ਪਠਾਨਕੋਟ:ਪਠਾਨਕੋਟ ‘ਚ 4 ਸ਼ੱਕੀ ਵਿਅਕਤੀ ਦੇਖੇ ਜਾਣ ਦੀ ਖ਼ਬਰ ਹੈ | ਸੂਤਰਾਂ ਅਨੁਸਾਰ ਏ. ਐਾਡ. ਐਮ. ਕਾਲਜ ਰੋਡ ਅਤੇ ਫ਼ੌਜ ਦੇ ਓ.ਟੀ.ਜੀ. ਦੇ ਪਿਛਲੇ ਖੇਤਰ ‘ਚ ਫ਼ੌਜ ਦੀ ਵਰਦੀ, ਬੈਲਟ ਅਤੇ ਟੋਪੀ ਮਿਲਣ ‘ਤੇ ਜ਼ਿਲਾ ਪੁਲਿਸ ਵੱਲੋਂ ਸਵੈਟ ਟੀਮ ਲੈ ਕੇ ਤਲਾਸ਼ੀ ਮੁਹਿੰਮ ਚਲਾਈ ਗਈ | ਪੰਜਾਬ ਪੁਲਿਸ ਨੇ ਤਲਾਸ਼ੀ ਮੁਹਿੰਮ ਲਈ 400 ਸੁਰੱਖਿਆ ਬਲਾਂ ਨੂੰ ਲਗਾਇਆ ਹੈ, ਜਿਸ ਵਿਚ ਸਵੈਟ ਟੀਮ ਵੀ ਸ਼ਾਮਿਲ ਹੈ | ਫ਼ੌਜ ਦੀ ਝਾੜੀਆਂ ‘ਚੋਂ ਮਿਲੀ ਵਰਦੀ ਕਾਰਨ ਸਾਰੀਆਂ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ | ਸ਼ਾਮ ਸਮੇਂ ਚੱਲੀ ਇਸ ਤਲਾਸ਼ੀ ਮੁਹਿੰਮ ‘ਚ ਜ਼ਿਲਾ ਪੁਲਿਸ ਵੱਲੋਂ ਮਾਮੂਨ, ਚੱਕੀ, ਚੱਕੀ ਖੱਡ, ਬੇਦੀ-ਬੱਜਰੀ, ਓ.ਟੀ.ਜੀ. ਖੇਤਰ ਅਤੇ ਨਾਵਲਟੀ ਮਾਲ ਦੇ ਪਿਛਲੇ ਹਿੱਸੇ ‘ਚ ਤਲਾਸ਼ੀ ਮੁਹਿੰਮ ਐਸ.ਐਸ.ਪੀ. ਰਾਕੇਸ਼ ਕੌਸ਼ਲ ਦੀ ਨਿਗਰਾਨੀ ਹੇਠ ਚਲਾਈ ਗਈ | ਸ਼ਹਿਰ ਵਿਚ ਇਸ ਗੱਲ ਦੀ ਵੀ ਚਰਚਾ ਹੈ ਕਿ ਇਕ ਔਰਤ ਆਪਣੇ ਬੱਚਿਆਂ ਨਾਲ ਆਪਣੇ ਘਰ ਜਾ ਰਹੀ ਸੀ ਕਿ ਏ.ਐਾਡ.ਐਮ. ਕਾਲਜ ਰੋਡ ‘ਤੇ ਉਸ ਨੇ ਫ਼ੌਜੀ ਵਰਦੀ ਪਹਿਨੇ ਚਾਰ ਹਥਿਆਰਬੰਦ ਵਿਅਕਤੀ ਦੇਖੇ | ਜਿਸ ਦੀ ਸੂਚਨਾ ‘ਤੇ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ | ਤਲਾਸ਼ੀ ਮੁਹਿੰਮ ਦੌਰਾਨ ਪੁਲਿਸ ਫ਼ੌਜੀ ਵਰਦੀ ਮਿਲੀ ਹੈ | ਜਿਸ ‘ਤੇ ਸ਼ਹਿਰ ‘ਚ ਸੁਰੱਖਿਆ ਪ੍ਬੰਧ ਵਧਾ ਦਿੱਤੇ ਗਏ ਹਨ | ਦੱਸਣਯੋਗ ਹੈ ਕਿ ਜਨਵਰੀ ‘ਚ ਇਸੇ ਇਲਾਕੇ ‘ਚ ਸਰਹੱਦ ਪਾਰ ਤੋਂ ਆਏ ਅੱਤਵਾਦੀਆਂ ਨੇ ਭਾਰਤੀ ਹਵਾਈ ਫ਼ੌਜ ਦੇ ਅੱਡੇ ‘ਤੇ ਹਮਲਾ ਕੀਤਾ ਸੀ |