ਪਟਿਆਲਾ ਅੱਜ ਪਟਿਆਲਾ ਜਿਲੇ ਵਿੱਚ 120 ਕੋਵਿਡ ਪੋਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਮਿਸ਼ਨ ਫਤਿਹ ਤਹਿਤ 47 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 791 ਹੈ। ਪੋਜ਼ੀਟਿਵ ਆਏ ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 65, ਸਮਾਣਾ ਤੋਂ 2, ਰਾਜਪੁਰਾ ਤੋਂ 22, ਬਲਾਕ ਭਾਦਸੋਂ ਤੋਂ 4, ਬਲਾਕ ਕੌਲੀ ਤੋਂ 4, ਬਲਾਕ ਕਾਲੋਮਾਜਰਾ ਤੋਂ 5, ਬਲਾਕ ਹਰਪਾਲਪੁਰ ਤੋਂ 6, ਬਲਾਕ ਸ਼ੁਤਰਾਣਾਂ ਤੋਂ 8 ਅਤੇ ਬਲਾਕ ਦੁਧਣਸਾਧਾਂ ਤੋਂ 4 ਕੇਸ ਰਿਪੋਰਟ ਹੋਏ ਹਨ। ਪਟਿਆਲਾ ਸ਼ਹਿਰ ਦੇ ਰਣਜੀਤ ਨਗਰ ਦੇ ਏ ਬਲਾਕ , ਗਲੀ ਨੰ: 5 ਵਿਚ 7 ਕੇਸ ਪੋਜ਼ੀਟਿਵ ਆਉਣ ਕਾਰਨ ਅਤੇ ਰਾਜਾ ਇੰਨਕਲੇਵ, ਨੇੜੇ 21 ਫਾਟਕ ਦੇ 7 ਕੇਸ ਪੋਜ਼ੀਟਿਵ ਆਉਣ ਕਾਰਨ ਇਹ ਦੋ ਏਰੀਏ ਮਾਈਕਰੋ ਕੰਨਟੇਂਨਮੈਂਟ ਜ਼ੋਨ ਘੋਸ਼ਿਤ ਕੀਤੇ ਗਏ ਹਨ।