ਪਟਿਆਲਾ,:ਅੱਜ ਪੰਜਾਬ ਵਿਚ ਪਰੇੱਸ ਦੀ ਆਜ਼ਾਦੀ ਨੂੰ ਬਹਾਲ ਕਰਾਉਣ ਲਈ ਪਟਿਆਲਾ ਦੇ ਏ ਡੀ ਸੀ ਮਹਿੰਦਰ ਸਿੰਘ ਨੂੰ 6 ਮੰਗ ਪੱਤਰ ਦਿਤੇ ਗਏ। ਮੰਗ ਪੱਤਰ ਲੈਣ ਲਈ ਡੀ ਸੀ ਵਰੁਨ ਰੂਜ਼ਮ ਨੇ ਆਉਣਾ ਸੀ ਪਰ ਮੌਕੇ ਤੇ ਕੰਮ ਆਉਣ ਕਰਕੇ ਡੀ ਸੀ ਨੇ ਏ ਡੀ ਸੀ ਦੀ ਡਿਊਟੀ ਲਾਈ। ਜਿਸ ਤਹਿਤ ਸਮੇਂ ਅਨੁਸਾਰ ਪੱਤਰਕਾਰ ਭਾਈਚਾਰੇ ਨੇ ਮੰਗ ਪੱਤਰ ਦੇ ਦਿਤੇ ਗਏ। ਇਹ ਮੰਗ ਪੱਤਰ ਡਿਪਟੀ ਕਮਿਸ਼ਨਰ ਰਾਹੀਂ ਮਾਨਯੋਗ ਚੀਫ਼ ਜਸਟਿਸ ਸੁਪਰੀਮ ਕੋਰਟ ਭਾਰਤ ਤੇ ਹਾਈਕੋਰਟ ਪੰਜਾਬ ਦੇ ਹਰਿਆਣਾ, ਪ੍ਧਾਨ ਮੰਤਰੀ, ਰਾਜਪਾਲ ਪੰਜਾਬ, ਚੇਅਰਮੈਨ ਪਰੇੱਸ ਕੌਂਸਲ ਆਫ਼ ਇੰਡੀਆ, ਮੁੱਖ ਮੰਤਰੀ ਪੰਜਾਬ ਦੇ ਨਾਮ ਤੇ ਦਿਤੇ ਗਏ।
ਮੰਗ ਪੱਤਰ ਵਿਚ ਪੱਤਰਕਾਰਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਵਿਚ ਮੀਡੀਆ ਦੀ ਆਜ਼ਾਦੀ ਤੇ ਪ੍ਸ਼ਨ ਚਿੰਨ ਲੱਗੇ ਹੋਏ ਹਨ। ਕਿਉਂਕਿ ਪੱਤਰਕਾਰਾਂ ਤੇ ਲਗਾਤਾਰ ਹਮਲੇ ਹੋ ਰਹੇ ਹਨ। ਇਸ ਸਮੇਂ ਇਹ ਮੰਗ ਵੀ ਕੀਤੀ ਗਈ ਕਿ ਪੱਤਰਕਾਰਾਂ ਦੀ ਆਜ਼ਾਦੀ ਤੇ ਉਸ ਵੇਲੇ ਪ੍ਸ਼ਨ ਚਿੰਨ ਲੱਗ ਜਾਂਦਾ ਹੈ ਕਿ ਕੈਨੇਡੀਅਨ ਪੱਤਰਕਾਰ ਬਲਤੇਜ ਪੰਨੂ ਨੂੰ ਬਿਨਾਂ ਪੜਤਾਲ ਕੀਤਿਆਂ ਗ੍ਰਿਫ਼ਤਾਰ ਕੀਤਾ ਗਿਆ ਤੇ ਬਾਅਦ ਵਿਚ ਪਰਚਾ ਦਰਜ ਕੀਤਾ ਗਿਆ। ਉਸ ਤੋਂ ਬਾਅਦ ਵੀ ਕੋਈ ਪੜਤਾਲ ਨਹੀਂ ਕੀਤੀ ਗਈ ਸਗੋਂ ਤੁਰਤ ਹੀ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਰਿਮਾਂਡ ਲੈ ਲਿਆ ਗਿਆ ਜਿਸ ਦੌਰਾਨ ਨੂੰ ਉਸ ਨੂੰ ਟਾਰਚਰ ਕੀਤਾ ਗਿਆ। ਪੱਤਰਕਾਰਾਂ ਨੇ ਮੰਗ ਕੀਤੀ ਹੈ ਕਿ ਪੱਤਰਕਾਰਾਂ ਦੇ ਵਿਰੁੱਧ ਜੇਕਰ ਕੋਈ ਵੀ ਸ਼ਿਕਾਇਤ ਆਉਂਦੀ ਹੈ ਤਾਂ ਉਸ ਦੀ ਪਹਿਲਾਂ ਪੜਤਾਲ ਹੋਣੀ ਚਾਹੀਦੀ ਹੈ ਨਾ ਕਿ ਉਸ ਬਿਨਾਂ ਪੜਤਾਲ ਅੰਦਰ ਕਰ ਦਿਤਾ ਜਾਵੇ। ਇਸ ਸਮੇਂ ਇਹ ਵੀ ਮੰਗ ਕੀਤੀ ਗਈ ਕਿ ਜੋ ਸਰਕਾਰੀ ਮੀਡੀਆ ਇਸ ਸਮੇਂ ਪੰਜਾਬ ਵਿਚ ਆਦਮ-ਬੋ, ਆਦਮ-ਬੋ ਕਰਦਾ ਫਿਰ ਰਿਹਾ ਹੈ ਤੇ ਪੱਤਰਕਾਰਤਾ ਦੇ ਸਾਰੇ ਆਦਰਸ਼ ਤਹਿਸ ਨਹਿਸ਼ ਕਰ ਰਿਹਾ ਹੈ ਉਸ ਸਰਕਾਰੀ ਮੀਡੀਆ ਦੀ ਸੀ ਬੀ ਆਈ ਤੋਂ ਪੜਤਾਲ ਕਰਾਈ ਜਾਵੇ ਤਾਂ ਕਿ ਇਹ ਸਪਸ਼ਟ ਹੋ ਸਕੇ ਕਿ ਪੰਜਾਬ ਵਿਚ ਕਿਸ ਤਰੀਕੇ ਨਾਲ ਸਰਕਾਰੀ ਮੀਡੀਆ ਨੇ ਆਮ ਆਦਮੀ ਦਾ ਦਮ ਘੁੱਟ ਕੇ ਰੱਖਿਆ ਹੋਇਆ ਹੈ। ਉਹ ਕਦੇ ਵੀ ਕਿਸੇ ਵੀ ਆਮ ਆਦਮੀ ਦੇ ਦੁਖਾਂਤ ਦੀ ਖ਼ਬਰ ਲਾਉਣ ਲਈ ਤਿਆਰ ਨਹੀਂ ਹਨ। ਇਸ ਸਮੇਂ ਇਹ ਵੀ ਮੰਗ ਕੀਤੀ ਗਈ ਕਿ ਪੱਤਰਕਾਰਾਂ ਦੇ ਟੋਲ ਟੈਕਸ ਮਾਫ਼ ਹੋਣੇ ਚਾਹੀਦੇ ਹਨ, ਪੱਤਰਕਾਰਾਂ ਦਾ ਸਾਰਾ ਇਲਾਜ ਸਰਕਾਰ ਵੱਲੋਂ ਮੁਫ਼ਤ ਹੋਣਾ ਚਾਹੀਦਾ ਹੈ। ਸਰਕਾਰੀ ਤੌਰ ਤੇ ਬਣਾਈਆਂ ਜਾਣ ਵਾਲੀਆਂ ਕਲੌਨੀਆਂ ਵਿਚ ਪੱਤਰਕਾਰਾਂ ਦੇ ਪਲਾਟ ਜਾਂ ਫਲੈਟ ਰਾਖਵੇਂ ਰੱਖੇ ਜਾਣ। ਇਸ ਸਮੇਂ ਪਟਿਆਲਾ ਦੇ ਕਾਫੀ ਪੱਤਰਕਾਰ ਆਏ ਤੇ ਜੋ ਨਹੀਂ ਆਏ ਉਨਾਂ ਨੇ ਫ਼ੋਨ ਤੇ ਸਮਰਥਨ ਕੀਤਾ ਪਰ ਜਿਨਾਂ ਨੇ ਸਮਰਥਨ ਵੀ ਨਹੀਂ ਕੀਤਾ ਉਨਾਂ ਦਾ ਵੀ ਆਗੂਆਂ ਵੱਲੋਂ ਧੰਨਵਾਦ ਕੀਤਾ ਗਿਆ। ਏ ਡੀ ਸੀ ਮਹਿੰਦਰ ਸਿੰਘ ਨੇ ਕਿਹਾ ਕਿ ਇਹ ਮੰਗ ਪੱਤਰ ਤੁਰੰਤ ਸਬੰਧਿਤ ਅਦਾਰਿਆਂ ਨੂੰ ਪੁੱਜਦੇ ਕਰ ਦਿਤੇ ਜਾਣਗੇ।