spot_img
spot_img
spot_img
spot_img
spot_img

ਪਟਿਆਲਾ ਪੁਲਿਸ ਵੱਲੋਂ ਗੈਗਸਟਰਾਂ ਦਾ ਨੇੜਲਾ ਸਾਥੀ 2 ਪਿਸਟਲਾਂ ਸਮੇਤ ਕਾਬੂ

ਪਟਿਆਲਾ, ਸ਼੍ਰੀ ਵਰੁਣ ਸ਼ਰਮਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪਟਿਆਲਾ ਪੁਲਿਸ ਨੇ ਪਿਛਲੇ ਸਮੇਂ ਦੌਰਾਨ ਗੈਂਗਸਟਰਾਂ/ ਕਰੀਮੀਨਲ ਵਿਅਕਤੀਆਂ ਆਦਿ ਖਿਲਾਫ ਕਾਰਵਾਈ ਕਰਨ ਲਈ ਸਪੈਸ਼ਲ ਮੁਹਿੰਮ ਚਲਾਈ ਹੋਈ ਹੈ ਜਿਸਦੇ ਤਹਿਤ ਹੀ ਸ੍ਰੀ ਹਰਬੀਰ ਸਿੰਘ ਅਟਵਾਲ, ਪੀ.ਪੀ.ਐਸ., ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ, ਸ੍ਰੀ ਸੁਖਅਮ੍ਰਿਤ ਸਿੰਘ ਰੰਧਾਵਾ, ਪੀ.ਪੀ.ਐਸ., ਉਪ ਕਪਤਾਨ ਪੁਲਿਸ, ਡਿਟੈਕਟਿਵ, ਪਟਿਆਲਾ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਪਟਿਆਲਾ ਸਮੇਤ ਟੀਮ ਵੱਲੋਂ ਚਲਾਏ ਗਏ ਸਪੈਸ਼ਲ ਅਪਰੇਸ਼ਨ ਦੌਰਾਨ ਦੀਪਕ ਬਨੂੰੜ (ਲਾਰੈਂਸ ਬਿਸ਼ਨੋਈ ਗੈਂਗ) ਦਾ ਮੈਂਬਰ ਨਰਿੰਦਰ ਸ਼ਰਮਾ ਉਰਫ ਸ਼ੰਕਰ ਪੁੱਤਰ ਅਮਰਚੰਦ ਵਾਸੀ ਕਿਰਾਏਦਾਰ ਬਾਬਾ ਦੀਪ ਸਿੰਘ ਕਲੋਨੀ ਰਾਜਪੁਰਾ ਥਾਣਾ ਸਿਟੀ ਰਾਜਪੁਰਾ ਜਿਲ੍ਹਾ ਪਟਿਆਲਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 2 ਪਿਸਟਲ .32 ਬੋਰ ਸਮੇਤ 10 ਰੌਂਦ ਬ੍ਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਹੋਈ ਹੈ। ਇਸਦੇ ਨਾਲ ਹੀ ਦੋਸ਼ੀ ਵੱਲੋਂ ਅਪਰਾਧਕ ਗਤੀਵਿਧੀਆਂ ਲਈ ਵਰਤੀ ਜਾਂਦੀ ਸਫੇਦ ਰੰਗ ਦੀ ਸਵਿਫਟ ਕਾਰ, ਨੰਬਰ ਪੀਬੀ-12-ਏਐਫ-1968 ਵੀ ਬ੍ਰਾਮਦ ਕੀਤੀ ਗਈ ਹੈ।
ਗ੍ਰਿਫਤਾਰੀ ਅਤੇ ਬ੍ਰਾਮਦਗੀ ਬਾਰੇ ਸੰਖੇਪ ਵਿੱਚ ਸੀ.ਆਈ.ਏ. ਇੰਚਾਰਜ ਪਟਿਆਲਾ ਸ੍ਰੀ ਸ਼ਮਿੰਦਰ ਸਿੰਘ ਨੇ ਦੱਸਿਆ ਕਿ ਸੀ.ਆਈ.ਏ ਦੀ ਟੀਮ ਨੇ ਗੁਪਤ ਸੂਚਨਾ ਦੇ ਅਧਾਰ ਉਤੇ ਕਾਰਵਾਈ ਕਰਦਿਆਂ ਦੋਸ਼ੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ।
ਅਪਰਾਧਿਕ ਪਿਛੋਕੜ ਅਤੇ ਗੈਂਗ ਬਾਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਕਥਿਤ ਦੋਸ਼ੀ ਨਰਿੰਦਰ ਸ਼ਰਮਾ ਉਰਫ ਸ਼ੰਕਰ ਉਕਤ ਜੋ ਕਿ 2014 ਤੋਂ ਕਰੀਮੀਨਲ ਗਤੀਵਿਧੀਆਂ ਵਿਚ ਸ਼ਾਮਲ ਰਿਹਾ ਹੈ ਜਿਸਦੇ ਖਿਲਾਫ ਜਿਲ੍ਹਾ ਪਟਿਆਲਾ, ਜਿਲ੍ਹਾ ਐਸ.ਏ.ਐਸ. ਨਗਰ ਮੋਹਾਲੀ ਅਤੇ ਹਰਿਆਣਾ ਦੇ ਵੱਖ-ਵੱਖ ਥਾਣਿਆਂ ਵਿੱਚ ਲੁੱਟ ਖੋਹ, ਕਾਰ ਖੋਹ, ਅਸਲਾ ਐਕਟ ਅਤੇ ਲੜਾਈ ਝਗੜੇ ਦੇ 5 ਮੁਕੱਦਮੇ ਦਰਜ ਹਨ ਅਤੇ ਮਾਨਯੋਗ ਅਦਾਲਤ ਵੱਲੋਂ ਕੁੱਝ ਮੁੱਕਦਮਿਆਂ ਵਿੱਚ ਸਜ਼ਾਯਾਫਤਾ ਵੀ ਹੈ ਅਤੇ ਕੁੱਝ ਮੁੱਕਦਮਿਆਂ ਵਿੱਚ ਹੁਣ ਜਮਾਨਤ ‘ਤੇ ਚੱਲ ਰਿਹਾ ਹੈ ਜੋ ਸਾਲ 2014 ਤੋਂ ਲੈ ਕੇ 2022 ਤੱਕ ਵੱਖ ਵੱਖ ਮੁੱਕਦਮਿਆਂ ਅਧੀਨ ਪਟਿਆਲਾ, ਸੰਗਰੂਰ ਅਤੇ ਕੈਥਲ ਹਰਿਆਣਾ ਜੇਲ੍ਹ ਵਿੱਚ ਰਹਿ ਚੁੱਕਾ ਹੈ। ਨਰਿੰਦਰ ਸ਼ਰਮਾ ਉਰਫ ਸ਼ੰਕਰ ਲਾਰੈਂਸ ਗੈਂਗ ਦੇ ਮੈਂਬਰ ਦੀਪਕ ਬਨੂੰੜ, ਗੋਲਡੀ ਸ਼ੇਰਗਿੱਲ ਤੇ ਗੋਲਡੀ ਢਿੱਲੋਂ ਦਾ ਕਾਫੀ ਕਰੀਬੀ ਰਿਹਾ ਹੈ। ਗੋਲਡੀ ਸ਼ੇਰਗਿੱਲ ਨੂੰ ਪਟਿਆਲਾ ਪੁਲਿਸ ਵੱਲੋਂ ਕੁੱਝ ਸਮੇਂ ਪਹਿਲਾਂ .32 ਬੋਰ ਦੇ 2 ਪਿਸਟਲਾਂ ਸਮੇਤ ਗ੍ਰਿਫਤਾਰ ਕੀਤਾ ਸੀ। ਨਰਿੰਦਰ ਸ਼ਰਮਾ ਉਰਫ ਸ਼ੰਕਰ ਜੇਲ੍ਹ ਦੇ ਅਰਸੇ ਦੌਰਾਨ ਹੋਰ ਗੈਂਗਸਟਰਾਂ ਨਾਲ ਵੀ ਸੰਪਰਕ ਵਿੱਚ ਰਿਹਾ ਹੈ, ਜਿਸ ਕਰਕੇ ਹੁਣ ਜਮਾਨਤ ਪਰ ਬਾਹਰ ਆ ਕੇ ਗੈਂਗਸਟਰਾਂ ਦੇ ਇਸ਼ਾਰੇ ‘ਤੇ ਵੱਖ-ਵੱਖ ਅਪਰਾਧਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਅਸਲਾ ਸਪਲਾਈ ਕਰਨ ਲੱਗ ਪਿਆ ਸੀ।
ਇਸ ਤੋਂ ਇਲਾਵਾ ਨਰਿੰਦਰ ਸ਼ਰਮਾ ਉਰਫ ਸ਼ੰਕਰ ਉਕਤ ਨੂੰ ਮੁੱਕਦਮਾ ਨੰ. 130/2014 ਥਾਣਾ ਸਿਟੀ ਰਾਜਪੁਰਾ ਅਧੀਨ ਲੜਾਈ ਝਗੜੇ ਦੇ ਕੇਸ ਅਧੀਨ ਮਾਨਯੋਗ ਅਦਾਲਤ ਵੱਲੋਂ 3 ਸਾਲ ਦੀ ਸਜ਼ਾ ਹੋਈ ਸੀ। ਇਸਤੋਂ ਇਲਾਵਾ ਇਸ ਨੇ ਆਪਣੇ ਹੋਰ ਸਾਥੀਆਂ ਨਾਲ ਮਿਲਕੇ ਚੀਕਾ ਰੋਡ ‘ਤੇ ਹਥਿਆਰਾਂ ਦੀ ਨੌਕ ‘ਤੇ ਵਰਨਾ ਗੱਡੀ ਦੀ ਲੁੱਟ ਖੋਹ ਕੀਤੀ ਸੀ ਜਿਸ ਕਾਰਨ ਇਨ੍ਹਾਂ ਦੇ ਖਿਲਾਫ ਮੁਕੱਦਮਾ ਨੰ. 230/2018 ਅ/ਧ 397, 341 ਆਈਪੀਸੀ ਥਾਣਾ ਚੀਕਾ ਜਿਲ੍ਹਾ ਕੈਥਲ (ਹਰਿਆਣਾ) ਦਰਜ ਹੋਇਆ ਸੀ ਅਤੇ ਇਸ ਕੇਸ ਅਧੀਨ ਵੀ ਇਹ ਕੈਥਲ ਜੇਲ੍ਹ ਵਿੱਚ ਵੀ ਰਹਿ ਚੁੱਕਾ ਹੈ। ਗੁਰਪ੍ਰੀਤ ਸਿੰਘ ਉਰਫ ਗੋਲਡੀ ਢਿੱਲੋਂ ਰਾਜਪੁਰਾ ਸ਼ਹਿਰ ਵਿੱਚ ਆਪਣੀ ਗੈਂਗਵਾਰ ਕਰਕੇ ਕਈ ਫਾਇਰਿੰਗ, ਕਤਲ, ਇਰਾਦਾ ਕਤਲ, ਲੜਾਈ ਝਗੜੇ ਅਤੇ ਲੁੱਟ ਖੋਹ ਦੇ ਕੇਸਾਂ ਵਿੱਚ ਇਹ ਸ਼ਾਮਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਨਰਿੰਦਰ ਸ਼ਰਮਾ ਉਰਫ ਸ਼ੰਕਰ ਰਾਜਪੁਰਾ ਦੇ ਡਾਕਟਰ ਦਿਨੇਸ਼ ਗੋਸਵਾਮੀ ਦੇ 12.08.2023 ਨੂੰ ਹੋਏ ਕਤਲ ਦੇ ਦੋਸ਼ੀਆਂ ਦਾ ਵੀ ਕਰੀਬੀ ਸਾਥੀ ਰਿਹਾ ਹੈ ਜਿਸਦੀ ਪੁਲਿਸ ਬਾਰੀਕੀ ਨਾਲ ਪੜਤਾਲ ਕਰ ਰਹੀ ਹੈ।
ਐਸ.ਐਸ.ਪੀ. ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਦੋਸ਼ੀ ਨਰਿੰਦਰ ਸ਼ਰਮਾ ਉਰਫ ਸ਼ੰਕਰ ਉਕਤ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਬਰਾਮਦ ਹੋਏ ਪਿਸਟਲਾਂ ਬਾਰੇ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

Related Articles

Stay Connected

0FansLike
3,912FollowersFollow
0SubscribersSubscribe
- Advertisement -spot_img

Latest Articles