ਪਟਿਆਲਾ, :ਪੰਜਾਬ ਸਰਕਾਰ ਵੱਲੋਂ ਏਵੀਏਸ਼ਨ ਕਲੱਬ ਵਿਖੇ ਪੰਜਾਬ ਰਾਜ ਐਰੋਨੈਟਿਕਲ ਇੰਜੀਨੀਅਰਿੰਗ ਕਾਲਜ ਸਥਾਪਤ ਕੀਤਾ ਜਾ ਰਿਹਾ ਹੈ ਜਿਸ ‘ਤੇ ਕਰੀਬ 26 ਕਰੋੜ ਰੁਪਏ ਦੀ ਲਾਗਤ ਆਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ ਵਰੁਣ ਰੂਜਮ ਨੇ ਜ਼ਿਲਾ ਪ੍ਬੰਧਕੀ ਕੰਪਲੈਕਸ ਵਿਖੇ ਜ਼ਿਲਾ ਵਿਕਾਸ ਕਮੇਟੀ ਦੀ ਮੀਟਿੰਗ ਦੌਰਾਨ ਵਿਕਾਸ ਕਾਰਜਾਂ ਦੀ ਸਮੀਖਿਆ ਕਰਦਿਆਂ ਦਿੱਤੀ। ਸ਼੍ ਰੂਜਮ ਨੇ ਦੱਸਿਆ ਕਿ ਕਾਲਜ ਦੀ ਇਮਾਰਤ ਦੀ ਉਸਾਰੀ ਦੀ ਪ੍ਕਿਰਿਆ ਜਾਰੀ ਹੈ ਜਿਸ ਨੂੰ 30 ਸਤੰਬਰ 2016 ਤੱਕ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਘਲੌੜੀ ਗੇਟ ਵਿਖੇ ਕਰੀਬ 27 ਕਰੋੜ ਦੀ ਲਾਗਤ ਨਾਲ ਬਣਾਏ ਜਾ ਰਹੇ 332 ਰਿਹਾਇਸ਼ੀ ਕੁਆਟਰਾਂ ਦੇ 9 ਬਲਾਕ ਮੁਕੰਮਲ ਹੋ ਚੁੱਕੇ ਹਨ ਅਤੇ ਬਾਕੀ ਬਲਾਕਾਂ ਨੂੰ ਜਲਦੀ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ ਹੈ। ਸ਼੍ ਰੂਜਮ ਨੇ ਦੱਸਿਆ ਕਿ ਰੇਲਵੇ ਫਾਟਕ ਨੰਬਰ 15-ਸੀ ‘ਤੇ ਬਣਾਏ ਜਾ ਰਹੇ ਕਰੀਬ 765 ਮੀਟਰ ਲੰਬੇ ਰੇਲਵੇ ਓਵਰ ਬਰਿਜ ਦਾ ਕਾਰਜ ਮੁਕੰਮਲ ਹੋਣ ਦੇ ਨੇੜੇ ਹਨ। ਉਨ੍ਹਾਂ ਦੱਸਿਆ ਕਿ ਲਗਭਗ 20 ਕਰੋੜ ਦੀ ਲਾਗਤ ਨਾਲ ਬਣ ਰਿਹਾ ਇਹ ਪੁਲ ਪਟਿਆਲਾ-ਸਰਹਿੰਦ ਸੜਕ ਤੋਂ ਪਟਿਆਲਾ-ਰਾਜਪੁਰਾ ਸੜਕ ਨੂੰ ਡੀ.ਐਮ.ਡਬਲਿਊ ਰਾਹੀਂ ਜੋੜਨ ਦਾ ਅਹਿਮ ਜ਼ਰੀਆ ਸਾਬਤ ਹੋਵੇਗਾ ਅਤੇ ਵਾਹਨ ਚਾਲਕਾਂ ਨੂੰ ਪਟਿਆਲਾ ਸ਼ਹਿਰ ‘ਚ ਜਾਣ ਦੀ ਲੋੜ ਨਹੀਂ ਪਵੇਗੀ।
ਇਸ ਦੌਰਾਨ ਸ਼੍ ਰੂਜਮ ਨੇ ਦੱਸਿਆ ਕਿ ਸ਼ਹਿਰਾਂ ਤੇ ਪਿੰਡਾਂ ‘ਚ ਸਥਾਪਤ ਕੀਤੇ ਗਏ ਸੇਵਾ ਕੇਂਦਰਾਂ ਦੀਆਂ ਇਮਾਰਤਾਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਜਲਦੀ ਹੀ ਲੋਕ ਇਨਾ ਸੇਵਾ ਕੇਂਦਰਾਂ ਦੀਆਂ ਸੇਵਾਵਾਂ ਆਪਣੇ ਘਰਾਂ ਦੇ ਨਜ਼ਦੀਕ ਹੀ ਹਾਸਲ ਕਰ ਸਕਣਗੇ। ਡਿਪਟੀ ਕਮਿਸ਼ਨਰ ਵੱਲੋਂ ਪੰਚਾਇਤੀ ਰਾਜ, ਪਸ਼ੂ ਪਾਲਣ, ਮੱਛੀ ਪਾਲਣ, ਸਵੱਛ ਭਾਰਤ ਮੁਹਿੰਮ ਗਰਾਮੀਣ, ਸਮਾਜਿਕ ਸੁਰੱਖਿਆ, ਡੇਅਰੀ ਸਮੇਤ ਹੋਰ ਵਿਭਾਗਾਂ ਦੀ ਪ੍ਗਤੀ ਦਾ ਜਾਇਜ਼ਾ ਲੈਣ ਤੋਂ ਇਲਾਵਾ ਮਗਨਰੇਗਾ ਤਹਿਤ ਪਿੰਡਾਂ ‘ਚ ਬੂਟੇ ਲਗਾਉਣ ਅਤੇ ਬਰਮਾਂ ਬਣਵਾਉਣ ਸਬੰਧੀ ਵੀ ਦਿਸ਼ਾ ਨਿਰਦੇਸ਼ ਦਿੱਤੇ। ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ ਰਾਜੇਸ਼ ਤਰਿਪਾਠੀ ਨੇ ਦੱਸਿਆ ਕਿ ਵਣ ਵਿਭਾਗ ਰਾਹੀਂ ਕਰੀਬ 40 ਹਜ਼ਾਰ ਅਰਜਨ ਕਿਸਮ ਦੇ ਰੁੱਖ ਪਿੰਡਾਂ ‘ਚ ਲਗਵਾਏ ਜਾਣਗੇ। ਇਸ ਦੌਰਾਨ ਐਮ.ਪੀ ਲੈਡ ਤੋਂ ਇਲਾਵਾ ਨਗਰ ਨਿਗਮ ਤੇ ਨਗਰ ਕੌਂਸਲਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸਮੀਖਿਆ ਵੀ ਕੀਤੀ ਗਈ।
ਮੀਟਿੰਗ ਵਿੱਚ ਐਸ.ਡੀ.ਐਮ ਰਾਜਪੁਰਾ ਸ਼੍ ਜੇ.ਕੇ ਜੈਨ, ਐਸ.ਡੀ.ਐਮ ਨਾਭਾ ਸ਼੍ਮਤੀ ਅਮਰਬੀਰ ਕੌਰ ਭੁੱਲਰ, ਐਸ.ਡੀ.ਐਮ ਪਾਤੜਾਂ ਸ਼੍ ਗੁਰਿੰਦਰਪਾਲ ਸਿੰਘ ਸਹੋਤਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।