਹਿੱਸਾ ਹੋਣਗੇ। ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ 10 ਦਸੰਬਰ ਨੂੰ ਹੋਣ ਵਾਲੇ ਇਨਾਮ ਵੰਡ ਸਮਾਰੋਹ ਵਿੱਚ ਇਨਾਮ ਵੰਡੇ ਜਾਣਗੇ। ਪਸ਼ੂਆਂ ਦੇ ਮਾਲਕਾਂ ਨੂੰ ਅਪੀਲ ਕਰਦਿਆਂ ਉਨਾਂ ਕਿਹਾ ਕਿ ਨਿਰੋਏ ਪਸ਼ੂ ਨੂੰ ਹੀ ਇਸ ਮੇਲੇ ਵਿੱਚ ਲਿਆਂਦਾ ਜਾਵੇ। ਉਨਾਂ ਕਿਹਾ ਕਿ ਦੁੱਧ ਚੁਆਈ ਮਕਾਬਲਿਆਂ ਵਿੱਚ ਭਾਗ ਲੈਣ ਵਾਲੇ ਕਿਸੇ ਵੀ ਪਸ਼ੂ ਨੂੰ ਦੁੱਧ ਚੋਣ ਵਾਲਾ ਟੀਕਾ (ਆਕਸੀਟੋਸਿਨ) ਨਾ ਲਗਾਇਆ ਜਾਵੇ ਅਤੇ ਜੇਕਰ ਇਸ ਤਰਾਂ ਕੀਤਾ ਜਾਂਦਾ ਹੈ ਤਾਂ ਉਸ ਪਸ਼ੂ ਨੂੰ ਇਸ ਪਸ਼ੂ ਮੁਕਾਬਲੇ ਦਾ ਹਿੱਸਾ ਨਹੀਂ ਬਣਨ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਪਸ਼ੂਆਂ ਨੂੰ ਮੌਕੇ ਤੇ ਹੀ ਚੋਇਆ ਜਾਵੇਗਾ।
ਮੌਕੇ ਤੇ ਮੌਜੂਦ ਅਫ਼ਸਰਾਂ ਨੂੰ ਹਦਾਇਤ ਦਿੰਦਿਆਂ ਉਨਾਂ ਕਿਹਾ ਕਿ ਮੇਲੇ ਵਿੱਚ ਆਉਣ ਵਾਲੇ ਪਸ਼ੂਆਂ ਅਤੇ ਉਨਾਂ ਦੇ ਮਾਲਕਾਂ ਦੀ ਸਹੂਲਤ ਦਾ ਖਿਆਲ ਰੱਖਿਆ ਜਾਵੇ। ਉਨਾਂ ਕਿਹਾ ਕਿ ਮੇਲੇ ਵਾਲੀ ਥਾਂ ਤੇ ਪਸ਼ੂਆਂ ਅਤੇ ਪਸ਼ੂ ਪਾਲਕਾਂ ਲਈ ਹਰਾ-ਚਾਰਾ, ਤੂੜੀ, ਪਸ਼ੂ ਪਾਲਕਾਂ ਲਈ ਲੰਗਰ ਦਾ ਮੁਫ਼ਤ ਪ੍ਬੰਧ ਕੀਤਾ ਜਾਵੇਗਾ।
ਇਹ ਮੁਕਾਬਲੇ ਟੀਚਰ ਕਲੋਨੀ, ਗਰੀਨ ਪੈਲੇਸ ਰੋਡ ਬਰਨਾਲਾ ਬਾਈਪਾਸ ਬਠਿੰਡਾ ਵਿਖੇ ਕਰਵਾਏ ਜਾ ਰਹੇ ਹਨ। ਮੇਲੇ ਦਾ ਮੁੱਖ ਆਕਰਸ਼ਣ ਕੁੱਤਿਆਂ ਦੇ ਨਸਲ ਮੁੁਕਾਬਲੇ ਹੋਣਗੇ। ਜਿਨਾਂ ਵਿੱਚ ਵੱਖੋ-ਵੱਖ ਕਿਸਮ ਦੇ ਨਰ ਅਤੇ ਮਾਦਾ ਵਰਗ ਦੇ ਕੁੱਤਿਆਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ।
ਇਸ ਮੌਕੇ ‘ਤੇ ਉਨਾਂ ਨਾਲ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਡਾ. ਸੀਤਲ ਦੇਵੀ ਜਿੰਦਲ ਵੀ ਮੌਜੂਦ ਸਨ।