spot_img
spot_img
spot_img
spot_img
spot_img

ਪਟਿਆਲਾ ਇਲੈਕਟ੍ਰੋਨਿਕ ਮੀਡੀਆ ਐਸੋਸੀਏਸ਼ਨ ਦੀ ਚੌਣ ਗਰਮਜੋਸ਼ੀ ਨਾਲ ਸੰਪਨ

ਪਟਿਆਲਾ,: ਪਟਿਆਲਾ ਜਿਲ੍ਹੇ ਦੇ ਪੱਤਰਕਾਰਾਂ ਦੀ ਗੌਰਵਮਈ ਸੰਸਥਾ ‘ਪਟਿਆਲਾ ਇਲੈਕਟ੍ਰੋਨਿਕ ਮੀਡੀਆ ਐਸੋਸੀਏਸ਼ਨ’ (ਪੇਮਾ) ਦੀ ਪ੍ਰਧਾਨਗੀ ਦੀ ਚੋਣ ਅੱਜ ਰਾਜਿੰਦਰਾ ਜਿੰਮਖਾਨਾ ਅਤੇ ਮਹਿੰਦਰਾ ਕਲੱਬ (ਮਹਾਰਾਣੀ ਕਲੱਬ) ਪਟਿਆਲਾ ਵਿਖੇ ਬਹੁਤ ਹੀ ਉਤਸਾਹਪੂਰਨ ਅਤੇ ਗਰਮਜੋਸ਼ੀ ਨਾਲ ਸੰਪਨ ਹੋਈਆਂ। ਪ੍ਰੈਸ ਦੀ ਤਾਕਤ ਮੰਨੇ ਜਾਂਦੇ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਪੱਤਰਕਾਰ ਅਸ਼ੋਕ ਵਰਮਾ ਅੱਜ ਪਈਆਂ ਕੁੱਲ ਵੋਟਾਂ ਵਿਚੋਂ 91 ਪ੍ਰਤੀਸ਼ਤ ਵੋਟਾਂ ਨਾਲ ਚੋਣ ਜਿੱਤ ਕੇ ਪ੍ਰਧਾਨ ਬਣੇ। ਪਟਿਆਲਾ ਦੇ ਪ੍ਰਸਿੱਧ ਵਕੀਲ ਵਰਿੰਦਰ ਦੀਵਾਨ ਇਸ ਚੋਣ ਦੇ ਰਿਟਰਨਿੰਗ ਅਫਸਰ ਸਨ ਜਿਨ੍ਹਾਂ ਨੇ ਬਹੁਤ ਵਧੀਆ ਢੰਗ ਨਾਲ ਚੋਣ ਪ੍ਰਕਿਰਿਆ ਪੂਰੀ ਕੀਤੀ ਅਤੇ ਕੋਵਿਡ-19 ਸਬੰਧੀ ਸਰਕਾਰੀ ਹਦਾਇਤਾਂ ਦੀ ਪਾਲਣਾ ਵੀ ਕਰਵਾਈ। ਉਨ੍ਹਾਂ ਵੱਲੋਂ ਚੋਣ ਨਤੀਜਾ ਸੁਣਾਏ ਜਾਣ ’ਤੇ ਸਮੂਹ ਪੱਤਰਕਾਰ ਭਾਈਚਾਰੇ ’ਚ ਖੁਸ਼ੀ ਦੀ ਲਹਿਰ ਦੇਖੀ ਗਈ ਅਤੇ ਹਾਰਨ ਵਾਲੇ ਉਮੀਦਵਾਰ ਸਮੇਤ ਸਭ ਨੇ ਨਵੇਂ ਬਣੇ ਪ੍ਰਧਾਨ ਅਸ਼ੋਕ ਵਰਮਾ ਦਾ ਫੁੱਲਾਂ ਦੇ ਹਾਰ ਪਾ ਕੇ ਉਤਸਾਹ ਨਾਲ ਸਨਮਾਨ ਕੀਤਾ ਅਤੇ ਨਾਲ ਹੀ ਉਨ੍ਹਾਂ ਦਾ ਮੂੰਹ ਮਿੱਠਾ ਕਰਵਾ ਕੇ ਸ਼ੁਭਕਾਮਨਾਵਾਂ ਦਿੱਤੀਆਂ। ਜ਼ਿਕਰਯੋਗ ਹੈ ਕਿ ਐਸੋਸੀਏਸ਼ਨ ਦੇ ਬਾਕੀ ਅਹੁਦੇਦਾਰਾਂ ਦੀ ਨਿਯੁਕਤੀ ਦੇ ਅਧਿਕਾਰ ਪਹਿਲਾਂ ਹੀ ਮਤਾ ਪਾਸ ਕਰਕੇ ਨਵੇਂ ਚੁਣੇ ਜਾਣ ਵਾਲੇ ਪ੍ਰਧਾਨ ਨੂੰ ਦੇ ਦਿੱਤੇ ਗਏ ਸਨ। ਇਸ ਮੌਕੇ ਸਮੂਹ ਪੱਤਰਕਾਰਾਂ ਦਾ ਧੰਨਵਾਦ ਕਰਦਿਆਂ ਨਵੇਂ ਬਣੇ ਪ੍ਰਧਾਨ ਅਸ਼ੋਕ ਵਰਮਾ ਨੇ ਪੱਤਰਕਾਰ ਭਾਈਚਾਰੇ ਦੀ ਤਰੱਕੀ ਅਤੇ ਭਲਾਈ ਲਈ ਹਰ ਸੰਭਵ ਕੋਸ਼ਿਸ਼ ਕਰਨ ਦਾ ਭਰੋਸਾ ਦੁਆਇਆ ਅਤੇ ਨਾਲ ਹੀ ਦੇਸ਼ ਹਿੱਤ ਤੇ ਸਮਾਜ ਸੇਵੀੇ ਕੰਮਾਂ ਦੇ ਨਾਲ ਨਾਲ ਪੱਤਰਕਾਰਾਂ ਦੀ ਭਲਾਈ ਲਈ ਸਮੂਹ ਮੈਂਬਰਾਂ ਨੂੰ ਇੱਕਜੁੱਟ ਹੋ ਕੇ ਸਹਿਯੋਗ ਕਰਨ ਦੀ ਅਪੀਲ ਕੀਤੀ ਤਾਂਕਿ ਐਸੋਸੀਏਸ਼ਨ ਨੂੰ ਹੋਰ ਮਜ਼ਬੂਤ, ਹੋਰ ਸ਼ਕਤੀਸ਼ਾਲੀ ਤੇ ਪ੍ਰਭਾਵੀ ਬਣਾਇਆ ਜਾ ਸਕੇ। ਅਸ਼ੋਕ ਵਰਮਾ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਦਿਲੀ ਇੱਛਾ ਹੈ ਕਿ ਇਸ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਦੀ ਪਰਿਵਾਰਕ ਸਾਂਝ ਵੀ ਕਾਇਮ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਨਵੀਂ ਟੀਮ ਦੇ ਅਹੁਦੇਦਾਰਾਂ ਦੀ ਨਿਯੁਕਤੀ ਜਲਦ ਹੀ ਕਰ ਦੇਣਗੇ। ਅੱਜ ਦੀ ਵੋਟਿੰਗ ਦੌਰਾਨ ਸਮੂਹ ਪੱਤਰਕਾਰ ਸ਼ਿਵ ਨਾਰਾਇਣ ਜਾਂਗੜਾ, ਮੁਨੀਸ਼ ਸ਼ਰਮਾ, ਮਨੋਜ ਸ਼ਰਮਾ, ਜਗਜੀਤ ਸਿੰਘ ਸੱਗੂ, ਜਸਬੀਰ ਸਿੰੰਘ, ਹਰਿੰਦਰ ਰਿੰਕੀ, ਜਗਦੀਸ਼ ਗੋਇਲ, ਰਾਜੀਵ ਆਜ਼ਾਦ, ਜਸਬੀਰ ਸਿੰਘ ਢੀਂਡਸਾ, ਬਲਜੀਤ ਸਿੰਘ ਬੇਦੀ, ਅਨਿਲ ਵਰਮਾ, ਜਤਿਨ ਸਿੰਧੀ, ਸੰਨੀ ਕੁਮਾਰ, ਗੁਰਦੀਪ ਮਹਿਲ, ਕੁਲਦੀਪ ਸਿੰਘ, ਜਮਨਾ ਪ੍ਰਸ਼ਾਦ, ਪੀਯੂਸ਼ ਗੁਪਤਾ, ਡਿੰਪਲ ਵਸ਼ੀਸ਼ਟ, ਪ੍ਰਦੀਪ ਸਿੰਘ, ਦਇਆ ਸਿੰਘ ਅਤੇ ਹੋਰ ਪੱਤਰਕਾਰਾਂ ਨੇ ਸ਼ਾਂਤੀਪੂਰਵਕ ਅਤੇ ਖੁਸ਼ਗਵਾਰ ਮਾਹੋਲ ਵਿਚ ਚੌਣ ਨੇਪਰੇ ਚੜ੍ਹਣ ਵਿਚ ਆਪਣਾ ਆਪਣਾ ਸਹਿਯੋਗ ਦਿੱਤਾ। ਜ਼ਿਕਰਯੋਗ ਹੈ ਕਿ ਪੱਤਰਕਾਰ ਅਸ਼ੋਕ ਵਰਮਾ ਜਿੱਥੇ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਤ ਹਨ, ਉਥੇ ਹੀ ਉਹ 20ਵੀਂ ਸ਼ਤਾਬਦੀ ਦਾ ਰਤਨ ਪੁਰਸਕਾਰ ਅਤੇ ਸਾਹਿਤ ਸਾਧਨਾ ਵਰਗੇ ਪੁਰਸਕਾਰਾਂ ਨਾਲ ਵੀ ਸਨਮਾਨਤ ਹਨ। ਉਨ੍ਹਾਂ ਦਾ ਨਾਂਅ ਸੂਝਵਾਨ ਅਤੇ ਦਲੇਰ ਪੱਤਰਕਾਰਾਂ ਵਿਚ ਲਿਆ ਜਾਂਦਾ ਹੈ। ਉਹ ਪੰਜਾਬ ਕੇਸਰੀ, ਜਗਬਾਣੀ, ਜਨ ਜਾਗ੍ਰਿਤੀ, ਨਿਊਜ਼ਲਾਈਨ ਐਕਸਪ੍ਰੈਸ, ਪ੍ਰੈਸ ਕੀ ਤਾਕਤ ਹਿੰਦੀ ਤੇ ਪੰਜਾਬੀ ਅਖ਼ਬਾਰ, ਰਫ਼ਤਾਰ ਨਿਊਜ਼, ਨਿਊਜ਼ 24 ਚੈਨਲ ਅਤੇ ਹੋਰ ਅਖ਼ਬਾਰਾਂ ਰਾਹੀਂ ਵੀ ਸਫ਼ਲ ਪੱਤਰਕਾਰਿਤਾ ਕਰ ਚੁਕੇ ਹਨ। ਇਸ ਤੋਂ ਪਹਿਲਾਂ ਅਸ਼ੋਕ ਵਰਮਾ ਹੋਰ ਸੰਸਥਾਵਾਂ ਦੇ ਵੀ ਅਹੁਦੇਦਾਰ ਰਹਿ ਚੁਕੇ ਹਨ।

Related Articles

Stay Connected

0FansLike
3,912FollowersFollow
0SubscribersSubscribe
- Advertisement -spot_img

Latest Articles